ਹੈਦਰਾਬਾਦ: ਫਰਜ਼ੀ ਕਾਲਾਂ ਅਤੇ SMS ਰਾਹੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਲਈ ਹੁਣ ਟੈਲੀਕਾਮ ਵਿਭਾਗ ਸਖਤ ਹੋ ਗਿਆ ਹੈ। ਹਾਲ ਹੀ ਵਿੱਚ ਸਿਮ ਕਾਰਡ ਨਾਲ ਜੁੜੇ ਨਵੇਂ ਨਿਯਮ ਬਣਾਏ ਗਏ ਹਨ। ਨਿਯਮਾਂ ਅਨੁਸਾਰ, ਜੇਕਰ ਕਿਸੇ ਵਿਅਕਤੀ ਦੇ ਸਿਮ 'ਤੇ ਕੋਈ ਗਲਤ ਗਤੀਵਿਧੀ ਪਾਈ ਜਾਂਦੀ ਹੈ ਤਾਂ ਉਸਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ ਤਿੰਨ ਸਾਲ ਤੱਕ ਕੋਈ ਨਵੀਂ ਸਿਮ ਵੀ ਨਹੀਂ ਖਰੀਦ ਸਕੇਗਾ।
ਸਿਮ ਕਾਰਡ ਨਾਲ ਜੁੜੇ ਨਵੇਂ ਨਿਯਮ
ਸਿਮ ਕਾਰਡ ਨਾਲ ਜੁੜੇ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਪਿੱਛੇ ਟੈਲੀਕਾਮ ਵਿਭਾਗ ਦਾ ਉਦੇਸ਼ ਆਮ ਲੋਕਾਂ ਨੂੰ ਫਰਜ਼ੀ ਕਾਲਾਂ ਅਤੇ SMS ਤੋਂ ਬਚਾਉਣਾ ਹੈ। ਟੈਲੀਕਾਮ ਵਿਭਾਗ ਅਨੁਸਾਰ, ਜੇਕਰ ਕੋਈ ਵਿਅਕਤੀ ਫਰਜ਼ੀ ਸਿਮ ਕਾਰਡ ਦੇ ਰਾਹੀ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਸਦੀ ਸਿਮ ਕਾਰਡ 'ਤੇ ਕੋਈ ਗਲਤ ਗਤੀਵਿਧੀ ਪਾਈ ਜਾਂਦੀ ਹੈ, ਤਾਂ ਉਸਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਬਲੈਕਲਿਸਟ ਹੋਣ ਤੋਂ ਬਾਅਦ ਉਹ ਦੇਸ਼ਭਰ 'ਚ ਕਿਤੇ ਵੀ 3 ਸਾਲਾਂ ਤੱਕ ਨਵਾਂ ਸਿਮ ਕਾਰਡ ਨਹੀਂ ਖਰੀਦ ਸਕੇਗਾ।
ਧੋਖਾਧੜੀ ਕਰਨ ਵਾਲਿਆ ਦੀ ਨਹੀਂ ਖੈਰ
ਦੱਸ ਦੇਈਏ ਕਿ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇ ਨਾਮ 'ਤੇ ਸਿਮ ਕਾਰਡ ਖਰੀਦਦਾ ਹੈ ਤਾਂ ਇਹ ਨਵੇਂ ਨਿਯਮ ਅਨੁਸਾਰ ਗੈਰ ਕਾਨੂੰਨੀ ਹੋਵੇਗਾ। ਅਜਿਹੀ ਸਥਿਤੀ 'ਚ ਉਸ ਵਿਅਕਤੀ ਨੂੰ ਜੇਲ ਹੋ ਸਕਦੀ ਹੈ। ਇਸਦੇ ਨਾਲ ਹੀ, ਜਿਹੜੇ ਵਿਅਕਤੀ ਦੇ ਸਿਮ ਕਾਰਡ 'ਤੇ ਕੋਈ ਗਲਤ ਗਤੀਵਿਧੀ ਪਾਈ ਜਾਂਦੀ ਹੈ ਤਾਂ ਪਹਿਲਾ ਉਸਨੂੰ ਸੂਚਿਤ ਕੀਤਾ ਜਾਵੇਗਾ ਅਤੇ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਜਾਵੇਗਾ।
ਬਲੈਕਲਿਸਟ ਕੀ ਹੁੰਦਾ ਹੈ?
ਨਵੇਂ ਨਿਯਮ ਤੋਂ ਬਾਅਦ ਇੱਕ ਡਾਟਾ ਤਿਆਰ ਕੀਤਾ ਜਾਵੇਗਾ, ਜਿਸ 'ਚ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਹੋਣਗੇ, ਜੋ ਫਰਜ਼ੀ ਸਿਮ ਦਾ ਇਸਤੇਮਾਲ ਕਰ ਰਹੇ ਹਨ ਅਤੇ ਕੋਈ ਗਲਤ ਕੰਮ ਕਰ ਰਹੇ ਹਨ। ਅਜਿਹਾ ਪਤਾ ਲੱਗਣ 'ਤੇ ਟੈਲੀਕਾਮ ਵਿਭਾਗ ਅਤੇ ਕੰਪਨੀਆਂ ਲਈ ਫਰਜ਼ੀ ਯੂਜ਼ਰਸ ਨੂੰ ਫੜਨਾ ਆਸਾਨ ਹੋਵੇਗਾ।
ਕਦੋਂ ਲਾਗੂ ਹੋਣਗੇ ਨਵੇਂ ਨਿਯਮ?
ਇਨ੍ਹਾਂ ਨਿਯਮਾਂ ਨੂੰ ਜਲਦ ਹੀ ਲਾਗੂ ਕੀਤਾ ਜਾ ਸਕਦਾ ਹੈ। ਫਿਲਹਾਲ, ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:-