ਹੈਦਰਾਬਾਦ: Poco ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Poco X6 Neo ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੀ ਪਹਿਲੀ ਸੇਲ ਵੀ ਅੱਜ ਸ਼ਾਮ 7 ਵਜੇ ਸ਼ੁਰੂ ਹੋ ਜਾਵੇਗੀ। ਇਸ ਸੇਲ 'ਚ ਸਮਾਰਟਫੋਨ ਆਰਡਰ ਕਰਨ ਵਾਲੇ ਲੱਕੀ ਗ੍ਰਾਹਕਾਂ ਨੂੰ ਕਰੀਬ 1.5 ਲੱਖ ਰੁਪਏ ਵਾਲੀ ਮੋਟਰਬਾਈਕ ਸਿਰਫ਼ 1 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ।
Poco X6 Neo ਦੀ ਪਹਿਲੀ ਸੇਲ: Poco X6 Neo ਸਮਾਰਟਫੋਨ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦਣ ਲਈ ਉਪਲਬਧ ਹੋਵੇਗਾ। ਅੱਜ ਲਾਂਚ ਤੋਂ ਬਾਅਦ ਸ਼ਾਮ 7 ਵਜੇ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਜਾਵੇਗੀ। ਸੇਲ ਦੌਰਾਨ Poco X6 Neo ਫੋਨ ਨੂੰ ਆਰਡਰ ਕਰਨ ਵਾਲੇ ਗ੍ਰਾਹਕਾਂ 'ਚੋ ਪੰਜ ਲੱਕੀ ਗ੍ਰਾਹਕਾਂ ਨੂੰ ਸਿਰਫ਼ 1 ਰੁਪਏ 'ਚ ਮਹਿੰਗੀ ਮੋਟਰਸਾਈਕਲ Hero Xtreme ਖਰੀਦਣ ਦਾ ਆਪਸ਼ਨ ਮਿਲੇਗਾ।
Poco X6 Neo ਸਮਾਰਟਫੋਨ ਦੇ ਕਲਰ ਆਪਸ਼ਨ: Poco X6 Neo ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਸੰਤਰੀ ਕਲਰ ਆਪਸ਼ਨਾਂ 'ਚ ਖਰੀਦਣ ਦਾ ਮੌਕਾ ਮਿਲੇਗਾ। ਫਿਲਹਾਲ, ਇਸ ਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਤੇ ਖਾਸ ਆਫ਼ਰਸ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਅੱਜ ਲਾਈਵ ਸੇਲ 'ਚ ਹੋਰ ਵੀ ਰਿਵਾਰਡਸ ਅਤੇ ਫ੍ਰੀ ਫੋਨ ਤੱਕ ਆਫ਼ਰ ਕੀਤੇ ਜਾਣਗੇ।
Poco X6 Neo ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 93.3 ਫੀਸਦੀ ਸਕ੍ਰੀਨ-ਟੂ ਬਾਡੀ ਵਾਲੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਡਿਸਪਲੇ 'ਤੇ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਦਿੱਤੀ ਜਾਵੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 108MP ਕੈਮਰੇ ਦੇ ਨਾਲ 3x ਇੰਨ ਸੈਂਸਰ ਜ਼ੂਮ ਦਾ ਫਾਇਦਾ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਕੈਮਰਾ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6080 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।