ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਹੁਣ ਤੁਸੀਂ ਪਰਪਲ ਕਲਰ ਦੇ ਨਾਲ ਵੀ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਪਹਿਲਾ Fluid Silver ਅਤੇ Razor Green ਕਲਰ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੰਪਨੀ ਨੇ Realme GT 6T ਸਮਾਰਟਫੋਨ 'ਚ ਨਵਾਂ ਪਰਪਲ ਕਲਰ ਜੋੜਿਆ ਹੈ।
Realme GT 6T ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme GT 6T ਸਮਾਰਟਫੋਨ ਦੇ ਪਰਪਲ ਕਲਰ ਦੇ 8GB+256GB ਸਟੋਰੇਜ ਦੀ ਕੀਮਤ 32,999 ਰੁਪਏ ਅਤੇ 12GB+256GB ਦੀ ਕੀਮਤ 35,999 ਰੁਪਏ ਰੱਖੀ ਗਈ ਹੈ।
Meet the #realmeGT6T in its dazzling new shade " miracle purple"!
— realme (@realmeIndia) July 10, 2024
first sale on 20th july, midnight
ready to turn heads wherever you go?
know more: https://t.co/bZhQC8RRrW#TopPerformer pic.twitter.com/gqp22gLXZD
Realme GT 6T ਸਮਾਰਟਫੋਨ ਦੇ ਪਰਪਲ ਕਲਰ ਦੀ ਸੇਲ: Realme GT 6T ਦੇ ਪਰਪਲ ਕਲਰ ਦੀ ਪਹਿਲੀ ਸੇਲ 20 ਜੁਲਾਈ ਨੂੰ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਸ਼ੁਰੂ ਹੋ ਰਹੀ ਹੈ। ਇਸ ਸਮਾਰਟਫੋਨ ਦਾ ਨਵਾਂ ਕਲਰ ਐਮਾਜ਼ਾਨ ਅਤੇ ਹੋਰਨਾਂ ਵੈੱਬਸਾਈਟਾਂ 'ਤੇ ਕਦੋ ਉਪਲਬਧ ਹੋਵੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme Buds Air 6 ਨੂੰ ਵੀ ਨਵੇਂ ਕਲਰ ਆਪਸ਼ਨ ਦੇ ਨਾਲ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- OnePlus 12R ਸਮਾਰਟਫੋਨ ਜਲਦ ਹੋਵੇਗਾ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ - OnePlus 12R New Color
- ਸਮਾਰਟਫੋਨ ਨੂੰ ਕਿੰਨੇ ਸਾਲਾਂ ਤੱਕ ਵਰਤਿਆਂ ਜਾ ਸਕਦਾ ਹੈ? ਨਵਾਂ ਫੋਨ ਖਰੀਦਣ ਤੋਂ ਪਹਿਲਾਂ ਸਭ ਕੁਝ ਜਾਣੋ - Lifespan of Smartphone
- Motorola G85 ਸਮਾਰਟਫੋਨ ਭਾਰਤ 'ਚ ਲਾਂਚ, ਘੱਟ ਕੀਮਤ 'ਚ ਪੇਸ਼ ਹੋਇਆ ਸ਼ਾਨਦਾਰ ਫੀਚਰਸ ਵਾਲਾ ਫੋਨ - Motorola G85 Launch
Realme GT 6T ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 8T LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, ਫੁੱਲ HD+Resolution ਅਤੇ 6,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਸੋਨੀ ਮੇਨ ਕੈਮਰਾ ਅਤੇ ਪਿਛਲੇ ਪਾਸੇ 8MP ਦਾ ਅਲਟ੍ਰਾਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120ਵਾਟ ਦੀ ਵਾਈਰਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।