ਹੈਦਰਾਬਾਦ: ਸੰਚਾਰ ਖੇਤਰ 'ਚ ਪਛੜੀ ਮੰਨੀ ਜਾਣ ਵਾਲੀ ਸਰਕਾਰੀ ਟੈਲੀਕਾਮ ਕੰਪਨੀ BSNL ਹੁਣ ਤੇਜ਼ੀ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰ ਰਹੀ ਹੈ। ਕੰਪਨੀ 4ਜੀ ਅਤੇ 5ਜੀ ਨੈਟਵਰਕਸ 'ਤੇ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਇਸਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਬੀਐਸਐਨਐਲ ਨੇ ਦੇਸ਼ ਦੇ ਚੋਣਵੇਂ ਖੇਤਰਾਂ ਵਿੱਚ ਪਹਿਲੀ ਫਾਈਬਰ-ਅਧਾਰਿਤ ਇੰਟਰਾਨੈੱਟ ਟੀਵੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
BSNL ਸ਼ੂਰੂ ਕਰ ਰਿਹਾ ਹੈ IFTV ਸੇਵਾ
ਕੰਪਨੀ ਨੇ ਇਹ ਸੇਵਾ IFTV ਨਾਂ ਨਾਲ ਸ਼ੁਰੂ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਪਹਿਲੀ ਵਾਰ ਪਿਛਲੇ ਮਹੀਨੇ BSNL ਦੇ ਨਵੇਂ ਲੋਗੋ ਅਤੇ ਛੇ ਹੋਰ ਨਵੀਆਂ ਸੇਵਾਵਾਂ ਦੇ ਨਾਲ ਲਾਂਚ ਕੀਤਾ ਸੀ। ਇਹ BSNL ਦੇ ਫਾਈਬਰ-ਟੂ-ਦੀ-ਹੋਮ (FTTH) ਨੈੱਟਵਰਕ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਲਾਈਵ ਟੀਵੀ ਸੇਵਾ ਅਤੇ ਪੇ ਟੀਵੀ ਦੀ ਸਹੂਲਤ ਪ੍ਰਦਾਨ ਕਰਦਾ ਹੈ।
#BSNL redefines home entertainment with IFTV – India’s First Fiber-Based Intranet TV Service! Access 500+ live channels and premium Pay TV content with crystal-clear streaming over BSNL’s FTTH network. Enjoy uninterrupted entertainment that doesn’t count against your data limit!… pic.twitter.com/ScCKSmlNWV
— BSNL India (@BSNLCorporate) November 11, 2024
ਜ਼ਿਕਰਯੋਗ ਹੈ ਕਿ ਇਹ ਵਿਕਾਸ ਉਦੋਂ ਹੋਇਆ ਹੈ ਜਦੋਂ ਬੀਐਸਐਨਐਲ ਨੇ ਨੈਸ਼ਨਲ ਵਾਈ-ਫਾਈ ਰੋਮਿੰਗ ਸੇਵਾ ਸ਼ੁਰੂ ਕੀਤੀ ਹੈ, ਜੋ ਕਿ ਕੰਪਨੀ ਦੇ ਗ੍ਰਾਹਕਾਂ ਨੂੰ ਦੇਸ਼ ਭਰ ਦੇ ਬੀਐਸਐਨਐਲ ਹੌਟਸਪੌਟਸ 'ਤੇ ਹਾਈ-ਸਪੀਡ ਇੰਟਰਨੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਡਾਟਾ ਲਾਗਤ ਘੱਟ ਜਾਂਦੀ ਹੈ।
BSNL ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
BSNL ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਨਵੀਂ IFTV ਸੇਵਾ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਗ੍ਰਾਹਕਾਂ ਨੂੰ ਹਾਈ ਸਟ੍ਰੀਮਿੰਗ ਗੁਣਵੱਤਾ ਵਿੱਚ 100 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਾਂ ਦਾ ਆਨੰਦ ਲੈਣ ਦੇ ਯੋਗ ਬਣਾਏਗੀ। ਇਸ ਤੋਂ ਇਲਾਵਾ, ਇਹ Pay TV ਕੰਟੈਟ ਵੀ ਪ੍ਰਦਾਨ ਕਰੇਗਾ। Jio ਅਤੇ Airtel ਦੁਆਰਾ ਦਿੱਤੇ ਜਾਣ ਵਾਲੀਆਂ ਹੋਰ ਲਾਈਵ ਟੀਵੀ ਸੇਵਾਵਾਂ ਦੇ ਉਲਟ, ਜਿੱਥੇ ਸਟ੍ਰੀਮਿੰਗ ਦੁਆਰਾ ਖਪਤ ਕੀਤੇ ਗਏ ਡਾਟਾ ਨੂੰ ਮਾਸਿਕ ਕੋਟਾ ਨਾਲ ਕੱਟ ਲਿਆ ਜਾਂਦਾ ਹੈ, BSNL IFTV ਦੇ ਨਾਲ ਅਜਿਹਾ ਨਹੀਂ ਹੋਵੇਗਾ।
ਬੀਐਸਐਨਐਲ ਦਾ ਕਹਿਣਾ ਹੈ ਕਿ ਟੀਵੀ ਸਟ੍ਰੀਮਿੰਗ ਲਈ ਵਰਤਿਆ ਜਾਣ ਵਾਲਾ ਡੇਟਾ ਉਨ੍ਹਾਂ ਦੇ ਡੇਟਾ ਪੈਕ ਤੋਂ ਨਹੀਂ ਕੱਟਿਆ ਜਾਵੇਗਾ। ਖਾਸ ਗੱਲ ਇਹ ਹੈ ਕਿ BSNL ਟੀਵੀ ਸਟ੍ਰੀਮਿੰਗ ਲਈ ਅਨਲਿਮਟਿਡ ਡਾਟਾ ਪ੍ਰਦਾਨ ਕਰੇਗਾ। ਲਾਈਵ ਟੀਵੀ ਸੇਵਾ ਬਿਨ੍ਹਾਂ ਕਿਸੇ ਵਾਧੂ ਕੀਮਤ ਦੇ BSNL FTTH ਗ੍ਰਾਹਕਾਂ ਲਈ ਵਿਸ਼ੇਸ਼ ਤੌਰ 'ਤੇ ਉਪਲਬਧ ਕਰਵਾਈ ਜਾ ਰਹੀ ਹੈ।
IFTV ਸੇਵਾ Android TV ਨਾਲ ਕਰੇਗੀ ਕੰਮ
BNSL ਨੇ ਪੁਸ਼ਟੀ ਕੀਤੀ ਹੈ ਕਿ ਇਹ ਪ੍ਰਸਿੱਧ OTT ਪਲੇਟਫਾਰਮਾਂ ਅਤੇ Amazon Prime Video, Disney+ Hotstar, Netflix, YouTube ਅਤੇ ZEE5 ਵਰਗੇ ਸਟ੍ਰੀਮਿੰਗ ਐਪਸ ਲਈ ਵੀ ਸਮਰਥਨ ਲਿਆਏਗਾ। ਇਸ ਤੋਂ ਇਲਾਵਾ ਕੰਪਨੀ ਇਸ ਦੇ ਨਾਲ ਗੇਮਜ਼ ਵੀ ਪੇਸ਼ ਕਰੇਗੀ। ਹਾਲਾਂਕਿ, BSNL ਦਾ ਕਹਿਣਾ ਹੈ ਕਿ ਉਸਦੀ IFTV ਸੇਵਾ ਫਿਲਹਾਲ ਸਿਰਫ Android TV ਨਾਲ ਕੰਮ ਕਰੇਗੀ।
ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ
Android 10 ਜਾਂ ਇਸ ਤੋਂ ਬਾਅਦ ਵਾਲੇ ਟੀਵੀ ਵਾਲੇ ਗ੍ਰਾਹਕ ਗੂਗਲ ਪਲੇ ਸਟੋਰ ਤੋਂ BSNL ਲਾਈਵ ਟੀਵੀ ਐਪ ਨੂੰ ਡਾਊਨਲੋਡ ਕਰ ਸਕਦੇ ਹਨ। BSNL ਦੀ IFTV ਸੇਵਾ ਦੀ ਗ੍ਰਾਹਕੀ ਲੈਣ ਲਈ ਗ੍ਰਾਹਕ ਪਲੇ ਸਟੋਰ ਤੋਂ BSNL ਸੈਲਫਕੇਅਰ ਐਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਲਈ ਰਜਿਸਟਰ ਕਰ ਸਕਦੇ ਹਨ।
ਇਹ ਵੀ ਪੜ੍ਹੋ:-