ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Motorola Edge 50 Ultra ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਅੱਜ ਪੇਸ਼ ਕਰ ਦਿੱਤਾ ਜਾਵੇਗਾ। Motorola Edge 50 Ultra ਸਮਾਰਟਫੋਨ ਨੂੰ AI ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ ਦਾ ਲੈਡਿੰਗ ਪੇਜ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਤਿਆਰ ਕੀਤਾ ਗਿਆ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ, ਜਿਸ ਰਾਹੀ ਇਸ ਫੋਨ ਦੇ ਕਾਫ਼ੀ ਫੀਚਰਸ ਲਾਂਚਿੰਗ ਤੋਂ ਪਹਿਲਾ ਹੀ ਸਾਹਮਣੇ ਆ ਚੁੱਕੇ ਹਨ। ਫਿਲਹਾਲ, ਕੰਪਨੀ ਨੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
- OnePlus Nord CE 4 Lite ਸਮਾਰਟਫੋਨ ਅੱਜ ਆਵੇਗਾ ਸਾਹਮਣੇ, ਜਾਣੋ ਸਮੇਂ ਅਤੇ ਫੀਚਰਸ ਬਾਰੇ - OnePlus Nord CE 4 Lite Launch Date
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਕੁਝ ਹੀ ਦਿਨਾਂ 'ਚ ਲਾਂਚ ਹੋਣ ਜਾ ਰਹੇ ਨੇ ਇਹ 4 ਸ਼ਾਨਦਾਰ ਸਮਾਰਟਫੋਨ - Upcoming smartphone in June 2024
- Infinix Note 40 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 5G Launch Date
Motorola Edge 50 Ultra ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ POLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ 1.5K Resolution ਅਤੇ 2500nits ਤੱਕ ਦੀ ਬ੍ਰਾਈਟਨੈੱਸ ਦੇ ਨਾਲ ਲਿਆਂਦੀ ਜਾ ਰਹੀ ਹੈ। ਇਹ ਫੋਨ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਵਾਲੀ ਡਿਸਪਲੇ ਦੇ ਨਾਲ ਆ ਰਿਹਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ AI ਪਾਵਰਡ ਟੈਲੀਫੋਟੋ OIS ਕੈਮਰਾ ਮਿਲ ਸਕਦਾ ਹੈ। Motorola Edge 50 Ultra ਸਮਾਰਟਫੋਨ 'ਚ 100x AI Super Zoom ਫੀਚਰ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ ਘੱਟ ਲਾਈਟ 'ਚ ਵੀ ਬ੍ਰਾਈਟ ਤਸਵੀਰਾਂ ਕਲਿੱਕ ਕਰ ਸਕੇਗਾ। Motorola Edge 50 Ultra ਸਮਾਰਟਫੋਨ ਨੂੰ Silicone Vegan Leather ਅਤੇ Forest Grey ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਰਿਹਾ ਹੈ।