ETV Bharat / technology

OnePlus Nord CE 4 ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - OnePlus Nord CE 4 Launch Date

OnePlus Nord CE 4 Launch Date: OnePlus ਆਪਣੇ ਗ੍ਰਾਹਕਾਂ ਲਈ 1 ਅਪ੍ਰੈਲ ਨੂੰ OnePlus Nord CE 4 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਦੇ ਖਾਸ ਫੀਚਰਸ ਨੂੰ ਇੱਕ ਟਿਪਸਟਰ ਨੇ ਲੀਕ ਕਰ ਦਿੱਤਾ ਹੈ।

author img

By ETV Bharat Tech Team

Published : Mar 27, 2024, 2:47 PM IST

OnePlus Nord CE 4 Launch Date
OnePlus Nord CE 4 Launch Date

ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Nord CE 4 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 1 ਅਪ੍ਰੈਲ ਨੂੰ ਸ਼ਾਮ 6:30 ਵਜੇ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਅਤੇ ਐਮਾਜ਼ਾਨ ਇੰਡੀਆ ਦੇ ਲਾਈਵ ਲੈਡਿੰਗ ਪੇਜ ਰਾਹੀ ਇਸ ਫੋਨ ਦੇ ਫੀਚਰਸ ਸਾਹਮਣੇ ਆ ਗਏ ਹਨ। ਫੋਨ ਨੂੰ ਲਾਂਚ ਹੋਣ 'ਚ ਅਜੇ ਕੁਝ ਦਿਨ ਬਾਕੀ ਹਨ। ਇਸ ਦੌਰਾਨ ਟਿਪਸਟਰ ਇਸ਼ਾਨ ਅਗਰਵਾਲ ਨੇ ਇਸ ਫੋਨ ਬਾਰੇ ਲਗਭਗ ਸਾਰੀਆਂ ਜਾਣਕਾਰੀਆਂ ਦੇ ਦਿੱਤੀਆ ਹਨ।

OnePlus Nord CE 4 ਸਮਾਰਟਫੋਨ ਦੇ ਫੀਚਰਸ: ਲੀਕ ਅਨੁਸਾਰ, ਕੰਪਨੀ ਇਸ ਫੋਨ 'ਚ 6.7 ਇੰਚ ਦੀ AMOLED LTPS ਡਿਸਪਲੇ ਦੇਣ ਵਾਲੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਕੰਪਨੀ ਨੇ ਪਹਿਲਾ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਫੋਨ ਦੀ ਡਿਸਪਲੇ ਫੁੱਲ HD+Resolution ਵਾਲੀ ਹੋਵੇਗੀ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB ਰੈਮ+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦੇ Sony LYT-600 ਮੇਨ ਕੈਮਰੇ ਦੇ ਨਾਲ 8MP ਦਾ IMX355 ਕੈਮਰਾ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.