ਹੈਦਰਾਬਾਦ: ਜੀਓ ਅਤੇ ਏਅਰਟਲ ਤੋਂ ਬਾਅਦ ਅੱਜ ਵੋਡਾਫੋਨ ਆਈਡੀਆ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਨਵੀਆਂ ਕੀਮਤਾਂ ਦੇ ਨਾਲ ਪਲੈਨ ਵੋਡਾਫੋਨ ਆਈਡੀਆ ਦੀ ਅਧਿਕਾਰਿਤ ਸਾਈਟ ਅਤੇ ਐਪ 'ਤੇ ਨਜ਼ਰ ਆਉਣ ਲੱਗੇ ਹਨ। ਹੁਣ ਤੁਹਾਨੂੰ ਵੋਡਾਫੋਨ ਆਈਡੀਆ ਦਾ ਰੀਚਾਰਜ ਕਰਵਾਉਣ ਲਈ ਵਧੇਰੇ ਕੀਮਤ ਦਾ ਭੁਗਤਾਨ ਕਰਨਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੱਲ੍ਹ 3 ਜੁਲਾਈ ਨੂੰ ਜੀਓ ਅਤੇ ਏਅਰਟਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ, ਜਿਸ ਕਰਕੇ ਯੂਜ਼ਰਸ ਕਾਫ਼ੀ ਪਰੇਸ਼ਾਨ ਸੀ ਅਤੇ ਹੁਣ ਵੋਡਾਫੋਨ ਆਈਡੀਆ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਲੋਕਾਂ ਕੋਲ੍ਹ ਹੁਣ BSNL ਦਾ ਆਪਸ਼ਨ ਰਹਿ ਗਿਆ ਹੈ, ਪਰ 4G ਅਤੇ 5G ਤੋਂ ਬਿਨ੍ਹਾਂ BSNL ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੂੰ ਟੱਕਰ ਨਹੀਂ ਦੇ ਸਕਦਾ ਹੈ।
ਵੋਡਾਫੋਨ ਆਈਡੀਆ ਦੀਆਂ ਨਵੀਆਂ ਕੀਮਤਾਂ:
ਵੋਡਾਫੋਨ ਆਈਡੀਆ ਦੀਆਂ ਪੁਰਾਣੀਆਂ ਕੀਮਤਾਂ | ਵੋਡਾਫੋਨ ਆਈਡੀਆ ਦੀਆਂ ਨਵੀਆਂ ਕੀਮਤਾਂ |
179 ਰੁਪਏ ਵਾਲਾ ਪਲੈਨ | 199 ਰੁਪਏ ਦਾ ਹੋ ਗਿਆ |
459 ਰੁਪਏ ਵਾਲਾ ਪਲੈਨ | 509 ਰੁਪਏ ਦਾ ਹੋ ਗਿਆ |
1799 ਰੁਪਏ ਵਾਲਾ ਪਲੈਨ | 1999 ਰੁਪਏ ਦਾ ਹੋ ਗਿਆ |
269 ਰੁਪਏ ਵਾਲਾ ਪਲੈਨ | 299 ਰੁਪਏ ਦਾ ਹੋ ਗਿਆ |
299 ਰੁਪਏ ਵਾਲਾ ਪਲੈਨ | 349 ਰੁਪਏ ਦਾ ਹੋ ਗਿਆ |
319 ਰੁਪਏ ਵਾਲਾ ਪਲੈਨ | 379 ਰੁਪਏ ਦਾ ਹੋ ਗਿਆ |
479 ਰੁਪਏ ਵਾਲਾ ਪਲੈਨ | 579 ਰੁਪਏ ਦਾ ਹੋ ਗਿਆ |
539 ਰੁਪਏ ਵਾਲਾ ਪਲੈਨ | 649 ਰੁਪਏ ਦਾ ਹੋ ਗਿਆ |
719 ਰੁਪਏ ਵਾਲਾ ਪਲੈਨ | 859 ਰੁਪਏ ਦਾ ਹੋ ਗਿਆ |
839 ਰੁਪਏ ਵਾਲਾ ਪਲੈਨ | 979 ਰੁਪਏ ਦਾ ਹੋ ਗਿਆ |
2899 ਰੁਪਏ ਵਾਲਾ ਪਲੈਨ | 3499 ਰੁਪਏ ਦਾ ਹੋ ਗਿਆ |
19 ਰੁਪਏ ਵਾਲਾ ਪਲੈਨ | 22 ਰੁਪਏ ਦਾ ਹੋ ਗਿਆ |
39 ਰੁਪਏ ਵਾਲਾ ਪਲੈਨ | 48 ਰੁਪਏ ਦਾ ਹੋ ਗਿਆ |
401 ਰੁਪਏ ਵਾਲਾ ਪਲੈਨ | 451 ਰੁਪਏ ਦਾ ਹੋ ਗਿਆ |
501 ਰੁਪਏ ਵਾਲਾ ਪਲੈਨ | 551 ਰੁਪਏ ਦਾ ਹੋ ਗਿਆ |
601 ਰੁਪਏ ਵਾਲਾ ਪਲੈਨ | 701 ਰੁਪਏ ਦਾ ਹੋ ਗਿਆ |
1001 ਰੁਪਏ ਵਾਲਾ ਪਲੈਨ | 1201 ਰੁਪਏ ਦਾ ਹੋ ਗਿਆ |
- ਅੱਜ ਤੋਂ ਮਹਿੰਗੇ ਹੋਏ Jio ਅਤੇ Airtel ਦੇ ਰੀਚਾਰਜ ਪਲੈਨ, ਹੁਣ ਮੋਬਾਈਲ ਰੀਚਾਰਜ ਕਰਵਾਉਣ ਲਈ ਇਨ੍ਹਾਂ ਨਵੀਆਂ ਕੀਮਤਾਂ ਦਾ ਕਰਨਾ ਪਵੇਗਾ ਭੁਗਤਾਨ - Tariff Hike
- Netflix ਜਲਦ ਬੰਦ ਕਰਨ ਜਾ ਰਿਹੈ ਆਪਣਾ ਸਭ ਤੋਂ ਸਸਤਾ ਪਲੈਨ, ਸਿਰਫ਼ ਇਸ ਦਿਨ ਤੱਕ ਕਰ ਸਕੋਗੇ ਵਰਤੋ - Netflix Basic Plan
- CMF Phone 1 ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਫੀਚਰਸ ਆਏ ਸਾਹਮਣੇ - CMF Phone 1 Launch Date