ਹੈਦਰਾਬਾਦ: GPay ਐਪ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬੂਰੀ ਖਬਰ ਸਾਹਮਣੇ ਆਈ ਹੈ। ਹੁਣ ਯੂਜ਼ਰਸ GPay ਰਾਹੀ ਭੁਗਤਾਨ ਨਹੀਂ ਕਰ ਸਕਣਗੇ। ਇਸ ਐਪ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗੂਗਲ ਨੇ ਆਪਣੇ ਗ੍ਰਾਹਕਾਂ ਲਈ GPay ਨੂੰ ਬੰਦ ਕਰਨ ਦਾ ਫੈਸਲਾ ਪਹਿਲਾ ਹੀ ਲੈ ਲਿਆ ਸੀ। ਹਾਲਾਂਕਿ, ਇਹ ਫੈਸਲਾ ਸਿਰਫ਼ ਅਮਰੀਕਾ 'ਚ ਰਹਿਣ ਵਾਲੇ ਯੂਜ਼ਰਸ ਲਈ ਲਿਆ ਗਿਆ ਹੈ।
ਇਨ੍ਹਾਂ ਯੂਜ਼ਰਸ ਲਈ ਬੰਦ ਹੋਈ GPay ਦੀ ਸੁਵਿਧਾ: ਅਮਰੀਕਾ 'ਚ ਰਹਿਣ ਵਾਲੇ ਯੂਜ਼ਰਸ ਲਈ GPay ਨੂੰ 4 ਜੂਨ 2024 ਤੋਂ ਬੰਦ ਕਰ ਦਿੱਤਾ ਗਿਆ ਸੀ। ਇਸ ਐਪ ਨੂੰ ਪਲੇਸਟੋਰ ਵੀ ਵੀ ਹਟਾ ਦਿੱਤਾ ਗਿਆ ਹੈ। ਹੁਣ ਅਮਰੀਕਾ 'ਚ ਰਹਿਣ ਵਾਲੇ ਯੂਜ਼ਰਸ ਇਸ ਐਪ ਨੂੰ ਪਲੇਸਟੋਰ 'ਤੇ ਸਰਚ ਨਹੀਂ ਕਰ ਪਾ ਰਹੇ ਅਤੇ ਨਾ ਹੀ ਇਸ ਐਪ ਦਾ ਇਸਤੇਮਾਲ ਕਰ ਪਾ ਰਹੇ ਹਨ।
ਗੂਗਲ ਨੇ ਕਿਉ ਬੰਦ ਕੀਤੀ GPay ਦੀ ਸੁਵਿਧਾ?: ਦੱਸ ਦਈਏ ਕਿ ਗੂਗਲ ਆਪਣੀਆਂ ਯੋਜਨਾਵਾਂ 'ਚ ਬਦਲਾਅ ਕਰ ਰਹੀ ਹੈ। ਕੰਪਨੀ GPay ਤੋਂ ਇਲਾਵਾ, ਆਪਣੇ ਯੂਜ਼ਰਸ ਨੂੰ ਗੂਗਲ ਵਾਲੇਟ ਦੀ ਸੁਵਿਧਾ ਦਿੰਦੀ ਹੈ। ਅਜਿਹੇ 'ਚ ਕੰਪਨੀ ਆਪਣੇ ਯੂਜ਼ਰਸ ਲਈ ਗੂਗਲ ਵਾਲੇਟ ਦੇ ਨਾਲ ਹੀ ਮੋਬਾਈਲ ਭੁਗਤਾਨ ਸੁਵਿਧਾ ਨੂੰ ਉਪਲਬਧ ਕਰਵਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ GPay ਅਜੇ ਸਿਰਫ਼ ਅਮਰੀਕਾ 'ਚ ਬੰਦ ਹੋਇਆ ਹੈ। ਭਾਰਤ 'ਚ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਗੂਗਲ ਵਾਲੇਟ ਐਪ: ਗੂਗਲ ਵਾਲੇਟ ਐਪ ਨੂੰ ਭਾਰਤ 'ਚ ਪਿਛਲੇ ਦਿਨੀ ਹੀ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਇਹ GPay ਐਪ ਤੋਂ ਅਲੱਗ ਕੰਮ ਕਰਦਾ ਹੈ। ਇਸ ਐਪ ਦਾ ਇਸਤੇਮਾਲ ਭਾਰਤ 'ਚ ਡਿਜੀਟਲ ਭੁਗਤਾਨ ਲਈ ਨਹੀਂ ਕੀਤਾ ਜਾ ਸਕਦਾ ਹੈ। ਗੂਗਲ ਵਾਲੇਟ ਦਾ ਇਸਤੇਮਾਲ ਸਿਰਫ਼ ਕੁਝ ਹੀ ਕੰਮਾਂ ਲਈ ਕੀਤਾ ਜਾ ਸਕਦਾ ਹੈ। ਗੂਗਲ ਵਾਲੇਟ ਦੀ ਮਦਦ ਨਾਲ ਐਂਡਰਾਈਡ ਯੂਜ਼ਰਸ ਫੋਨ 'ਤੇ ਮੂਵੀ ਜਾਂ ਕਿਸੇ ਇਵੈਂਟ ਦੀ ਟਿਕਟ ਨੂੰ ਸੇਵ ਕਰ ਸਕਦੇ ਹਨ। ਇਹ ਐਪ ਫਲਾਈਟ ਲਈ ਬੋਰਡਿੰਗ ਪਾਸ ਨੂੰ ਐਕਸੈਸ ਕਰਨ ਦਾ ਕੰਮ ਵੀ ਕਰਦੀ ਹੈ।