ETV Bharat / technology

ਹੁਣ ਤੁਸੀਂ ਜਲਦ ਹੀ Jio ਅਤੇ Airtel ਵਾਂਗ BSNL ਦੀ ਵੀ 5G ਸੇਵਾ ਦਾ ਕਰ ਸਕੋਗੇ ਇਸਤੇਮਾਲ, ਲਾਂਚ ਡੇਟ ਦਾ ਹੋਇਆ ਖੁਲਾਸਾ! - BSNL TO ROLL OUT 5G SERVICES

BSNL ਅਗਲੇ ਸਾਲ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ।

BSNL TO ROLL OUT 5G SERVICES
BSNL TO ROLL OUT 5G SERVICES (X)
author img

By ETV Bharat Punjabi Team

Published : Nov 6, 2024, 1:03 PM IST

ਹੈਦਰਾਬਾਦ: ਭਾਰਤ ਵਿੱਚ 5ਜੀ ਸੇਵਾਵਾਂ ਦੀ ਗੱਲ ਕਰੀਏ ਤਾਂ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਪਰ ਹੁਣ ਇਸ ਸੂਚੀ ਵਿੱਚ BSNL ਦਾ ਨਾਮ ਵੀ ਸ਼ਾਮਲ ਹੋਣ ਜਾ ਰਿਹਾ ਹੈ। BSNL ਦੀ 5G ਸੇਵਾਵਾਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ, ਕਿਉਂਕਿ ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸ ਦੇ ਲਾਂਚ ਦੀ ਸਮਾਂ ਸੀਮਾ ਦਾ ਖੁਲਾਸਾ ਕਰ ਦਿੱਤਾ ਹੈ।

ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਨੁਸਾਰ, BSNL ਸੰਭਾਵਤ ਤੌਰ 'ਤੇ ਸਾਲ 2025 ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕਰੇਗਾ। ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ BSNL ਨੇ 3.6 ਗੀਗਾਹਰਟਜ਼ ਅਤੇ 700 ਮੈਗਾਹਰਟਜ਼ ਫ੍ਰੀਕੁਐਂਸੀ ਬੈਂਡਾਂ 'ਤੇ ਆਪਣੇ 5ਜੀ ਰੇਡੀਓ ਐਕਸੈਸ ਨੈੱਟਵਰਕ ਅਤੇ ਕੋਰ ਨੈੱਟਵਰਕ ਦੀ ਸਫਲਤਾਪੂਰਵਕ ਜਾਂਚ ਪੂਰੀ ਕਰ ਲਈ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ BSNL ਦੀਆਂ 5G ਸੇਵਾਵਾਂ ਭਾਰਤ 'ਚ ਜਲਦ ਹੀ ਸ਼ੁਰੂ ਹੋ ਜਾਣਗੀਆਂ।-ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ

BSNL ਦੀ 5ਜੀ ਸੇਵਾ ਕਦੋਂ ਸ਼ੁਰੂ ਹੋ ਸਕਦੀ ਹੈ?

ਦ ਹਿੰਦੂ ਦੀ ਇੱਕ ਰਿਪੋਰਟ ਅਨੁਸਾਰ, BSNL ਅਗਲੇ ਸਾਲ ਮਕਰਸਕ੍ਰਾਂਤੀ ਤੱਕ ਆਪਣੀ 5G ਸੇਵਾ ਸ਼ੁਰੂ ਕਰ ਸਕਦਾ ਹੈ। ਬੀਐਸਐਨਐਲ ਦੇ ਪ੍ਰਿੰਸੀਪਲ ਜਨਰਲ ਐਲ. ਸ੍ਰੀਨੂੰ ਨੇ ਸ਼ਨੀਵਾਰ ਨੂੰ ਕਿਹਾ ਕਿ BSNL 4G ਸੇਵਾਵਾਂ ਨੂੰ ਅਗਲੇ ਪੱਧਰ ਤੱਕ ਅੱਪਗ੍ਰੇਡ ਕਰਨ ਅਤੇ ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਬੰਧ ਕਰ ਰਿਹਾ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸ੍ਰੀਨੂੰ ਨੇ ਕਿਹਾ ਕਿ ਕੰਪਨੀ ਟਾਵਰਾਂ ਅਤੇ ਹੋਰ ਉਪਕਰਣਾਂ ਨੂੰ ਅਪਗ੍ਰੇਡ ਕਰ ਰਹੀ ਹੈ।

ਸ੍ਰੀਨੂੰ ਨੇ ਕਿਹਾ ਕਿ BSNL ਸਰਵਤਰਾ ਵਾਈਫਾਈ ਨਾਮਕ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ, ਜਿਸਦਾ ਉਦੇਸ਼ ਗ੍ਰਾਹਕ ਦੇ ਕਿਸੇ ਨਵੀਂ ਥਾਂ 'ਤੇ ਜਾਣ 'ਤੇ ਵੀ ਵਾਈਫਾਈ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਅਗਵਾਈ ਡਿਪਟੀ ਜਨਰਲ ਮੈਨੇਜਰਾਂ ਦੀ ਇੱਕ ਟੀਮ ਦੁਆਰਾ ਕੀਤੀ ਜਾ ਰਹੀ ਹੈ। ਡਿਪਟੀ ਜਨਰਲ ਮੈਨੇਜਰ ਜੀ. ਸ਼੍ਰੀਨਿਵਾਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਲਗਭਗ 12,000 ਗ੍ਰਾਹਕ ਨੰਬਰ ਪੋਰਟੇਬਿਲਟੀ ਰਾਹੀਂ BSNL ਨਾਲ ਜੁੜੇ ਹਨ।

BSNL ਦਾ ਉਦੇਸ਼ ਕੀ ਹੈ?

ਵਰਤਮਾਨ ਵਿੱਚ BSNL ਦੇਸ਼ ਭਰ ਵਿੱਚ 4G ਸਾਈਟਾਂ ਸਥਾਪਤ ਕਰ ਰਿਹਾ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ ਸਾਈਟਾਂ ਨੂੰ ਸਾਲ 2025 ਤੱਕ 5ਜੀ 'ਤੇ ਅਪਗ੍ਰੇਡ ਕਰ ਦਿੱਤਾ ਜਾਵੇਗਾ। BSNL ਨੇ 2025 ਦੇ ਮੱਧ ਤੱਕ 1,00,000 ਸਾਈਟਾਂ ਨੂੰ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 39,000 ਸਾਈਟਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਇਹ ਵੀ ਧਿਆਨ ਦੇਣ ਯੋਗ ਹੈ ਕਿ BSNL ਸਵਦੇਸ਼ੀ 4G ਅਤੇ 5G ਦੋਵਾਂ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਆਪਰੇਟਰ ਹੋਵੇਗਾ। ਹਾਲਾਂਕਿ, BSNL ਦੀ ਇਹ ਸੇਵਾ ਫਿਲਹਾਲ ਟੈਸਟਿੰਗ ਪੜਾਅ 'ਚ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.