ਹੈਦਰਾਬਾਦ: iQOO ਨੇ ਭਾਰਤ 'ਚ ਆਪਣੇ ਚਾਰ ਸਾਲ ਪੂਰੇ ਹੋਣ ਦੀ ਖੁਸ਼ੀ 'ਚ iQOO 12 Anniversary Edition Desert Red ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਇਸ ਮੌਕੇ ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਸਪੈਸ਼ਲ ਡਿਸਕਾਊਂਟ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਦੀ ਇਹ ਸੇਲ 6 ਦਿਨਾਂ ਤੱਕ ਚਲੇਗੀ।
iQOO 12 Anniversary Edition Desert Red ਦੀ ਸੇਲ: iQOO 12 Anniversary Edition Desert Red ਸਮਾਰਟਫੋਨ ਦੀ ਅੱਜ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਇਹ ਸੇਲ 9 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਚਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਇਸ ਸੇਲ 'ਚ ਆਪਣੇ ਹੋਰ ਵੀ ਕਈ ਸਮਾਰਟਫੋਨਾਂ ਨੂੰ ਘੱਟ ਕੀਮਤ ਦੇ ਨਾਲ ਪੇਸ਼ ਕਰ ਰਹੀ ਹੈ।
iQOO 12 Anniversary Edition Desert Red ਦੀ ਖਰੀਦਦਾਰੀ: iQOO 12 Anniversary Edition Desert Red ਸਮਾਰਟਫੋਨ ਦੀ ਖਰੀਦਦਾਰੀ ਤੁਸੀਂ ਐਮਾਜ਼ਾਨ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਕਰ ਸਕਦੇ ਹੋ। ਇਸ ਸੇਲ 'ਚ iQoo Z series ਅਤੇ Neo series ਵੀ ਘੱਟ ਕੀਮਤ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ।
iQOO 12 Anniversary Edition Desert Red ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਤੁਸੀਂ 49,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਫੋਨ ਦੀ ਅਸਲੀ ਕੀਮਤ 52,999 ਰੁਪਏ ਹੈ। ਗ੍ਰਾਹਕਾਂ ਨੂੰ iQOO 12 Anniversary Edition Desert Red ਦੀ ਖਰੀਦਦਾਰੀ 'ਤੇ 3,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
iQOO ਦੇ ਚਾਰ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਇਨ੍ਹਾਂ ਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
iQOO 11: ਇਸ ਸੇਲ ਦੌਰਾਨ ਤੁਸੀਂ iQOO 11 ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ 'ਤੇ ਕੰਪਨੀ ਡਿਸਕਾਊਂਟ ਆਫ਼ਰ ਕਰ ਰਹੀ ਹੈ। ਸੇਲ ਦੌਰਾਨ ਤੁਸੀਂ iQOO 11 ਨੂੰ 41,999 ਰੁਪਏ 'ਚ ਖਰੀਦ ਸਕੋਗੇ, ਜਦਕਿ ਫੋਨ ਦੀ ਅਸਲੀ ਕੀਮਤ 64,999 ਰੁਪਏ ਹੈ।
iQOO Z9: iQOO Z9 ਦੀ ਅਸਲੀ ਕੀਮਤ 19,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 17,999 ਰੁਪਏ 'ਚ ਖਰੀਦ ਸਕੋਗੇ।
iQoo Neo 9: ਇਸ ਸੇਲ ਦੌਰਾਨ iQoo Neo 9 ਸਮਾਰਟਫੋਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 35,999 ਰੁਪਏ ਹੈ। ਸੇਲ ਦੌਰਾਨ ਤੁਸੀਂ iQoo Neo 9 ਨੂੰ 32,999 ਰੁਪਏ 'ਚ ਖਰੀਦ ਸਕੋਗੇ।
iQoo Z7 Pro: ਇਸ ਸੇਲ ਦੌਰਾਨ iQoo Z7 Pro ਸਮਾਰਟਫੋਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 23,999 ਰੁਪਏ ਹੈ, ਪਰ ਸੇਲ 'ਚ ਤੁਸੀਂ iQoo Z7 Pro ਨੂੰ 20,999 ਰੁਪਏ 'ਚ ਖਰੀਦ ਸਕੋਗੇ।
iQoo Neo 7 Pro: iQoo Neo 7 Pro ਸਮਾਰਟਫੋਨ ਦੀ ਅਸਲੀ ਕੀਮਤ 34,999 ਰੁਪਏ ਹੈ, ਪਰ ਸੇਲ 'ਚ ਤੁਸੀਂ ਇਸ ਫੋਨ ਨੂੰ 29,999 ਰੁਪਏ 'ਚ ਖਰੀਦ ਸਕੋਗੇ।