ਹੈਦਰਾਬਾਦ: ਲਾਵਾ ਨੇ ਆਪਣੇ ਗ੍ਰਾਹਕਾਂ ਲਈ Prowatch ZN ਅਤੇ Prowatch VN ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਦੋਨੋ ਹੀ ਵਾਚਾਂ ਸ਼ਾਨਦਾਰ ਡਿਜ਼ਾਈਨ ਅਤੇ ਫੀਚਰਸ ਦੇ ਨਾਲ ਆਉਦੀਆਂ ਹਨ। ਇਨ੍ਹਾਂ ਵਾਚਾਂ ਦੀ ਕੀਮਤ 3,000 ਰੁਪਏ ਤੋਂ ਵੀ ਘੱਟ ਹੈ। Prowatch ZN ਅਤੇ Prowatch VN ਸਮਾਰਟਵਾਚਾਂ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਹੈ।
Prowatch ZN ਸਮਾਰਟਵਾਚ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਵਾਚ 'ਚ 1.43 ਇੰਚ ਦੀ AMOLED ਪੈਨਲ ਡਿਸਪਲੇ ਦਿੱਤੀ ਗਈ ਹੈ, ਜੋ ਕਿ 60Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ ਅਤੇ ਇਸਦਾ ਪੀਕ ਬ੍ਰਾਈਟਨੈੱਸ 600nits ਤੱਕ ਦਾ ਹੈ। ਇਸ ਵਾਚ 'ਚ ਕਾਲ ਰਿਸੀਵ ਅਤੇ ਕੱਟ ਕਰਨ ਲਈ ਬਲੂਟੁੱਥ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇਸ ਵਾਚ 'ਚ ਤਣਾਅ, ਐਕਟਿਵੀਟੀ, SPO2 ਅਤੇ ਹਾਰਟ ਰੇਟ ਫੀਚਰ ਵੀ ਦਿੱਤੇ ਗਏ ਹਨ। ਇਸ 'ਚ 350mAh ਦੀ ਬੈਟਰੀ ਮਿਲਦੀ ਹੈ, ਜੋ ਕਿ 7 ਤੋਂ 8 ਦਿਨ ਦਾ ਨਾਰਮਲ ਬੈਕਅੱਪ ਦੇਣ ਦੇ ਯੋਗ ਹੈ।
Prowatch VN ਸਮਾਰਟਵਾਚ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਵਾਚ 'ਚ 1.96 ਇੰਚ TFT 2.5D Curved ਡਿਸਪਲੇ 320x386 ਪਿਕਸਲ Resolution ਦੇ ਨਾਲ ਆਉਦੀ ਹੈ। ਇਸ 'ਚ 500nits ਤੱਕ ਦੀ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ। Prowatch VN 'ਚ ਸਪੋਰਟਸ ਮੋਡ, 150 ਵਾਚ ਫੇਸ ਅਤੇ ਬਲੂਟੁੱਥ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸ ਤੋਂ ਇਲਾਵਾ, ਸਮਾਰਟਵਾਚ 'ਚ ਹੈਲਥ ਮਾਨਟਰਿੰਗ, ਹਾਰਟ ਰੇਟ ਸੈਂਸਰ, SPO2 ਟ੍ਰੈਕਰ, ਤਣਾਅ, ਲੈਵਲ ਟ੍ਰੈਕਰ ਅਤੇ ਸਲੀਪ ਟ੍ਰੈਕਰ ਵਰਗੇ ਫੀਚਰਸ ਵੀ ਦਿੱਤੇ ਗਏ ਹਨ।
Lava Prowatch ZN ਦੀ ਕੀਮਤ: Lava Prowatch ZN ਦੇ ਸਿਲੀਕੋਨ ਸਟ੍ਰੈਪ ਵੇਰੀਐਂਟ ਦੀ ਕੀਮਤ 4,999 ਰੁਪਏ ਅਤੇ ਮੈਟਲ ਸਟ੍ਰੈਪ ਵੇਰੀਐਂਟ ਦੀ ਕੀਮਤ 5,999 ਰੁਪਏ ਰੱਖੀ ਗਈ ਹੈ। ਇਸ ਲਈ ਲਾਵਾ ਨੇ ਇੱਕ ਖਾਸ ਕੀਮਤ ਦਾ ਵੀ ਐਲਾਨ ਕੀਤਾ ਹੈ ਜੋ ਕਿ ਕ੍ਰਮਵਾਰ 2,588 ਰੁਪਏ ਅਤੇ 2,999 ਰੁਪਏ ਹੈ, ਜਦਕਿ Prowatch VN ਸਪੈਸ਼ਲ ਪ੍ਰਾਈਸ ਦੇ ਨਾਲ 1,999 ਰੁਪਏ ਦੀ ਕੀਮਤ 'ਤੇ ਉਪਲਬਧ ਹੈ।
Prowatch ZN ਅਤੇ Prowatch VN ਸਮਾਰਟਵਾਚ ਦੀ ਸੇਲ: Prowatch ZN ਅਤੇ Prowatch VN ਦੀ ਪਹਿਲੀ ਸੇਲ 26 ਅਪ੍ਰੈਲ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਨ੍ਹਾਂ ਦੋਨੋ ਵਾਚਾਂ ਨੂੰ ਤੁਸੀਂ ਐਮਾਜ਼ਾਨ ਅਤੇ ਕੰਪਨੀ ਦੀ ਅਧਿਕਾਰਿਤ ਸਾਈਟ ਤੋਂ ਖਰੀਦ ਸਕੋਗੇ।