ਹੈਦਰਾਬਾਦ: ਸੈਮਸੰਗ ਇਸ ਸਾਲ ਆਪਣਾ ਪਹਿਲਾ F-ਸੀਰੀਜ਼ ਦਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ 4 ਮਾਰਚ ਦੇ ਦਿਨ ਪੇਸ਼ ਕੀਤਾ ਜਾਵੇਗਾ। ਹੁਣ ਕੰਪਨੀ ਨੇ ਲਾਂਚਿੰਗ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੀ ਕੀਮਤ ਲੀਕ ਕਰ ਦਿੱਤੀ ਹੈ। ਕੰਪਨੀ ਨੇ ਭਾਰਤ 'ਚ Samsung Galaxy F15 5G ਸਮਾਰਟਫੋਨ ਦੀ ਕੀਮਤ ਬਾਰੇ ਸੰਕੇਤ ਦਿੱਤੇ ਹਨ। ਫਲਿੱਪਕਾਰਟ 'ਤੇ ਇੱਕ ਪ੍ਰਮੋਸ਼ਨਲ ਬੈਨਰ ਤੋਂ ਪਤਾ ਲੱਗਦਾ ਹੈ ਕਿ Samsung Galaxy F15 5G ਸੀਰੀਜ਼ ਦੀ ਕੀਮਤ 12,000 ਰੁਪਏ ਤੋਂ ਘਟ ਹੋਵੇਗੀ।
Samsung Galaxy F15 5G ਸੀਰੀਜ਼ ਦੀ ਕੀਮਤ: ਪ੍ਰਮੋਸ਼ਨਲ ਬੈਨਰ 'ਚ ਕਿਹਾ ਗਿਆ ਹੈ ਕਿ Samsung Galaxy F15 5G ਸੀਰੀਜ਼ ਦੀ ਸ਼ੁਰੂਆਤੀ ਕੀਮਤ 11,xxx ਰੁਪਏ ਹੋਵੇਗੀ। ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੀਮਤ 11,999 ਰੁਪਏ ਹੋ ਸਕਦੀ ਹੈ। ਇਸ ਸੀਰੀਜ਼ ਨੂੰ 4GB+128GB ਅਤੇ 6GB+128GB 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਟਿਪਸਟਰ ਅਭਿਸ਼ੇਕ ਯਾਦਵ ਦਾ ਦਾਅਵਾ ਹੈ ਕਿ Samsung Galaxy F15 5G ਦੇ 4GB+128GB ਵਾਲੇ ਮਾਡਲ ਦੀ ਕੀਮਤ 13,499 ਰੁਪਏ ਅਤੇ 6GB+128GB ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੋਵੇਗੀ। ਇਸਦੇ ਨਾਲ ਹੀ ਖੁਲਾਸਾ ਕੀਤਾ ਗਿਆ ਹੈ ਕਿ ਖਰੀਦਦਾਰ ਬੈਂਕ ਆਫ਼ਰਸ ਦੇ ਨਾਲ 1,500 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹਨ, ਜਿਸ ਨਾਲ ਇਸ ਸੀਰੀਜ਼ ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੋ ਜਾਵੇਗੀ।
Samsung Galaxy F15 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ 6.6 ਇੰਚ ਦੀ ਫੁੱਲ HD+AMOLED ਡਿਸਪਲੇ ਦੇ ਨਾਲ ਲਿਆਂਦਾ ਜਾ ਸਕਦਾ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਆਕਟਾਕੋਰ ਮੀਡੀਆਟੇਕ Dimensity 6100+ ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+5MP+2MP ਦਾ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13MP ਦਾ ਕੈਮਰਾ ਦਿੱਤਾ ਜਾਵੇਗਾ। Samsung Galaxy F15 5G ਸਮਾਰਟਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।