ਹੈਦਰਾਬਾਦ: ਭਾਰਤ ਦੇ ਨਾਲ-ਨਾਲ ਦੁਨੀਆ ਭਰ 'ਚ ਇੰਸਟਾਗ੍ਰਾਮ ਦੀ ਪ੍ਰਸਿੱਧੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ 'ਚ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਮੈਟਾ ਦੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਟਿਕਟਾਕ ਨੂੰ ਪਿੱਛੇ ਛੱਡ ਕੇ 2023 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਐਪਾਂ 'ਚ ਆਪਣੀ ਜਗ੍ਹਾਂ ਬਣਾ ਲਈ ਹੈ।
ਇੰਸਟਾਗ੍ਰਾਮ ਨੇ ਟਿਕਟਾਕ ਨੂੰ ਛੱਡਿਆ ਪਿੱਛੇ: ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਟਿਕਟਾਕ ਨੂੰ ਪਿੱਛੇ ਛੱਡ ਕੇ ਇੰਸਟਾਗ੍ਰਾਮ ਦੁਨੀਆਂ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਐਪ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਇੰਸਟਾਗ੍ਰਾਮ ਦੇ ਐਪ ਡਾਊਨਲੋਡ ਦੀ ਕੁੱਲ ਗਿਣਤੀ 2023 'ਚ 2022 ਦੇ ਮੁਕਾਬਲੇ 20 ਫੀਸਦੀ ਵਧਕੇ 78 ਮਿਲੀਅਨ ਤੱਕ ਪਹੁੰਚ ਗਈ ਹੈ, ਜਦਕਿ ਟਿਕਟਾਕ ਦੇ ਡਾਊਨਲੋਡ ਸਿਰਫ਼ 4 ਫੀਸਦੀ ਵਧਕੇ 733 ਮਿਲੀਅਨ ਤੱਕ ਹੀ ਪਹੁੰਚ ਸਕੇ ਹਨ।
ਇੰਸਟਾਗ੍ਰਾਮ ਨੇ ਦਿੱਤੀ ਟਿਕਟਾਕ ਨੂੰ ਟੱਕਰ: ਇੰਸਟਾਗ੍ਰਾਮ ਨੇ ਟਿਕਟਾਕ ਨੂੰ ਟੱਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਨੇ ਟਿਕਟਾਕ ਨੂੰ ਦੇਖਕੇ ਹੀ 2020 'ਚ ਇੰਸਟਾਗ੍ਰਾਮ ਰੀਲ ਵਰਗੇ ਫੀਚਰ ਦੀ ਸ਼ੁਰੂਆਤ ਕੀਤੀ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਛੋਟੀਆਂ ਕਲਿੱਪਾਂ ਨੂੰ ਆਪਣੇ ਪਲੇਟਫਾਰਮ 'ਤੇ ਸ਼ੇਅਰ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਕੁਝ ਸਾਲਾਂ 'ਚ ਇੰਸਟਾਗ੍ਰਾਮ ਨੇ ਆਪਣੇ ਰੀਲਸ ਫੀਚਰ ਦੀ ਪ੍ਰਸਿੱਧੀ ਦੇ ਨਾਲ-ਨਾਲ ਪੁਰਾਣੇ ਸੋਸ਼ਲ ਮੀਡੀਆ ਫੀਚਰਸ ਅਤੇ ਫੰਕਸ਼ਨਸ ਨੂੰ ਆਪਣਾਉਣ ਦੇ ਮਾਮਲਿਆਂ 'ਚ ਵੀ ਟਿਕਟਾਕ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਲੋਕਾਂ ਨੂੰ ਪਸੰਦ ਆ ਰਿਹਾ ਹੈ ਇੰਸਟਾਗ੍ਰਾਮ: ਲੋਕਾਂ ਨੂੰ ਇੰਸਟਾਗ੍ਰਾਮ ਕਾਫ਼ੀ ਪਸੰਦ ਆ ਰਿਹਾ ਹੈ, ਕਿਉਕਿ ਇਹ ਫਾਲੋਅਰਜ਼ ਤੋਂ ਪੈਸਾ ਕਮਾਉਣ ਵਾਲਾ ਇੱਕ ਪਲੇਟਫਾਰਮ ਹੈ। ਹਾਲਾਂਕਿ, ਟਿਕਟਾਕ ਵੀ ਕਿਸੇ ਤੋਂ ਘਟ ਨਹੀਂ ਹੈ। ਟਿਕਟਾਕ ਦੀ ਮਦਦ ਨਾਲ ਲੋਕ ਰਾਤੋ-ਰਾਤ ਵਾਈਰਲ ਹੋ ਜਾਂਦੇ ਹਨ। ਪਰ ਹੁਣ ਇੰਸਟਾਗ੍ਰਾਮ ਨੇ ਟਿਕਟਾਕ ਨੂੰ ਪਿੱਛੇ ਛੱਡ ਦਿੱਤਾ ਹੈ। ਇੰਸਟਾਗ੍ਰਾਮ ਦੇ ਟਿਕਟਾਕ ਤੋਂ ਅੱਗੇ ਨਿਕਲਣ ਦਾ ਵੱਡਾ ਕਾਰਨ ਬਿਨ੍ਹਾਂ ਕਿਸੇ ਵਾਟਰਮਾਰਕ ਦੇ ਵੀਡੀਓ ਡਾਊਨਲੋਡ ਕਰ ਪਾਉਣਾ ਹੈ, ਜਦਕਿ ਟਿਕਟਾਕ 'ਚ ਵਾਟਰਮਾਰਕ ਵਾਲੇ ਵੀਡੀਓ ਡਾਊਨਲੋਡ ਕਰਨੇ ਪੈਂਦੇ ਹਨ।