ਹੈਦਰਾਬਾਦ: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme 12 Pro ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਹੁਣ Realme 12 Pro ਸੀਰੀਜ਼ ਨੂੰ ਗ੍ਰਾਹਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਸ ਸੀਰੀਜ਼ 'ਚ Realme 12 Pro 5G ਅਤੇ Realme 12 Pro ਪਲੱਸ 5G ਸਮਾਰਟਫੋਨ ਸ਼ਾਮਲ ਹਨ। Realme 12 Pro ਸੀਰੀਜ਼ ਦੀ ਪ੍ਰੀ-ਬੁੱਕਿੰਗ ਰਿਟੇਲ ਚੈਨਲਾਂ 'ਤੇ 29 ਜਨਵਰੀ ਅਤੇ ਆਨਲਾਈਨ ਪਲੇਟਫਾਰਮਾਂ 'ਤੇ 30 ਜਨਵਰੀ ਨੂੰ ਸ਼ੁਰੂ ਹੋਈ ਸੀ। ਪ੍ਰੀ-ਬੁੱਕਿੰਗ ਦੌਰਾਨ ਇਸ ਸੀਰੀਜ਼ ਨੂੰ ਗ੍ਰਾਹਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਪ੍ਰੀ-ਬੁੱਕਿੰਗ 'ਚ ਇਸ ਸੀਰੀਜ਼ ਦੇ ਸਮਾਰਟਫੋਨਾਂ ਨੇ 1.20 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।
Realme 12 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 12 Pro ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+OLED ਡਿਸਪਲੇ ਮਿਲਦੀ ਹੈ, ਜੋ ਕਿ 2412x1080 ਪਿਕਸਲ Resolution, 120Hz ਦੇ ਰਿਫ੍ਰੈਸ਼ ਦਰ ਅਤੇ 240Hz ਦੇ ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਇਸ ਡਿਸਪਲੇ 'ਚ 950nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਗਈ ਹੈ। Realme 12 Pro ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Realme 12 Pro 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 32MP ਦਾ ਟੈਲੀਫੋਟੋ ਸੈਂਸਰ ਅਤੇ 8MP ਦਾ ਅਲਟ੍ਰਾ ਵਾਈਡ ਸੈਂਸਰ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਦਿੱਤਾ ਗਿਆ ਹੈ। Realme 12 Pro ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Realme 12 Pro ਪਲੱਸ ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 12 Pro ਪਲੱਸ ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+OLED ਡਿਸਪਲੇ ਮਿਲਦੀ ਹੈ, ਜੋ ਕਿ 2412x1080 ਪਿਕਸਲ Resolution, 120Hz ਦੇ ਰਿਫ੍ਰੈਸ਼ ਦਰ ਅਤੇ 240Hz ਦੇ ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਇਸ ਡਿਸਪਲੇ 'ਚ 950nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਐਡਰੀਨੋ 710 ਜੀ.ਪੀ.ਯੂ ਦੇ ਨਾਲ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। Realme 12 Pro ਪਲੱਸ ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 64MP ਦਾ OIS ਸੈਂਸਰ ਅਤੇ 8MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲਦਾ ਹੈ।