ਹੈਦਰਾਬਾਦ: OnePlus ਅੱਜ ਆਪਣਾ ਲਾਂਚ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ ਆਪਣੇ ਗ੍ਰਾਹਕਾਂ ਲਈ OnePlus 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। OnePlus 12 ਸੀਰੀਜ਼ ਦੇ ਨਾਲ ਹੀ ਕੰਪਨੀ OnePlus Buds 3 ਨੂੰ ਵੀ ਲਾਂਚ ਕਰੇਗੀ। ਲਾਂਚਿਗ ਤੋਂ ਪਹਿਲਾ ਹੀ ਕੰਪਨੀ ਨੇ OnePlus 12 ਸੀਰੀਜ਼ ਦੇ ਫੀਚਰਸ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ।
-
A new era of smartphone awaits you!
— OnePlus India (@OnePlus_IN) January 22, 2024 " class="align-text-top noRightClick twitterSection" data="
Tune in to the #SmoothBeyondBelief Launch event and welcome an array of new OnePlus devices.
Catch us live at 7:30 PM: https://t.co/JlyLNhj4hq pic.twitter.com/hNVGj1t5j4
">A new era of smartphone awaits you!
— OnePlus India (@OnePlus_IN) January 22, 2024
Tune in to the #SmoothBeyondBelief Launch event and welcome an array of new OnePlus devices.
Catch us live at 7:30 PM: https://t.co/JlyLNhj4hq pic.twitter.com/hNVGj1t5j4A new era of smartphone awaits you!
— OnePlus India (@OnePlus_IN) January 22, 2024
Tune in to the #SmoothBeyondBelief Launch event and welcome an array of new OnePlus devices.
Catch us live at 7:30 PM: https://t.co/JlyLNhj4hq pic.twitter.com/hNVGj1t5j4
Oneplus 12 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oneplus 12 ਸਮਾਰਟਫੋਨ 'ਚ 6.82 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ੍ਹ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP+48MP+64MP ਕੈਮਰਾ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Oneplus ਸਮਾਰਟਫੋਨ ਨੂੰ 2 ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਜਾਵੇਗਾ। Oneplus 12 ਸਮਾਰਟਫੋਨ ਦੇ ਪਹਿਲੇ ਸਟੋਰੇਜ ਵਾਲੇ ਮਾਡਲ ਦੀ ਭਾਰਤ 'ਚ ਕੀਮਤ 64,999 ਅਤੇ ਦੂਜੇ ਮਾਡਲ ਦੀ 69,999 ਰੁਪਏ ਹੋ ਸਕਦੀ ਹੈ।
Oneplus 12R ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oneplus 12R ਸਮਾਰਟਫੋਨ 'ਚ ProXDR ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 SOC ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB LPDDR5X ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। OnePlus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+8MP+2MP ਦਾ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। OnePlus 12R ਸਮਾਰਟਫੋਨ ਦੀ ਭਾਰਤ 'ਚ ਕੀਮਤ 40,000 ਤੋਂ 42,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
-
With LHDC5.0, the #OnePlusBuds3 has perfect pitch! pic.twitter.com/auXLMSSKCQ
— OnePlus India (@OnePlus_IN) January 22, 2024 " class="align-text-top noRightClick twitterSection" data="
">With LHDC5.0, the #OnePlusBuds3 has perfect pitch! pic.twitter.com/auXLMSSKCQ
— OnePlus India (@OnePlus_IN) January 22, 2024With LHDC5.0, the #OnePlusBuds3 has perfect pitch! pic.twitter.com/auXLMSSKCQ
— OnePlus India (@OnePlus_IN) January 22, 2024
OnePlus Buds 3 ਹੋਣਗੇ ਲਾਂਚ: Oneplus 12 ਸੀਰੀਜ਼ ਤੋਂ ਇਲਾਵਾ, ਅੱਜ OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। OnePlus Buds 3 ਨੂੰ ਅੱਜ Oneplus ਦੇ ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ OnePlus Buds 3 ਦੇ ਫੀਚਰਸ ਬਾਰੇ ਵੀ ਜਾਣਕਾਰੀ ਪੇਸ਼ ਕਰਨ ਲੱਗੀ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ OnePlus Buds 3 'ਚ ਤੁਹਾਨੂੰ 10 ਮਿੰਟ ਦੇ ਚਾਰਜ 'ਤੇ 7 ਘੰਟੇ ਦੀ ਬੈਟਰੀ ਲਾਈਫ਼ ਮਿਲਦੀ ਹੈ।