ਹੈਦਰਾਬਾਦ: HTECH ਕੰਪਨੀ ਆਪਣੇ ਭਾਰਤੀ ਗ੍ਰਾਹਕਾਂ ਲਈ Honor Pad 9 ਟੈਬਲੇਟ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਟੈਬਲੇਟ ਦਾ ਲੁੱਕ ਅਤੇ ਫੀਚਰਸ ਕਾਫ਼ੀ ਸ਼ਾਨਦਾਰ ਹਨ। ਹਾਲਾਂਕਿ, Honor Pad 9 ਨੂੰ ਅਜੇ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਹੈ, ਪਰ ਭਾਰਤੀ ਗ੍ਰਾਹਕ ਇਸ ਟੈਬਲੇਟ ਦੀ ਅੱਜ ਪ੍ਰੀ-ਬੁੱਕਿੰਗ ਕਰ ਸਕਣਗੇ। Honor Pad 9 ਦਾ ਲੈਡਿੰਗ ਪੇਜ਼ ਐਮਾਜ਼ਾਨ 'ਤੇ ਲਾਈਵ ਕਰ ਦਿੱਤਾ ਗਿਆ ਹੈ। ਇਸ ਟੈਬਲੇਟ ਦੀ ਪ੍ਰੀ-ਬੁੱਕਿੰਗ 12 ਵਜੇ ਸ਼ੁਰੂ ਹੋ ਚੁੱਕੀ ਹੈ। Honor Pad 9 ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਫਿਲਹਾਲ, ਕੰਪਨੀ ਨੇ ਇਸ ਟੈਬਲੇਟ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Honor Pad 9 ਟੈਬਲੇਟ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਪੈਡ 'ਚ 12.1 ਇੰਚ ਦੀ ਅਲਟਰਾ ਵੱਡੀ ਸਕਰੀਨ ਦਿੱਤੀ ਗਈ ਹੈ, ਜਿਸਦਾ Resolution 2560x1600 ਪਿਕਸਲ, 500nits ਪੀਕ ਬ੍ਰਾਈਟਨੈੱਸ ਅਤੇ ਸਕਰੀਨ ਟੂ ਬਾਡੀ 88% ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। Honor Pad 9 ਕਾਫ਼ੀ ਪਤਲਾ ਟੈਬਲੇਟ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ Snapdragon 6 Gen 1 ਚਿਪਸੈੱਟ ਦਿੱਤੀ ਗਈ ਹੈ। ਇਸ ਟੈਬਲੇਟ 'ਚ 8GB ਰੈਮ ਅਤੇ 256GB ਦੀ ਸਟੋਰੇਜ ਮਿਲਦੀ ਹੈ। Honor Pad 9 'ਚ 8,300mAh ਦੀ ਵੱਡੀ ਬੈਟਰੀ ਮਿਲਦੀ ਹੈ, ਜੋ ਯੂਜ਼ਰਸ ਨੂੰ ਲੰਬੇ ਸਮੇਂ ਤੱਕ ਟੈਬਲੇਟ ਦਾ ਇਸਤੇਮਾਲ ਕਰਨ ਦਾ ਮੌਕਾ ਦੇਵੇਗੀ। Honor Pad 9 ਟੈਬਲੇਟ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
Honor Pad 9 ਟੈਬਲੇਟ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ ਦੀ ਕੀਮਤ 24,999 ਰੁਪਏ ਹੈ, ਪਰ ਪ੍ਰੀ-ਆਰਡਰ ਕਰਨ ਲਈ ਸਪੈਸ਼ਲ ਕੀਮਤ 22,499 ਰੁਪਏ ਦਿਖਾਈ ਦੇ ਰਹੀ ਹੈ।