ETV Bharat / technology

ਐਲੋਨ ਮਸਕ X ਯੂਜ਼ਰਸ ਲਈ ਲੈ ਕੇ ਆਏ 'Porn-Free' ਮੋਡ ਫੀਚਰ, ਜਾਣੋ ਇਸ 'ਚ ਕੀ ਮਿਲੇਗੀ ਸੁਵਿਧਾ - X Porn Free Mode - X PORN FREE MODE

X Porn-Free Mode: ਐਲੋਨ ਮਸਕ ਆਏ ਦਿਨ X 'ਚ ਬਦਲਾਅ ਕਰਦੇ ਰਹਿੰਦੇ ਹਨ। ਹੁਣ ਮਸਕ ਨੇ 'Porn-Free' ਮੋਡ ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਸ ਰਾਹੀ ਯੂਜ਼ਰਸ ਨੂੰ ਐਪ 'ਚ ਅਸ਼ਲੀਲ ਵੀਡੀਓ ਅਪਲੋਡ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

X Porn-Free Mode
X Porn-Free Mode (Getty Images)
author img

By ETV Bharat Tech Team

Published : Jun 5, 2024, 4:02 PM IST

ਹੈਦਰਾਬਾਦ: ਐਲੋਨ ਮਸਕ ਨੇ X 'ਚ ਕਈ ਬਦਲਾਅ ਕੀਤੇ ਹਨ। ਹੁਣ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਯੂਜ਼ਰਸ ਨੂੰ ਅਸ਼ਲੀਲ ਕੰਟੈਟ ਅਪਲੋਡ ਕਰਨ ਦੀ ਸੁਵਿਧਾ ਦਿੱਤੀ ਹੈ। ਯੂਜ਼ਰਸ ਨੂੰ Porn-Free ਮੋਡ ਫੀਚਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਐਲੋਨ ਮਸਕ ਨੇ X 'ਤੇ ਅਡਲਟ ਕੰਟੈਟ ਪੋਸਟ ਕਰਨ ਦੀ ਆਗਿਆ ਦਿੱਤੀ ਸੀ, ਜਿਸ ਤੋਂ ਬਾਅਦ ਮਸਕ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹੁਣ ਨਵੇਂ ਅਪਡੇਟ 'ਚ ਮਸਕ ਨੇ ਕਿਹਾ ਹੈ ਕਿ ਉਨ੍ਹਾਂ ਲਈ ਪੋਰਨ-ਫ੍ਰੀ ਅਨੁਭਵ ਨੂੰ ਯਕੀਨੀ ਬਣਾਇਆ ਜਾਵੇਗਾ, ਜੋ ਅਜਿਹੇ ਕੰਟੈਟ ਨੂੰ ਨਹੀਂ ਦੇਖਣਾ ਚਾਹੁੰਦੇ ਹਨ।

X Porn-Free Mode
X Porn-Free Mode (Twitter)

X ਯੂਜ਼ਰਸ ਮਸਕ ਤੋਂ ਪੁੱਛ ਰਹੇ ਨੇ ਸਵਾਲ: ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਲਗਾਤਾਰ ਮਸਕ ਤੋਂ ਸਵਾਲ ਪੁੱਛ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ ਹੈ ਕਿ," ਕੀ ਉਹ ਪੋਰਨ ਦੀ ਆਗਿਆ ਦੇਣ ਜਾ ਰਹੇ ਹਨ। ਕੀ ਅਜਿਹਾ ਕੋਈ ਫੰਕਸ਼ਨ ਸੰਭਵ ਹੋਵੇਗਾ, ਜੋ ਸਾਨੂੰ ਪੋਰਨ ਫ੍ਰੀ ਮੋਡ ਦੀ ਤਰ੍ਹਾਂ ਇਸਦੇ ਸਪੰਰਕ ਵਿੱਚ ਆਏ ਬਿਨ੍ਹਾਂ X ਦਾ ਇਸਤੇਮਾਲ ਕਰਨ ਦੀ ਆਗਿਆ ਦੇਵੇ।" ਇਸ 'ਤੇ ਮਸਕ ਨੇ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ," ਇਹ ਮੁੱਖ ਤਰਜੀਹ ਹੈ, ਕਿਉਂਕਿ ਦੁਨੀਆ ਭਰ ਦੇ ਨੀਤੀ ਨਿਰਮਾਤਾ ਸੋਸ਼ਲ ਮੀਡੀਆ 'ਤੇ ਅਜਿਹੇ ਕੰਟੈਟ ਦੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।" ਇੱਕ ਹੋਰ ਯੂਜ਼ਰ ਨੇ ਕੰਮੈਟ ਕਰਦੇ ਹੋਏ ਲਿਖਿਆ ਕਿ," ਮਸਕ ਨੂੰ ਗੰਭੀਰਤਾ ਨਾਲ ਉਨ੍ਹਾਂ ਲੋਕਾਂ ਲਈ ਟ੍ਰਾਂਸਪੈਰੇਂਟ ਆਪਸ਼ਨ ਦੇਣਾ ਚਾਹੀਦਾ ਹੈ, ਜੋ ਕੰਮੈਟ ਥ੍ਰੈੱਡ 'ਚ ਅਜਿਹੇ ਇਸ਼ਤਿਹਾਰ ਨਹੀਂ ਦੇਖਣਾ ਚਾਹੁੰਦੇ ਹਨ।" X 'ਤੇ ਇੱਕ ਹੋਰ ਯੂਜ਼ਰ ਨੇ ਕਿਹਾ ਕਿ," ਬਸ ਇਸਨੂੰ ਪੂਰੀ ਤਰ੍ਹਾਂ ਨਾਲ ਬੈਨ ਕਰ ਦਿਓ।"

X ਨੇ ਦਿੱਤੀ ਦਲੀਲ: X ਨੇ ਦਲੀਲ ਦਿੱਤੀ ਹੈ ਕਿ ਜਿਨਸੀ ਵਿਸ਼ਿਆਂ ਸਬੰਧੀ ਕੰਟੈਟ ਬਣਾਉਣ, ਵੰਡ ਅਤੇ ਖਪਤ ਦੀ ਇਜਾਜ਼ਤ ਹੋਣੀ ਚਾਹੀਦੀ ਹੈ। AI ਦੁਆਰਾ ਬਣਾਏ ਗਏ ਜਿਨਸੀ ਵੀਡੀਓ ਅਤੇ ਫੋਟੋਆਂ ਵੀ ਨਵੇਂ X ਸਟੈਂਡਰਡ ਦੇ ਅਧੀਨ ਆਉਂਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ X ਯੂਜ਼ਰਸ ਨੂੰ ਆਪਣੀ ਫੀਡ 'ਚ ਜਿਨਸੀ ਕੰਟੈਟ ਤੋਂ ਛੁਟਕਾਰਾ ਦਿਵਾਉਣ ਅਤੇ ਵਧੀਆਂ ਕੰਟੈਟ ਦੇ ਵਿਚਕਾਰ ਸੰਤੁਲਨ ਬਣਾਏ ਰੱਖਣ ਦੀ ਆਗਿਆ ਕਿਵੇਂ ਦੇਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.