ਹੈਦਰਾਬਾਦ: CMF Phone 1 ਦੀ ਪਹਿਲੀ ਸੇਲ ਖਤਮ ਹੋ ਚੁੱਕੀ ਹੈ। ਇਸ ਸੇਲ ਦੌਰਾਨ CMF Phone 1 ਨੂੰ ਲੋਕਾਂ ਦੀ ਸ਼ਾਨਦਾਰ ਪ੍ਰਤੀਕਿਰੀਆਂ ਮਿਲੀ ਹੈ, ਜਿਸਦੇ ਚਲਦਿਆਂ ਹੁਣ ਕੰਪਨੀ ਇਸ ਫੋਨ ਨੂੰ ਦੁਬਾਰਾ ਸੇਲ ਲਈ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। CMF Phone 1 ਦੀ ਦੂਜੀ ਸੇਲ ਕੱਲ੍ਹ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ CMF Phone 1 ਦੀ ਰਿਕਾਰਡ ਤੋੜ ਸੇਲ 'ਚ ਇਸ ਫੋਨ ਨੂੰ 3 ਘੰਟੇ ਅੰਦਰ 1 ਲੱਖ ਲੋਕਾਂ ਨੇ ਖਰੀਦਿਆਂ ਹੈ। ਇਸ ਫੋਨ ਨੂੰ ਸਭ ਤੋਂ ਸਸਤੇ ਫੋਨ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।
bringing sexy (interchangeable) back pic.twitter.com/v0foKKtbrS
— CMF by Nothing (@cmfbynothing) July 15, 2024
CMF Phone 1 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਅਤੇ 8GB+128GB ਸਟੋਰੇਜ ਦੀ ਕੀਮਤ 17,999 ਰੁਪਏ ਹੈ।
CMF Phone 1 'ਤੇ ਸੇਲ ਆਫ਼ਰਸ: CMF Phone 1 ਸਮਾਰਟਫੋਨ ਨੂੰ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਐਕਸਿਸ ਬੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਰਾਹੀ ਖਰੀਦਣ 'ਤੇ 1,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ। ਬੈਂਕ ਛੋਟ ਤੋਂ ਬਾਅਦ ਫੋਨ ਦੇ 6GB ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 8GB ਦੀ ਕੀਮਤ 16,999 ਰੁਪਏ ਹੋ ਜਾਵੇਗੀ। ਇਸਦੇ ਨਾਲ ਹੀ, CMF ਵਾਚ ਖਰੀਦਣ ਤੇ 1000 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ।
- Honor 200 ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਲਾਂਚਿੰਗ ਨੂੰ ਸਿਰਫ਼ ਦੋ ਦਿਨ ਬਾਕੀ - Honor 200 Series Launch Date
- Moto G85 5G ਦੀ ਪਹਿਲੀ ਸੇਲ ਲਾਈਵ, ਸ਼ਾਨਦਾਰ ਆਫ਼ਰਸ ਦੇ ਨਾਲ ਸਮਾਰਟਫੋਨ ਖਰੀਦਣ ਦਾ ਪਾਓ ਮੌਕਾ - Moto G85 5G First Sale
- Realme 13 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme 13 Pro Launch Date
CMF Phone 1 ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਸਕ੍ਰੀਨ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, HDR10+ਸਪੋਰਟ ਅਤੇ 2,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਫੋਨ ਦੇ ਬੈਕ 'ਚ ਦੋਹਰਾ ਕੈਮਰਾ ਯੂਨਿਟ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।