ਹੈਦਰਾਬਾਦ: ਇੰਡੀਗੋ 'ਚ ਕਾਫ਼ੀ ਲੋਕ ਸਫ਼ਰ ਕਰਨਾ ਪਸੰਦ ਕਰਦੇ ਹਨ। ਇਸ ਲਈ ਇੰਡੀਗੋ ਆਪਣੇ ਯਾਤਰੀਆਂ ਲਈ ਨਵੀਆਂ ਸੁਵਿਧਾਵਾਂ ਪੇਸ਼ ਕਰਦਾ ਰਹਿੰਦਾ ਹੈ। ਹੁਣ ਇੰਡੀਗੋ ਨੇ 6Eskai ਸੁਵਿਧਾ ਨੂੰ ਵਟਸਐਪ 'ਚ ਲਾਂਚ ਕੀਤਾ ਹੈ। ਇੰਡੀਗੋ ਦੀ ਫਲਾਈਟ 'ਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਟਿਕਟ ਬੁੱਕ ਕਰਨ ਤੋਂ ਲੈ ਕੇ ਬੋਰਡਿੰਗ ਪਾਸ ਜਨਰੇਟ ਕਰਨ ਤੱਕ ਅਤੇ ਫਲਾਈਟ ਦਾ ਸਟੇਟਸ ਚੈੱਕ ਕਰਨ ਦਾ ਕੰਮ ਵੀ ਵਟਸਐਪ ਰਾਹੀ ਕਰ ਸਕਣਗੇ। ਇਹ ਸੁਵਿਧਾ ਗੂਗਲ ਪਾਰਟਨਰ Riafy ਦੁਆਰਾ ਵਿਕਸਿਤ ਕੀਤੀ ਗਈ ਹੈ। ਇਸਦੇ ਨਾਲ ਹੀ, ਇੰਡੀਗੋ ਦੀ ਫਲਾਈਟ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਨਾਲ ਜੁੜੇ ਸਵਾਲ ਵੀ ਵਟਸਐਪ ਤੋਂ ਪੁੱਛਣ ਦੀ ਸੁਵਿਧਾ ਮਿਲੇਗੀ, ਜਿਸ ਰਾਹੀ ਯਾਤਰੀ ਟੈਕਸਟ ਜਾਂ ਵਾਈਸ ਦੇ ਰਾਹੀ ਆਪਣੇ ਸਵਾਲਾਂ ਦੇ ਜਵਾਬ ਪਾ ਸਕਣਗੇ। ਇਹ ਸਵਾਲ ਅੰਗ੍ਰੇਜ਼ੀ, ਹਿੰਦੀ ਅਤੇ ਤਾਮਿਲ 'ਚ ਪੁੱਛੇ ਜਾ ਸਕਣਗੇ।
ਇੰਡੀਗੋ ਨੇ ਲਾਂਚ ਕੀਤੀ 6Eskai ਸੁਵਿਧਾ: 6Eskai ਸੁਵਿਧਾ ਬਾਰੇ ਜਾਣਕਾਰੀ ਇੰਡੀਗੋ ਨੇ ਆਪਣੇ ਯਾਤਰੀਆਂ ਨੂੰ ਦਿੱਤੀ ਹੈ। ਕੰਪਨੀ ਨੇ ਇਮੇਲ ਰਾਹੀ ਆਪਣੇ ਗ੍ਰਾਹਕਾਂ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਹੈ।
6Eskai ਸੁਵਿਧਾ ਦਾ ਇਸਤੇਮਾਲ: ਇੰਡੀਗੋ ਦੀ 6Eskai ਸੁਵਿਧਾ ਦਾ ਇਸਤੇਮਾਲ ਕਰਨ ਲਈ ਗ੍ਰਾਹਕਾਂ ਨੂੰ ਸਭ ਤੋਂ ਪਹਿਲਾ ਆਪਣੇ ਫੋਨ 'ਤੇ ਵਟਸਐਪ ਨੰਬਰ +91 7065145858 ਸੇਵ ਕਰਨਾ ਹੋਵੇਗਾ। ਇਸ ਨੰਬਰ ਨੂੰ ਸੇਵ ਕਰਕੇ ਚੈਟ ਸ਼ੁਰੂ ਕੀਤੀ ਜਾ ਸਕੇਗੀ। ਗ੍ਰਾਹਕ ਵਟਸਐਪ ਚੈਟ ਦੀ ਸ਼ੁਰੂਆਤ Hi ਮੈਸੇਜ ਭੇਜ ਕੇ ਕਰ ਸਕਦੇ ਹਨ। ਜਦੋ ਗ੍ਰਾਹਕਾਂ ਵੱਲੋ ਮੈਸੇਜ ਭੇਜ ਦਿੱਤਾ ਜਾਵੇਗਾ, ਤਾਂ ਕੰਪਨੀ ਦੀ ਇਸ ਸੁਵਿਧਾ 'ਚ ਭਾਸ਼ਾ ਚੁਣਨ ਨੂੰ ਕਿਹਾ ਜਾਵੇਗਾ। ਭਾਸ਼ਾ ਚੁਣਨ ਤੋਂ ਬਾਅਦ ਗ੍ਰਾਹਕ ਆਪਣੇ ਸਵਾਲ ਪੁੱਛ ਸਕਣਗੇ।
- ਵਟਸਐਪ 'ਚ ਜਲਦ ਮਿਲੇਗਾ 'In App Dialer' ਫੀਚਰ, ਐਪ ਰਾਹੀ ਨੰਬਰ ਡਾਇਲ ਕਰ ਸਕਣਗੇ ਯੂਜ਼ਰਸ - WhatsApp In App Dialer Feature
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ - Redmi Note 13 Pro 5G New Color
- Oppo A3 Pro ਸਮਾਰਟਫੋਨ ਹੋਇਆ ਲਾਂਚ, ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕੋਗੇ ਖਰੀਦਦਾਰੀ - Oppo A3 Pro Launched
ਇਨ੍ਹਾਂ ਕੰਮਾਂ 'ਚ ਕੀਤਾ ਜਾ ਸਕੇਗਾ 6Eskai ਦਾ ਇਸਤੇਮਾਲ: ਇਸ ਸੁਵਿਧਾ ਦਾ ਇਸਤੇਮਾਲ ਫਲਾਈਟ ਦੀ ਟਿਕਟ ਬੁੱਕ ਕਰਨ ਤੋਂ ਇਲਾਵਾ ਹੋਰ ਵੀ ਕਈ ਕੰਮਾਂ ਲਈ ਕੀਤਾ ਜਾ ਸਕਦਾ ਹੈ। ਵਟਸਐਪ 'ਤੇ ਯਾਤਰੀ ਪ੍ਰਮੋਸ਼ਨਲ ਡਿਸਕਾਊਂਟ ਨੂੰ ਲੈ ਕੇ ਜਾਣਕਾਰੀ ਲੈ ਸਕਦੇ ਹਨ। ਵਟਸਐਪ ਰਾਹੀ ਵੈੱਬ ਚੈੱਕ-ਇਨ ਦੀ ਸੁਵਿਧਾ ਮਿਲੇਗੀ। ਯਾਤਰੀ ਫਲਾਈਟ 'ਚ ਆਪਣੀ ਸੀਟ ਚੁਣਨ ਲਈ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।