ਐਲੋਨ ਮਸਕ ਆਪਣੇ ਭਾਰਤੀ ਯੂਜ਼ਰਸ ਲਈ ਖੁਸ਼ਖਬਰੀ ਲੈ ਕੇ ਆਏ ਹਨ। ਮਸਕ Direct to Cell Technology ਦੀ ਸੁਵਿਧਾ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸਟਾਰਲਿੰਕ ਦੀ Direct to Cell Technology ਨੂੰ 2025 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਕਾਲ ਜਾਂ ਮੈਸੇਜ ਕਰਨ ਲਈ ਨੈੱਟਵਰਕ ਦੀ ਲੋੜ ਨਹੀਂ ਹੋਵੇਗੀ ਸਗੋਂ ਇਹ ਕੰਮ ਸੈਟੇਲਾਈਟ ਕਨੈਕਟੀਵਿਟੀ ਰਾਹੀਂ ਸੰਭਵ ਹੋਵੇਗਾ।
ਅਗਲੇ ਸਾਲ ਸ਼ੁਰੂ ਹੋ ਸਕਦੀ ਹੈ Direct to Cell Technology ਦੀ ਸੁਵਿਧਾ
Direct to Cell Technology ਦੇ ਆਉਣ ਨਾਲ ਲੋਕਾਂ ਨੂੰ ਕਾਫ਼ੀ ਆਸਾਨੀ ਹੋਵੇਗੀ। ਇਸ ਸੁਵਿਧਾ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਰਿਹਾ ਹੈ। Direct to Cell Technology ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਕਾਲ ਜਾਂ ਇੰਟਰਨੈੱਟ ਬ੍ਰਾਊਜ਼ ਕਰਨ ਲਈ ਨੈੱਟਵਰਕ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਤੁਸੀਂ ਅਜਿਹੇ ਇਲਾਕੇ 'ਚ ਵੀ ਕਾਲ ਅਤੇ ਇੰਟਰਨੈੱਟ ਚਲਾ ਸਕੋਗੇ, ਜਿੱਥੇ ਮੋਬਾਈਲ ਨੈੱਟਵਰਕ ਨਹੀਂ ਆਉਦੇ ਹਨ।
Direct to Cell satellites will immediately connect over laser backhaul to the Starlink constellation, eliminate dead zones and provide peace of mind when customers need it most 🛰️📱https://t.co/YRXnq5UenT
— Starlink (@Starlink) December 5, 2024
ਐਲੋਨ ਮਸਕ ਲੈ ਕੇ ਆ ਰਹੇ Direct to Cell Technology
ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੇ Direct to Cell Technology ਨੂੰ ਬਣਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸੁਵਿਧਾ ਅਗਲੇ ਸਾਲ ਭਾਰਤੀਆਂ ਲਈ ਸ਼ੁਰੂ ਹੋ ਸਕਦੀ ਹੈ। ਇਸਦੇ ਆਉਣ ਤੋਂ ਬਾਅਦ ਟਾਵਰ ਨਹੀਂ ਸਗੋਂ ਨੈੱਟਵਰਕ ਦਾ ਸਿੱਧਾ ਕੰਨੈਕਸ਼ਨ ਸੈਟਾਲਾਈਟ ਨਾਲ ਹੋਵੇਗਾ।
Direct to Cell Technology ਦਾ ਇਸਤੇਮਾਲ ਕਰਨ ਲਈ ਸਟੈਪ
ਇਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਨਵਾਂ ਸਮਾਰਟਫੋਨ ਖਰੀਦਣ ਦੀ ਲੋੜ ਨਹੀਂ ਪਵੇਗੀ। Direct to Cell Technology ਦਾ ਇਸਤੇਮਾਲ ਕਰਨ ਲਈ ਤੁਹਾਨੂੰ ਕੁਝ ਸਟੈਪ ਫਾਲੋ ਕਰਨੇ ਹੋਣਗੇ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਜੇਕਰ ਤੁਸੀਂ ਅਜਿਹੇ ਇਲਾਕੇ 'ਚ ਹੋ, ਜਿੱਥੇ ਨੈੱਟਵਰਕ ਨਹੀਂ ਆ ਰਿਹਾ ਹੈ ਅਤੇ ਕਾਲ ਜਾਂ ਮੈਸੇਜ ਕਰਨਾ ਮੁਸ਼ਕਿਲ ਹੋ ਰਿਹਾ ਹੈ ਤਾਂ ਇਸ ਤਕਨੀਕ ਦੇ ਆਉਣ ਤੋਂ ਬਾਅਦ ਤੁਹਾਡਾ ਫੋਨ ਆਪਣੇ ਆਪ ਹੀ ਸੈਟਾਲਾਈਟ ਨਾਲ ਕੰਨੈਕਟ ਹੋ ਜਾਵੇਗਾ।
- ਜੇਕਰ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਨੈੱਟਵਰਕ ਦੇ ਉਪਰ LTE ਲਿਖਿਆ ਹੁੰਦਾ ਹੈ। ਇਹ Direct to Cell Technology 'ਚ ਵੀ ਭੂਮਿਕਾ ਨਿਭਾਏਗਾ। ਇਸ ਤਕਨੀਕ 'ਚ LTE ਨੂੰ ਜੋੜਿਆ ਗਿਆ ਹੈ। ਜਿਹੜਾ ਕੰਮ ਪਹਿਲਾ ਟਾਵਰ ਕਰਦਾ ਸੀ ਹੁਣ ਉਹ ਹੁਣ LTE ਕਰੇਗਾ।
- ਸਮਾਰਟਫੋਨ ਨੂੰ ਸੈਟਾਲਾਈਟ ਨਾਲ ਕੰਨੈਕਟ ਕਰਨ ਲਈ eNodeB ਦੀ ਲੋੜ ਹੋਵੇਗੀ। ਜੇਕਰ ਇਹ ਹਾਰਡਵੇਅਰ ਤੁਹਾਡੇ ਕੋਲ ਨਹੀਂ ਹੈ ਤਾਂ ਸੈਟਾਲਾਈਟ ਦੇ ਨਾਲ ਕੰਨੈਕਟ ਨਹੀਂ ਕੀਤਾ ਜਾ ਸਕੇਗਾ।
- ਇਸ ਸੁਵਿਧਾ ਨੂੰ ਭਾਰਤ 'ਚ ਲਾਂਚ ਕਰਨ ਤੋਂ ਪਹਿਲਾ ਸਟਾਰਲਿੰਕ ਦੀ Direct to Cell Technology ਨੂੰ ਨੈੱਟਵਰਕ ਪ੍ਰੋਵਾਈਡਰਸ ਦੇ ਨਾਲ ਕੰਟਰੈਕਟ ਕਰਨਾ ਹੋਵੇਗਾ। Direct to Cell Technology ਨੂੰ ਇਸਤੇਮਾਲ ਕਰਨ ਲਈ ਵਾਧੂ ਚਾਰਜ਼ ਵੀ ਦੇਣਾ ਹੋਵੇਗਾ।
ਹਾਲ ਹੀ ਵਿੱਚ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਇੱਕ ਐਕਸਪੋਸਟ ਵਿੱਚ ਪੁਲਾੜ ਸੰਚਾਰ ਦੇ ਪ੍ਰਮੁੱਖ ਖਿਡਾਰੀਆਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਾਡਾ ਧਿਆਨ ਘੱਟ ਕੀਮਤ 'ਤੇ ਲੋਕਾਂ ਨੂੰ ਵਧੀਆ ਗੁਣਵੱਤਾ ਦੀ ਸੇਵਾ ਪ੍ਰਦਾਨ ਕਰਨ 'ਤੇ ਹੈ। ਦੂਰਸੰਚਾਰ ਖੇਤਰ ਦੀਆਂ ਕਮੀਆਂ ਨੂੰ ਲਗਾਤਾਰ ਦੂਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਉਦਯੋਗ ਵਿੱਚ ਭਾਰਤ ਦਾ ਕੱਦ ਬਹੁਤ ਉੱਚਾ ਹੋਣ ਵਾਲਾ ਹੈ।-ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ
ਇਹ ਵੀ ਪੜ੍ਹੋ:-