ਹੈਦਰਾਬਾਦ: ਗੂਗਲ ਦਾ ਸਭ ਤੋਂ ਵੱਡਾ ਇਵੈਂਟ Google I/O ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਕੰਪਨੀ ਕਈ ਵੱਡੇ ਪ੍ਰੋਡਕਟ ਲਾਂਚ ਕਰਨ ਵਾਲੀ ਹੈ ਅਤੇ ਵੱਡੇ ਐਲਾਨ ਵੀ ਹੋਣਗੇ। Google I/O ਇਵੈਂਟ ਕੱਲ੍ਹ ਰਾਤ ਨੂੰ 10:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਗੂਗਲ ਦੇ ਅਧਿਕਾਰਿਤ Youtube ਚੈਨਲ ਅਤੇ Google I/O ਵੈੱਬਸਾਈਟ 'ਤੇ ਲਾਈਵ ਦੇਖਿਆ ਜਾ ਸਕੇਗਾ। ਦੱਸ ਦਈਏ ਕਿ ਇਹ ਇਵੈਂਟ ਹਰ ਸਾਲ US 'ਚ ਆਯੋਜਿਤ ਕੀਤਾ ਜਾਂਦਾ ਹੈ।
ਇਵੈਂਟ 'ਚ ਕਈ ਪ੍ਰੋਡਕਟ ਹੋਣਗੇ ਲਾਂਚ: Google I/O ਇਵੈਂਟ 'ਚ ਐਂਡਰਾਈਡ 15 ਨੂੰ ਪੇਸ਼ ਕੀਤਾ ਜਾਵੇਗਾ। ਇਸ ਅਪਡੇਟ ਨੂੰ ਕਈ ਨਵੇਂ ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਨਵੇਂ ਅਪਡੇਟ ਮਿਲਣ ਤੋਂ ਬਾਅਦ ਯੂਜ਼ਰਸ ਦੀ ਪ੍ਰਾਈਵੇਸੀ ਹੋਰ ਮਜ਼ਬੂਤ ਹੋ ਜਾਵੇਗੀ। ਇਸ ਤੋਂ ਇਲਾਵਾ, AI chatbot Gemini ਅਤੇ ਪਿਕਸਲ ਫੋਲਡ ਨੂੰ ਲੈ ਕੇ ਵੀ ਐਲਾਨ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਲਾਈਵ ਦੇਖ ਸਕੋਗੇ ਇਵੈਂਟ: ਇਸ ਇਵੈਂਟ ਨੂੰ ਹਰ ਸਾਲ ਦੀ ਤਰ੍ਹਾਂ US 'ਚ ਆਯੋਜਿਤ ਕੀਤਾ ਜਾਂਦਾ ਹੈ। ਇਹ ਇਵੈਂਟ ਕੱਲ੍ਹ ਰਾਤ 10:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਤੁਸੀਂ ਗੂਗਲ ਦੇ ਅਧਿਕਾਰਿਤ Youtube ਚੈਨਲ ਅਤੇ Google I/O ਵੈੱਬਸਾਈਟ 'ਤੇ ਲਾਈਵ ਦੇਖ ਸਕੋਗੇ।
ਇਨ੍ਹਾਂ ਡਿਵਾਈਸਾਂ ਨੂੰ ਕੀਤਾ ਜਾ ਸਕਦਾ ਪੇਸ਼:
Android 15: ਐਂਡਰਾਈਡ 15 ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਇਸ ਇਵੈਂਟ ਦੌਰਾਨ ਐਂਡਰਾਈਡ 15 ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸਨੂੰ ਕਈ ਨਵੇਂ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਸਦੇ ਦੋ ਡਿਵੈਲਪਰ ਪ੍ਰੀਵਿਊ ਪਹਿਲਾ ਹੀ ਪੇਸ਼ ਕੀਤੇ ਜਾ ਚੁੱਕੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਅਪਡੇਟ ਦੇ ਮਿਲਣ ਤੋਂ ਬਾਅਦ ਐਂਡਰਾਈਡ ਯੂਜ਼ਰਸ ਦਾ ਅਨੁਭਵ ਬਦਲ ਜਾਵੇਗਾ।
- POCO F6 5G ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ - POCO F6 5G Launch Date
- Realme GT 6T ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ, ਗੇਮ ਦੇ ਸ਼ੌਕੀਨ ਯੂਜ਼ਰਸ ਦੀ ਹੋਵੇਗੀ ਮੌਜ਼ - Realme GT 6T Launch Date
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Sticker Creation Shortcuts' ਫੀਚਰ, ਸਾਹਮਣੇ ਆਇਆ ਸਕ੍ਰੀਨਸ਼ਾਰਟ - WhatsApp Sticker Creation Shortcuts
AI Updates: ਇਸ ਇਵੈਂਟ 'ਚ Gemini ਸਮੇਤ AI ਨਾਲ ਜੁੜੇ ਕਈ ਐਲਾਨ ਕੀਤੇ ਜਾ ਸਕਦੇ ਹਨ। ਇਵੈਂਟ 'ਚ ਕੰਪਨੀ ਗੂਗਲ ਅਸਿਸਟੈਂਟ ਦੇ ਬਦਲ ਵਜੋਂ ਜੈਮਿਨੀ ਨੂੰ ਪ੍ਰਾਇਮਰੀ ਅਸਿਸਟੈਂਟ ਵਜੋਂ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ, ਸਰਕਲ ਟੂ ਸਰਚ ਫੀਚਰ ਅਤੇ ਨਵੇਂ AI ਟੂਲਸ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ।
Wear OS 5 ਅਤੇ Android TV OS: Google I/O ਇਵੈਂਟ 'ਚ Wear OS 5 ਬਾਰੇ ਵੀ ਐਲਾਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸਨੂੰ ਲਾਂਚ ਕਰਨ ਤੋਂ ਬਾਅਦ ਸਮਾਰਟਵਾਚ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ।