ਨਵੀਂ ਦਿੱਲੀ: ਏਅਰਟੈੱਲ ਨੇ ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਨਵਾਂ ਪਲੈਨ ਪੇਸ਼ ਕੀਤਾ ਹੈ। ਇਸ ਪਲੈਨ ਦੀ ਕੀਮਤ 398 ਰੁਪਏ ਰੱਖੀ ਗਈ ਹੈ। ਪਲੈਨ 'ਚ ਗ੍ਰਾਹਕਾਂ ਨੂੰ Hotstar ਮੋਬਾਈਲ ਦਾ 28 ਦਿਨਾਂ ਦਾ ਸਬਸਕ੍ਰਿਪਸ਼ਨ ਮਿਲੇਗਾ। ਏਅਰਟੈੱਲ ਦਾ ਇਹ ਨਵਾਂ ਪ੍ਰੀਪੇਡ ਪਲੈਨ Airtel Thanks ਐਪ 'ਤੇ ਲਾਈਵ ਹੋ ਗਿਆ ਹੈ। ਇਸਦੇ ਨਾਲ ਹੀ, ਇਸ ਪਲੈਨ ਨੂੰ ਏਅਰਟੈੱਲ ਦੀ ਵੈੱਬਸਾਈਟ ਅਤੇ ਹੋਰ ਪਲੇਟਫਾਰਮਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ।
ਏਅਰਟੈੱਲ ਦੇ 398 ਰੁਪਏ ਵਾਲੇ ਪਲੈਨ ਦੇ ਫਾਇਦੇ
ਏਅਰਟੈੱਲ ਦੇ ਨਵੇਂ 398 ਰੁਪਏ ਵਾਲੇ ਪ੍ਰੀਪੇਡ ਪਲੈਨ ਵਿੱਚ ਕਈ ਫਾਇਦੇ ਉਪਲਬਧ ਹਨ। ਇਸ 'ਚ ਗ੍ਰਾਹਕਾਂ ਨੂੰ ਅਨਲਿਮਟਿਡ ਲੋਕਲ, STD ਅਤੇ ਰੋਮਿੰਗ ਕਾਲ, 2GB ਡਾਟਾ ਪ੍ਰਤੀ ਦਿਨ, ਅਨਲਿਮਟਿਡ 5G ਡਾਟਾ ਅਤੇ 100SMS ਪ੍ਰਤੀ ਦਿਨ ਦਿੱਤੇ ਜਾ ਰਹੇ ਹਨ। ਇਸ ਪਲੈਨ ਦੀ ਵੈਧਤਾ 28 ਦਿਨ ਤੈਅ ਕੀਤੀ ਗਈ ਹੈ। ਇਸ ਪ੍ਰੀਪੇਡ ਪਲੈਨ 'ਚ ਗ੍ਰਾਹਕਾਂ ਨੂੰ Disney + Hotstar ਦਾ 28 ਦਿਨਾਂ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਤੋਂ ਇਲਾਵਾ ਗ੍ਰਾਹਕਾਂ ਨੂੰ ਵਿੰਕ ਰਾਹੀਂ ਮੁਫਤ ਹੈਲੋ ਟਿਊਨਸ ਵੀ ਮਿਲਣਗੇ।
ਤੁਹਾਨੂੰ ਦੱਸ ਦੇਈਏ ਕਿ 100 SMS ਦੀ ਰੋਜ਼ਾਨਾ ਸੀਮਾ ਤੋਂ ਬਾਅਦ ਗ੍ਰਾਹਕਾਂ ਤੋਂ ਲੋਕਲ SMS ਲਈ 1 ਰੁਪਏ ਅਤੇ STD ਲਈ 1.5 ਰੁਪਏ ਚਾਰਜ ਕੀਤੇ ਜਾਣਗੇ। ਇਸ ਦੇ ਨਾਲ ਹੀ, ਡੇਟਾ ਦੀ ਰੋਜ਼ਾਨਾ ਸੀਮਾ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਹੋ ਜਾਵੇਗੀ।

ਜੀਓ ਵੀ ਲੈ ਕੇ ਆਇਆ ਹੈ ਨਿਊ ਈਅਰ ਪਲੈਨ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਜੀਓ ਨੇ ਵੀ ਆਪਣਾ ਨਿਊ ਈਅਰ ਵੈਲਕਮ ਪਲੈਨ ਪੇਸ਼ ਕੀਤਾ ਹੈ। ਇਸ ਪਲੈਨ ਦੀ ਕੀਮਤ 2025 ਰੁਪਏ ਰੱਖੀ ਗਈ ਹੈ ਅਤੇ ਇਸ ਵਿੱਚ ਗ੍ਰਾਹਕਾਂ ਨੂੰ 200 ਦਿਨਾਂ ਦੀ ਵੈਧਤਾ ਦਿੱਤੀ ਜਾ ਰਹੀ ਹੈ। ਇਸ ਵੈਲੀਡਿਟੀ ਦੌਰਾਨ ਗ੍ਰਾਹਕਾਂ ਨੂੰ ਰੋਜ਼ਾਨਾ 2.5GB ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਯੋਗ ਗ੍ਰਾਹਕ ਅਸੀਮਤ 5G ਦਾ ਆਨੰਦ ਵੀ ਲੈ ਸਕਣਗੇ। ਇਸ ਪਲੈਨ 'ਚ ਗ੍ਰਾਹਕਾਂ ਨੂੰ ਰੋਜ਼ਾਨਾ 100 SMS ਅਤੇ ਅਨਲਿਮਟਿਡ ਵਾਇਸ ਕਾਲਿੰਗ ਵੀ ਦਿੱਤੀ ਜਾ ਰਹੀ ਹੈ। ਇਸ ਪਲੈਨ 'ਚ ਰੋਜ਼ਾਨਾ ਡਾਟਾ ਦੀ ਸੀਮਾ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64 Kbps ਹੋ ਜਾਵੇਗੀ।
ਜੀਓ ਨਿਊ ਈਅਰ ਪਲੈਨ ਦੇ ਫਾਇਦੇ
ਇਸ ਪਲੈਨ ਵਿੱਚ ਗ੍ਰਾਹਕਾਂ ਨੂੰ JioTV, JioCinema ਅਤੇ JioCloud ਤੱਕ ਵੀ ਪਹੁੰਚ ਮਿਲੇਗੀ। ਹਾਲਾਂਕਿ, JioCinema ਪ੍ਰੀਮੀਅਮ ਲਾਭ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਸਾਰੇ ਫਾਇਦਿਆਂ ਤੋਂ ਇਲਾਵਾ ਤੁਹਾਨੂੰ Ajio ਤੋਂ 2,999 ਰੁਪਏ ਦੀ ਖਰੀਦਦਾਰੀ ਕਰਨ 'ਤੇ 500 ਰੁਪਏ ਦੀ ਛੋਟ ਮਿਲੇਗੀ। ਇਸਦੇ ਨਾਲ ਹੀ, ਤੁਹਾਨੂੰ EaseMyTrip.com 'ਤੇ ਉਡਾਣਾਂ 'ਤੇ 1,500 ਰੁਪਏ ਦੀ ਛੋਟ ਮਿਲੇਗੀ। ਇਸੇ ਤਰ੍ਹਾਂ Swiggy 'ਤੇ ਵੀ ਤੁਹਾਨੂੰ 499 ਰੁਪਏ ਦੀ ਘੱਟੋ-ਘੱਟ ਖਰੀਦਦਾਰੀ 'ਤੇ 150 ਰੁਪਏ ਦੀ ਛੋਟ ਮਿਲੇਗੀ।
ਇਹ ਵੀ ਪੜ੍ਹੋ:-