ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਬਾਰੇ ਕੰਪਨੀ ਵੱਲੋ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਕੀਮਤ ਅਤੇ ਫੀਚਰਸ ਬਾਰੇ ਜਾਣਕਾਰੀ 91mobiles ਨੇ ਜਾਰੀ ਕਰ ਦਿੱਤੀ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲ ਸਕਦੇ ਹਨ।
CMF Phone 1 ਦੀ ਕੀਮਤ ਹੋਈ ਲੀਕ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ 91mobiles ਨੇ ਕੀਮਤ ਲੀਕ ਕਰ ਦਿੱਤੀ ਹੈ। 91mobiles ਦੀ ਰਿਪੋਰਟ ਅਨੁਸਾਰ, CMF Phone 1 ਦੀ ਭਾਰਤ 'ਚ ਕੀਮਤ 12,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਫੋਨ ਨੂੰ ਪਲਾਸਟਿਕ ਬਾਡੀ ਦੇ ਨਾਲ ਪੇਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। CMF Phone 1 ਨੂੰ ਨਾਰੰਗੀ, ਸਫੈਦ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ।
- Motorola Edge 50 Fusion ਸਮਾਰਟਫੋਨ ਜਲਦ ਹੋਵੇਗਾ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Motorola Edge 50 Fusion Launch Date
- ਲੋਕ ਸਭਾ ਚੋਣਾਂ ਮੌਕੇ ਗੂਗਲ ਨੇ ਬਣਾਇਆ ਖਾਸ ਡੂਡਲ, ਵੋਟਾਂ ਨੂੰ ਲੈ ਕੇ ਦੇ ਰਿਹਾ ਜ਼ਰੂਰੀ ਜਾਣਕਾਰੀ - Lok Sabha Election 2024
- Vivo Y18 ਅਤੇ Y18e ਸਮਾਰਟਫੋਨ ਹੋਏ ਲਾਂਚ, ਇੱਥੇ ਜਾਣੋ ਕੀਮਤ - Vivo Y18 And Y18e Launch
CMF Phone 1 ਦੇ ਫੀਚਰਸ ਹੋਏ ਲੀਕ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਕੰਪਨੀ ਵੱਲੋ ਅਜੇ ਫੋਨ ਦੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਲਾਂਚਿੰਗ ਤੋਂ ਪਹਿਲਾ ਹੀ ਇਸਦੇ ਫੀਚਰਸ ਲੀਕ ਹੋ ਗਏ ਹਨ। CMF Phone 1 'ਚ 6.5 ਇੰਚ ਦੀ ਸਕ੍ਰੀਨ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 5G ਚਿਪਸੈੱਟ ਦਿੱਤੀ ਜਾ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿਛਲੇ ਪਾਸੇ ਇੱਕ ਕੈਮਰਾ ਮਿਲ ਸਕਦਾ ਹੈ। ਫਿਲਹਾਲ, ਕੈਮਰੇ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।