ਹੈਦਰਾਬਾਦ: Motorola ਨੇ ਅੱਜ ਦੁਪਹਿਰ 12 ਵਜੇ ਆਪਣੇ ਭਾਰਤੀ ਗ੍ਰਾਹਕਾਂ ਲਈ Moto G45 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Moto G45 5G ਸਮਾਰਟਫੋਨ ਨੂੰ ਕੰਪਨੀ ਨੇ ਅਲਟ੍ਰਾ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਹੈ।
Be Fast, Be Wow with the all new #MotoG45 5G! ✨🤳🏻
— Motorola India (@motorolaindia) August 21, 2024
Feel the power in your hands with lightning-fast 5G speed powered by the Snapdragon® 6s Gen 3 octa-core processor.
Sale starts Aug 28, starting at ₹9,999* @Flipkart, https://t.co/azcEfy1Wlo & leading stores.#FastNWow
Moto G45 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6s ਜੇਨ 3 ਚਿਪਸੈੱਟ ਮਿਲਦੀ ਹੈ। Moto G45 5G ਸਮਾਰਟਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਪਿਕਸਲ ਕਵਾਡ ਕੈਮਰਾ ਅਤੇ 16MP ਦਾ ਸੈਲਫ਼ੀ ਲਈ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਟਰਬੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- Vivo T3 Pro 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਸ਼ਾਨਦਾਰ ਫੀਚਰਸ ਦੇ ਨਾਲ ਦੁਪਹਿਰ 12 ਵਜੇ ਕੀਤਾ ਜਾਵੇਗਾ ਪੇਸ਼ - Vivo T3 Pro 5G Launch Date
- Motorola Razr 50 ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Motorola Razr 50 Launch Date
- ਐਪਲ ਇਵੈਂਟ ਦੌਰਾਨ ਸਤੰਬਰ ਮਹੀਨੇ ਦੀ ਇਸ ਤਰੀਕ ਨੂੰ ਲਾਂਚ ਹੋ ਸਕਦੈ iPhone 16, ਹੋਰ ਵੀ ਕਈ ਪ੍ਰੋਡਕਟਸ ਕੀਤੇ ਜਾਣਗੇ ਪੇਸ਼ - iPhone 16 Launch Date
Get ready for lightning-fast speeds, seamless performance & endless entertainment with Segment’s fastest 5G powered by Snapdragon® 6s Gen 3 octa-core processor in #MotoG45 5G📱
— Motorola India (@motorolaindia) August 21, 2024
Sale starts Aug 28, starting at ₹9,999* @Flipkart, https://t.co/azcEfy2uaW & leading stores.#FastNWow
Moto G45 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 9,999 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। Moto G45 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ Motorola.in ਰਾਹੀ ਖਰੀਦ ਸਕਦੇ ਹੋ। ਲਾਂਚਿੰਗ ਦੇ ਨਾਲ ਹੀ ਇਸ ਫੋਨ ਦੀ ਸੇਲ ਡੇਟ ਬਾਰੇ ਵੀ ਕੰਪਨੀ ਨੇ ਖੁਲਾਸਾ ਕਰ ਦਿੱਤਾ ਹੈ। Moto G45 5G ਸਮਾਰਟਫੋਨ ਦੀ ਪਹਿਲੀ ਸੇਲ 28 ਅਗਸਤ ਨੂੰ ਸ਼ੁਰੂ ਹੋ ਰਹੀ ਹੈ।