ਹੈਦਰਾਬਾਦ: BSNL ਜਲਦ ਹੀ ਆਪਣੀਆਂ 4G ਸੇਵਾਵਾਂ ਨੂੰ ਸ਼ੁਰੂ ਕਰ ਸਕਦਾ ਹੈ। ਯੂਜ਼ਰਸ ਕਈ ਸਮੇਂ ਤੋਂ BSNL ਦੀ 4G ਸੇਵਾ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੀ ਖਤਮ ਹੋ ਸਕਦਾ ਹੈ। ਅਧਿਕਾਰਿਤ ਸੂਤਰਾਂ ਅਨੁਸਾਰ, BSNL ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਇਸ ਸਾਲ ਅਗਸਤ ਤੋਂ ਦੇਸ਼ ਭਰ ਵਿੱਚ 4G ਸੇਵਾਵਾਂ ਸ਼ੁਰੂ ਕਰੇਗਾ। BSNL ਵੱਲੋ ਅਧਿਕਾਰਿਤ ਤੌਰ 'ਤੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। BSNL ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ 4G ਨੈੱਟਵਰਕ 'ਤੇ 40-45 ਮੈਗਾਬਿਟ ਦੀ ਸਪੀਡ ਮਿਲੇਗੀ। ਇਸ ਦੇ ਨਾਲ ਹੀ, BSNL ਦੀ 4G ਸੇਵਾ 700 MHz ਦੇ ਪ੍ਰੀਮੀਅਮ ਸਪੈਕਟ੍ਰਮ ਬੈਂਡ ਵਿੱਚ ਲਾਂਚ ਕੀਤੀ ਜਾਵੇਗੀ, ਜਿਸ ਨੂੰ ਪਾਇਲਟ ਪ੍ਰੋਜੈਕਟ ਦੌਰਾਨ 2,100 MHz ਬੈਂਡ ਤੱਕ ਲਿਆਂਦਾ ਜਾਵੇਗਾ।
BSNL ਦੀ 4G ਸੇਵਾ ਇਸ ਮਹੀਨੇ ਹੋ ਸਕਦੀ ਸ਼ੁਰੂ: BSNL ਦੇ ਇੱਕ ਅਧਿਕਾਰੀ ਨੇ ਕਿਹਾ," C-DOT ਦਾ ਬਣਾਇਆ ਹੋਇਆ 4G ਕੋਰ ਪੰਜਾਬ 'ਚ BSNL ਨੈੱਟਵਰਕ ਦੇ ਤੌਰ 'ਤੇ ਵਧੀਆਂ ਪ੍ਰਦਰਸ਼ਨ ਕਰ ਰਿਹਾ ਹੈ। ਇਸਨੂੰ ਪਿਛਲੇ ਸਾਲ ਜੁਲਾਈ ਮਹੀਨੇ ਲਿਆਂਦਾ ਗਿਆ ਸੀ। ਤਕਨਾਲੋਜੀ ਦੀ ਸਫਲਤਾ ਨੂੰ ਸਾਬਤ ਕਰਨ ਵਿੱਚ 12 ਮਹੀਨੇ ਲੱਗਦੇ ਹਨ, ਪਰ C-DOT ਕੋਰ ਨੂੰ 10 ਮਹੀਨਿਆਂ ਵਿੱਚ ਸਥਿਰ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ BSNL ਅਗਸਤ ਮਹੀਨੇ 'ਚ ਪੂਰੇ ਦੇਸ਼ ਵਿੱਚ ਸਵੈ-ਨਿਰਭਰ 4ਜੀ ਤਕਨਾਲੋਜੀ ਦੀ ਪੇਸ਼ਕਸ਼ ਕਰੇਗਾ।
ਇਨ੍ਹਾਂ ਰਾਜਾਂ 'ਚ ਸ਼ੁਰੂ ਹੋਈ 4G ਸੇਵਾ: ਕੰਪਨੀ ਨੇ ਬੀਤੇ ਦਿਨੀ ਪੰਜਾਬ 'ਚ 4G ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਆਪਣੇ ਗ੍ਰਾਹਕਾਂ ਨੂੰ 4G ਸੇਵਾ ਦਾ ਫਾਇਦਾ ਦੇਣ ਲਈ ਕੰਪਨੀ ਨੇ TCS ਅਤੇ C-Dot ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ। ਪੰਜਾਬ 'ਚ BSNL ਦੇ 8 ਲੱਖ ਤੋਂ ਜ਼ਿਆਦਾ 4G ਸਬਸਕ੍ਰਾਈਬਰਸ ਹੋ ਗਏ ਹਨ। BSNL ਨੇ TCS, Tejas ਨੈੱਟਵਰਕ ਅਤੇ ਸਰਕਾਰੀ ITI ਦੇ ਨਾਲ 19,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਇਸ ਪਾਰਟਨਰਸ਼ਿੱਪ ਤੋਂ ਬਾਅਦ ਦੇਸ਼ 'ਚ 4G ਅਤੇ 5G ਸੇਵਾਵਾਂ ਦਾ ਵਿਸਤਾਰ ਕਰੇਗੀ। ਇਨ੍ਹਾਂ ਸੇਵਾਵਾਂ ਦਾ ਫਾਇਦਾ ਦੇਣ ਲਈ ਪੂਰੇ ਦੇਸ਼ 'ਚ 1.12 ਲੱਖ ਟਾਵਰ ਲਗਾਏ ਜਾਣਗੇ। ਕੰਪਨੀ ਹੁਣ ਤੱਕ 9,000 4G ਟਾਵਰ ਲਗਾ ਚੁੱਕੀ ਹੈ। ਇਨ੍ਹਾਂ 'ਚੋ 6,000 ਟਾਵਰ ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਰਕਲ 'ਚ ਲਗਾਏ ਗਏ ਹਨ।