ਹੈਦਰਾਬਾਦ: OnePlus ਦੇ ਗ੍ਰਾਹਕਾਂ ਲਈ ਵਧੀਆਂ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ ਸਮਰ ਲਾਂਚ ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਇਵੈਂਟ 16 ਜੁਲਾਈ ਨੂੰ ਇਟਲੀ ਦੇ ਮਿਲਾਨ 'ਚ ਹੋਣ ਵਾਲਾ ਹੈ। ਹਾਲਾਂਕਿ, ਕੰਪਨੀ ਨੇ ਲਾਂਚ ਬਾਰੇ ਅਜੇ ਕੋਈ ਖਾਸ ਜਾਣਕਾਰੀ ਨਹੀ ਦਿੱਤੀ ਹੈ। ਪਰ ਇਸ ਇਵੈਂਟ 'ਚ ਤਿੰਨ ਨਵੇਂ ਡਿਵਾਈਸ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਲਿਸਟ 'ਚ OnePlus Nord 4, ਵਾਚ 2R ਅਤੇ ਬਡਸ 3 ਪ੍ਰੋ ਪੇਸ਼ ਸ਼ਾਮਲ ਹਨ।
Notice the metal?
— OnePlus Club (@OnePlusClub) July 3, 2024
The invitation card of OnePlus Summer Launch Event is made of metal sheet, OnePlus Nord 4 may get metal frame
What else 👀 pic.twitter.com/pU2G9gGfhh
OnePlus ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਜਾਣਕਾਰੀ ਸ਼ੇਅਰ ਕੀਤੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕੰਪਨੀ ਆਪਣੇ ਸਮਰ ਇਵੈਂਟ ਦੀ ਸ਼ੁਰੂਆਤ ਕਰ ਰਹੀ ਹੈ। ਇਸ ਤੋਂ ਇਲਾਵਾ, OnePlus ਇੰਡੀਆਂ ਨੇ ਸੋਸ਼ਲ ਮੀਡੀਆ 'ਤੇ ਇੱਕ ਟੀਜ਼ਰ ਵੀ ਸ਼ੇਅਰ ਕੀਤਾ ਹੈ, ਜਿਸ 'ਚ ਸਿਲਵਰ ਰੰਗ ਨਾਲ Nord ਲਿਖਿਆ ਹੈ। ਇਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ OnePlus ਸਮਰ ਲਾਂਚ ਇਵੈਂਟ ਦੌਰਾਨ OnePlus Nord 4 ਸਮਾਰਟਫੋਨ ਵੀ ਪੇਸ਼ ਕੀਤਾ ਜਾ ਸਕਦਾ ਹੈ।
OnePlus Nord 4 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.74 ਇੰਚ ਦੀ OLED ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution, 120Hz ਦੇ ਰਿਫ੍ਰੈਸ਼ ਦਰ ਅਤੇ 2,150nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਮੇਨ ਸੈਂਸਰ ਅਤੇ 8MP ਦਾ ਸੋਨੀ ਅਲਟ੍ਰਾਵਾਈਡ ਸੈਂਸਰ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus Nord 4 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ ਬਾਰੇ ਅਜੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫੋਨ 31,999 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
- Tecno Spark 20 Pro 5G ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਪੋਸਟਰ - Tecno Spark 20 Pro 5G Launch Date
- Lava Blaze X ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਕਰ ਸਕੋਗੇ ਖਰੀਦਦਾਰੀ - Lava Blaze X Launch Date
- Motorola Razr 50 Ultra ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, AI ਫੀਚਰਸ ਨਾਲ ਲੈਸ ਹੋਵੇਗਾ ਫੋਨ - Motorola Razr 50 Ultra Launch
ਬਡਸ 3 ਪ੍ਰੋ ਅਤੇ ਵਾਚ 2R: OnePlus Buds 3 Pro 'ਚ ਸਟੈਮ ਡਿਜ਼ਾਈਨ ਦੇਖਣ ਨੂੰ ਮਿਲ ਸਕਦਾ ਹੈ। ਇਸਦੇ ਨਾਲ ਹੀ, ਇਕੁਇਲਾਈਜ਼ਰ, ਵੇਅਰ ਡਿਟੈਕਸ਼ਨ, ਫਾਸਟ ਪੇਅਰ, ਡੌਲਬੀ ਐਟਮਸ ਅਤੇ ਜ਼ੈਨ ਮੋਡ ਏਅਰ ਵਰਗੇ ਫੀਚਰਸ ਵੀ ਮਿਲ ਸਕਦੇ ਹਨ। ਇਨ੍ਹਾਂ ਬਡਸ 'ਚ ਦੋਹਰਾ ਡਿਵਾਈਸ ਕੰਨੈਕਸ਼ਨ, ਕੈਮਰਾ ਸ਼ਟਰ ਸਪੋਰਟ, ਹੈਡਫੋਨ ਰਿਕਾਰਡਿੰਗ ਵਰਗੀਆਂ ਕਈ ਸੁਵਿਧਾਵਾਂ ਮਿਲ ਸਕਦੀਆਂ ਹਨ।
OnePlus Watch 2R Watch 2 ਦਾ ਥੋੜ੍ਹਾ ਜਿਹਾ ਸੋਧਿਆ ਹੋਇਆ ਵਰਜ਼ਨ ਹੋ ਸਕਦਾ ਹੈ, ਜੋ MWC 2024 ਇਵੈਂਟ ਦੌਰਾਨ ਲਾਂਚ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਵਾਚ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਰਿਹਾ ਹੈ।