ਹੈਦਰਾਬਾਦ: Xiaomi ਆਪਣਾ ਨਵਾਂ ਸਮਾਰਟਫੋਨ Redmi A3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹੁਣ ਇਸ ਸਮਾਰਟਫੋਨ ਦੇ ਡਿਜ਼ਾਈਨ ਰੈਂਡਰਸ ਲੀਕ ਹੋ ਗਏ ਹਨ, ਜਿਸ ਰਾਹੀ ਫੋਨ ਦਾ ਲੁੱਕ ਦੇਖਣ ਨੂੰ ਮਿਲਿਆ ਹੈ। ਇਸ ਸਮਾਰਟਫੋਨ ਦੇ ਫੀਚਰਸ ਅਤੇ ਫੋਨ ਦਾ ਡਿਜ਼ਾਈਨ ਲੀਕ ਹੋ ਗਿਆ ਹੈ। ਹਾਲਾਂਕਿ, ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੇ ਫੀਚਰਸ ਅਤੇ ਲਾਂਚ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
Redmi A3 ਦਾ ਡਿਜ਼ਾਈਨ ਹੋਇਆ ਲੀਕ: Redmi A3 ਸਮਾਰਟਫੋਨ Redmi A2 ਦਾ ਅਪਗ੍ਰੇਡ ਵਰਜ਼ਨ ਹੋਵੇਗਾ। ਜੇਕਰ ਇਸ ਸਮਾਰਟਫੋਨ ਦੇ ਡਿਜ਼ਾਈਨ ਬਾਰੇ ਗੱਲ ਕੀਤੀ ਜਾਵੇ, ਤਾਂ ਹੁਣ Redmi A3 ਸਮਾਰਟਫੋਨ ਦਾ ਡਿਜ਼ਾਈਨ ਰੈਂਡਰ ਲੀਕ ਹੋ ਗਿਆ ਹੈ, ਜਿਸ ਰਾਹੀ ਪਤਾ ਲੱਗਦਾ ਹੈ ਕਿ Redmi A3 ਸਮਾਰਟਫੋਨ ਬਲੈਕ, ਬਲੂ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਦਾ ਇੱਕ ਅਫਰੀਕੀ ਬਾਜ਼ਾਰ ਦੇ ਪੋਸਟਰ ਰਾਹੀਂ ਖੁਲਾਸਾ ਹੋਇਆ ਹੈ। ਲੀਕ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਸ ਫੋਨ ਦੇ ਪਿਛਲੇ ਪਾਸੇ ਇੱਕ ਗਲਾਸ ਵਾਲਾ ਬੈਕ ਡਿਜ਼ਾਈਨ ਹੋਵੇਗਾ ਅਤੇ ਚਾਰਜਿੰਗ ਲਈ ਫੋਨ 'ਚ USB ਟਾਈਪ-ਸੀ ਪੋਰਟ ਦਿੱਤਾ ਜਾਵੇਗਾ।
Redmi A3 ਸਮਾਰਟਫੋਨ ਦੇ ਫੀਚਰਸ ਹੋਏ ਲੀਕ: ਜੇਕਰ ਫੀਚਰਸ ਬਾਰੇ ਗੱਲ ਕਰੀਏ, ਤਾਂ ਲੀਕ ਹੋਈ ਰਿਪੋਰਟ ਅਨੁਸਾਰ, Redmi A3 ਸਮਾਰਟਫੋਨ 'ਚ 6.71 ਇੰਚ ਦੀ LCD ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ HD+Resolution, 90Hz ਦੇ ਰਿਫ੍ਰੈਸ਼ ਦਰ ਅਤੇ 400nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ SoC ਚਿਪਸੈੱਟ ਮਿਲ ਸਕਦੀ ਹੈ। Redmi A3 ਸਮਾਰਟਫੋਨ ਨੂੰ 4GB ਰੈਮ+128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 13MP ਦਾ ਪ੍ਰਾਈਮਰੀ ਕੈਮਰਾ, AI ਲੈਂਸ ਅਤੇ LED ਲੈਂਸ ਦੀ ਸੁਵਿਧਾ ਮਿਲ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ, ਜੋ ਕਿ 10 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।