ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12R ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੋਨ ਪਹਿਲਾ Cool Blue ਅਤੇ Iron Grey ਕਲਰ ਆਪਸ਼ਨਾਂ 'ਚ ਉਪਲਬਧ ਕਰਵਾਇਆ ਗਿਆ ਸੀ। ਹਾਲਾਂਕਿ, ਨਵੇਂ ਕਲਰ ਆਪਸ਼ਨ ਤੋਂ ਬਾਅਦ ਗ੍ਰਾਹਕ ਇਸ ਫੋਨ ਨੂੰ ਤਿੰਨ ਕਲਰਾਂ ਦੇ ਨਾਲ ਖਰੀਦ ਸਕਣਗੇ। ਹੁਣ ਕੰਪਨੀ OnePlus 12R ਸਮਾਰਟਫੋਨ ਨੂੰ Sunset Dune ਕਲਰ ਦੇ ਨਾਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।
ਕੰਪਨੀ ਨੇ ਸ਼ੇਅਰ ਕੀਤਾ ਪੋਸਟਰ: OnePlus 12R ਸਮਾਰਟਫੋਨ ਨੂੰ ਲੈ ਕੇ ਕੰਪਨੀ ਨੇ ਆਪਣੇ ਅਧਿਕਾਰਿਤ X ਅਕਾਊਂਟ ਤੋਂ ਇੱਕ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਇਸ ਫੋਨ ਨੂੰ ਕੰਪਨੀ ਨੇ ਨਵੇਂ ਕਲਰ ਦੇ ਨਾਲ ਦਿਖਾਇਆ ਹੈ।
What happens when excellence is meticulously blended with elegance? Stay tuned to find out more! #OnePlus12R #SunsetDune pic.twitter.com/YSDMyrQL4K
— OnePlus India (@OnePlus_IN) July 10, 2024
OnePlus 12R ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ LTPO4.0 ਦੇ ਨਾਲ AMOLED ProXDR ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 2780x1264 ਪਿਕਸਲ Resolution ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲਦੀ ਹੈ। OnePlus 12R ਸਮਾਰਟਫੋਨ ਨੂੰ 8GB+128GB, 8GB+256GB ਅਤੇ 16GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਸੋਨੀ, 8MP ਦਾ ਅਲਟ੍ਰਾਵਾਈਡ ਕੈਮਰਾ ਅਤੇ 2MP ਦਾ ਮੈਕਰੋ ਲੈਂਸ ਮਿਲਦਾ ਹੈ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਤਿ 100ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ।
- ਸਮਾਰਟਫੋਨ ਨੂੰ ਕਿੰਨੇ ਸਾਲਾਂ ਤੱਕ ਵਰਤਿਆਂ ਜਾ ਸਕਦਾ ਹੈ? ਨਵਾਂ ਫੋਨ ਖਰੀਦਣ ਤੋਂ ਪਹਿਲਾਂ ਸਭ ਕੁਝ ਜਾਣੋ - Lifespan of Smartphone
- ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ; ਹੁਣ ਯੂਜ਼ਰਸ ਵਾਈਸ ਮੈਸੇਜਾਂ ਨੂੰ ਟੈਕਸਟ 'ਚ ਬਦਲ ਸਕਣਗੇ, ਜਾਣੋ ਕਿਵੇਂ - WhatsApp Voice Message Transcripts
- Motorola G85 ਸਮਾਰਟਫੋਨ ਭਾਰਤ 'ਚ ਲਾਂਚ, ਘੱਟ ਕੀਮਤ 'ਚ ਪੇਸ਼ ਹੋਇਆ ਸ਼ਾਨਦਾਰ ਫੀਚਰਸ ਵਾਲਾ ਫੋਨ - Motorola G85 Launch
OnePlus 12R ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12R ਦੇ 8GB+128GB ਸਮਾਰਟਫੋਨ ਦੀ ਕੀਮਤ 39,999 ਰੁਪਏ, 8GB+256GB ਸਟੋਰੇਜ ਦੀ ਕੀਮਤ 42,999 ਰੁਪਏ ਅਤੇ 16GB+256GB ਦੀ ਕੀਮਤ 45,999 ਰੁਪਏ ਹੈ।