ਹੈਦਰਾਬਾਦ: Nothing ਆਪਣੇ ਗ੍ਰਾਹਕਾਂ ਲਈ ਇੱਕ ਨਵੇਂ ਏਅਰਬੱਡਸ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ X 'ਤੇ ਇਸ ਏਅਬੱਡਸ ਨੂੰ ਲੈ ਕੇ ਟੀਜ਼ਰ ਸ਼ੇਅਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਏਅਰਬੱਡਸ Nothing Ear (3) ਹੋ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਇਸ ਟੀਜ਼ਰ 'ਚ ਕਿਸੇ ਤਰ੍ਹਾਂ ਦੀ ਡਿਵਾਈਸ ਨੂੰ ਅਜੇ ਨਹੀਂ ਦਿਖਾਇਆ ਹੈ। ਵੀਡੀਓ 'ਚ ਇੱਕ ਡੱਡੂ ਅਤੇ ਕੁਝ ਨਜ਼ਦੀਕੀ ਮੋਸ਼ਨ ਫੋਟੋਗ੍ਰਾਫੀ ਸ਼ਾਟ ਲਏ ਗਏ ਹਨ। ਕੰਪਨੀ ਨੇ ਇਸ ਵੀਡੀਓ ਵਿੱਚ Nothing (R) ਨੂੰ ਡਿਸਪਲੇ ਕੀਤਾ ਹੈ।
Nothing Ear (3) ਦੇ ਫੀਚਰਸ: ਇਹ ਵੀਡੀਓ Nothing Ear (3) ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ Nothing Ear (2) ਦੇ ਸਫ਼ਲਤਾ ਦੇ ਤੌਰ 'ਤੇ ਨਵੇਂ ਏਅਰਬੱਡਸ ਨੂੰ ਲਿਆਂਦਾ ਜਾ ਰਿਹਾ ਹੈ। ਕੰਪਨੀ ਦੇ ਨਵੇਂ ਏਅਰਬੱਡਸ 'ਚ ਬੈਟਰੀ ਲਾਈਫ਼ 'ਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ। Nothing Ear (3) ਨੂੰ 24bit Hi-Res Audio ਅਤੇ LHDC 5.0 ਤਕਨਾਲੋਜੀ ਵਰਗੇ ਫੀਚਰਸ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਏਅਰਬੱਡਸ 'ਚ ਯੂਜ਼ਰਸ ਨੂੰ ਐਪ ਦੇ ਨਾਲ ਕਸਟਮ ਸਾਊਂਡ ਟਿਊਨਿੰਗ ਦੀ ਸੁਵਿਧਾ ਵੀ ਮਿਲ ਸਕਦੀ ਹੈ। ਇਹ ਏਅਰਬੱਡਸ ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋ ਸਕਦੇ ਹਨ। ਕੰਪਨੀ ਨੇ ਅਜੇ ਇਸ ਏਅਰਬੱਡਸ ਦਾ ਨਾਮ ਅਤੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
OnePlus Nord CE 4 ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus ਵੀ ਆਪਣੇ ਗ੍ਰਾਹਕਾਂ ਲਈ OnePlus Nord CE 4 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ 1 ਅਪ੍ਰੈਲ ਨੂੰ ਸ਼ਾਮ 6:30 ਵਜੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਅਤੇ ਐਮਾਜ਼ਾਨ ਇੰਡੀਆ ਦੇ ਲਾਈਵ ਲੈਡਿੰਗ ਪੇਜ ਰਾਹੀ ਇਸ ਫੋਨ ਦੇ ਫੀਚਰਸ ਸਾਹਮਣੇ ਆ ਗਏ ਹਨ। ਲਾਂਚਿੰਗ ਤੋਂ ਪਹਿਲਾ ਹੀ ਟਿਪਸਟਰ ਇਸ਼ਾਨ ਅਗਰਵਾਲ ਨੇ ਇਸ ਫੋਨ ਬਾਰੇ ਲਗਭਗ ਸਾਰੀਆਂ ਜਾਣਕਾਰੀਆਂ ਦੇ ਦਿੱਤੀਆ ਹਨ।