ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40X ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ 5 ਅਗਸਤ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ। Infinix Note 40X ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਕੰਪਨੀ ਕਾਫ਼ੀ ਦਿਨਾਂ ਤੋਂ Infinix Note 40X ਨੂੰ ਟੀਜ਼ ਕਰ ਰਹੀ ਹੈ, ਜਿਸ ਤੋਂ ਬਾਅਦ ਗ੍ਰਾਹਕ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Infinix Note 40X ਸਮਾਰਟਫੋਨ ਦੀ ਮਾਈਕ੍ਰੋਸਾਈਟ ਤੋਂ ਪਤਾ ਲੱਗਦਾ ਹੈ ਕਿ ਇਸ ਫੋਨ 'ਚ 108MP ਦਾ ਟ੍ਰਿਪਲ ਸੈਟਅੱਪ ਮਿਲ ਸਕਦਾ ਹੈ। Infinix Note 40X ਸਮਾਰਟਫੋਨ ਨੂੰ ਲਾਈਮ ਗ੍ਰੀਨ, ਪਾਮ ਬਲੂ ਅਤੇ ਸਟਾਰਲਿਟ ਬਲੈਕ 'ਚ ਲਾਂਚ ਕੀਤਾ ਜਾ ਰਿਹਾ ਹੈ।
Guess karo admin kahan hai?? 👀
— Infinix India (@InfinixIndia) July 31, 2024
Aur ye dekho humara new Infinix NOTE 40X 5G #Note40X5G pic.twitter.com/RYyKj9eMld
- OnePlus Open Apex Edition ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗੀ ਭਾਰਤ 'ਚ ਐਂਟਰੀ - OnePlus Open Apex Edition
- Poco M6 Plus 5G ਸਮਾਰਟਫੋਨ ਦੀ ਸੇਲ ਤਰੀਕ ਦਾ ਹੋਇਆ ਐਲਾਨ, 12 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕੋਗੇ ਫੋਨ - Poco M6 Plus 5G Sale Date
- Nothing Phone 2a Plus ਸਮਾਰਟਫੋਨ ਲਾਂਚ, ਜਾਣੋ ਫੀਚਰਸ ਅਤੇ ਕੀਮਤ ਬਾਰੇ ਪੂਰੀ ਜਾਣਕਾਰੀ - Nothing Phone 2a Plus Launch
Infinix Note 40X ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ FHD+LCD ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6300 5G ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕਰੀਏ, ਤਾਂ ਇਸ ਫੋਨ 'ਚ 108MP ਦਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਸੈਲਫ਼ੀ ਲਈ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। Infinix Note 40X ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 18ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਕੀਮਤ ਬਾਰੇ ਲਾਂਚਿੰਗ ਦੇ ਦਿਨ ਖੁਲਾਸਾ ਹੋ ਸਕਦਾ ਹੈ।