ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ 'ਤੇ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ। ਇਸਟਾਗ੍ਰਾਮ ਹੁਣ ਯੂਜ਼ਰਸ ਨੂੰ ਸਟੋਰੀ 'ਤੇ ਕੰਮੈਟ ਲਿਖਣ ਦਾ ਆਪਸ਼ਨ ਦੇ ਰਿਹਾ ਹੈ।
ਇੰਸਟਾਗ੍ਰਾਮ ਯੂਜ਼ਰਸ ਲਈ ਆਇਆ ਨਵਾਂ ਫੀਚਰ: ਦੱਸ ਦਈਏ ਕਿ ਪਹਿਲਾ ਸਟੋਰੀ 'ਤੇ ਕੀਤੇ ਕੰਮੈਟ DM 'ਚ ਮਿਲਦੇ ਸੀ। ਪਰ ਹੁਣ ਇੰਸਟਾਗ੍ਰਾਮ ਨੇ ਸਟੋਰੀ 'ਤੇ ਕੰਮੈਟ ਕਰਨ ਦੀ ਆਗਿਆ ਦੇ ਦਿੱਤੀ ਹੈ। ਹੁਣ ਯੂਜ਼ਰਸ ਪੋਸਟ ਵਾਂਗ ਸਟੋਰੀ 'ਤੇ ਵੀ ਕੰਮੈਟ ਕਰ ਸਕਣਗੇ ਅਤੇ ਇਹ ਕੰਮੈਟ ਤੁਹਾਡੇ ਨਾਲ ਜੁੜੇ ਹੋਰ ਯੂਜ਼ਰਸ ਵੀ ਦੇਖ ਸਕਣਗੇ। ਦੱਸ ਦਈਏ ਕਿ ਇਹ ਕੰਮੈਟ ਸਟੋਰੀ ਵਾਂਗ ਸਿਰਫ਼ 24 ਘੰਟੇ ਹੀ ਦਿਖਾਈ ਦੇਣਗੇ। ਹਾਲਾਂਕਿ, ਜੇਕਰ ਤੁਸੀਂ ਆਪਣੀ ਸਟੋਰੀ ਨੂੰ ਹਾਈਲਾਈਟ 'ਚ ਰੱਖਦੇ ਹੋ, ਤਾਂ ਇਸ 'ਚ ਆਏ ਯੂਜ਼ਰਸ ਦੇ ਕੰਮੈਟਸ ਹਾਈਲਾਈਟ ਵਿੱਚ 24 ਘੰਟੇ ਤੋਂ ਬਾਅਦ ਵੀ ਦਿਖਾਈ ਦੇਣਗੇ।
Oh hi, now you can leave comments on Stories to show your besties some love 💖 pic.twitter.com/I9du2IdJMk
— Instagram (@instagram) September 3, 2024
Birthday Notes ਫੀਚਰ: ਇਸ ਤੋਂ ਇਲਾਵਾ, ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦਾ ਨਾਮ 'Birthday Notes' ਹੋਵੇਗਾ। ਫਿਲਹਾਲ, ਇਸ ਫੀਚਰ ਨੂੰ ਰੋਲਆਊਟ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਫੀਚਰ ਰਾਹੀ ਜਨਮਦਿਨ ਵਾਲੇ ਦਿਨ ਤੁਹਾਡੇ ਇੰਸਟਾਗ੍ਰਾਮ ਨੋਟ 'ਚ ਜਨਮਦਿਨ ਦੀ ਟੋਪੀ ਪਾਈ ਹੋਈ ਇੱਕ ਫੋਟੋ ਦਿਖਾਈ ਦੇਵੇਗੀ, ਜਿਸ ਰਾਹੀ ਯੂਜ਼ਰਸ ਨੂੰ ਪਤਾ ਲੱਗ ਸਕੇਗਾ ਕਿ ਅੱਜ ਤੁਹਾਡਾ ਜਨਮਦਿਨ ਹੈ।
ਇਹ ਵੀ ਪੜ੍ਹੋ:-