ਫ਼ਰੀਦਕੋਟ: 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ। ਉਸ ਤੋਂ ਪਹਿਲਾਂ ਹਰ ਇੱਕ ਪਾਰਟੀ ਵੱਲੋਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਵੱਲੋਂ ਜੈ ਜਵਾਨ ਜੈ ਕਿਸਾਨ ਜੈ ਨੌਜਵਾਨ ਦੇ ਬੈਨਰ ਹੇਠ ਨੌਜਵਾਨਾਂ ਨੂੰ ਨਾਲ ਜੋੜਨ ਦੀ ਮੁੰਹਿਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਮੰਗਲਵਾਰ ਨੂੰ ਫ਼ਰੀਦਕੋਟ ਵਿੱਚ ਜ਼ਿਲ੍ਹੇ ਵਿੱਚ ਇੱਕ ਕਨਵੈਂਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮੋਹਿੰਦਰਾ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ।
ਕਾਂਗਰਸ ਨੌਜਵਾਨਾਂ ਨੂੰ ਮੁੰਹਿਮ ਨਾਲ ਜੋੜ ਰਹੀ: ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਵੱਲੋਂ ਜੈ ਜਵਾਨ ਜੈ ਕਿਸਾਨ ਦੇ ਨਾਲ ਇੱਕ ਨਵਾਂ ਨਾਅਰਾ ਜੋੜਿਆ ਗਿਆ ਹੈ। ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿੱਚ ਨਸ਼ੇ ਦੇ ਦਲ ਚੋਂ ਕੱਢਣ ਲਈ ਕਾਂਗਰਸ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ, ਕਿਉਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਸਨ ਕਿ ਨੌਜਵਾਨਾ ਨੂੰ ਨੌਕਰੀ ਦਿੱਤੀ ਜਾਵੇਗੀ। ਪਰ, ਹਲੇ ਤੱਕ ਯੂਥ ਨੂੰ ਨੌਕਰੀ ਨਹੀਂ ਦਿੱਤੀ ਗਈ। ਮੋਹਿਤ ਨੇ ਕਿਹਾ ਕਿ ਯੂਥ ਕਾਂਗਰਸ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦਾ ਵਿਵਹਾਰ ਖਰਾਬ: ਬੀਤੇ ਸੋਮਵਾਰ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਸੀੀਨਅਰ ਨੇਤਾ ਪ੍ਰਤਾਪ ਬਾਜਵਾ ਤੇ ਹੋਰ ਨੇਤਾਵਾਂ ਨਾਲ ਤਿੱਖੀ ਬਹਿਸ ਹੋਈ ਜਿਸ ਦੀ ਮੋਹਿਤ ਨੇ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਮੁਖੀ ਮੰਨਿਆ ਜਾਂਦਾ ਹੈ, ਪਰ ਜੋ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਵਿਵਹਾਰ ਕੀਤਾ, ਉਹ ਕਿਸੇ "ਸਟਰੀਟ ਫਾਈਟ" ਤੋਂ ਘੱਟ ਨਹੀਂ ਸੀ। ਅਜਿਹਾ ਵਿਵਹਾਰ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।
ਕਿਸਾਨਾਂ ਨੂੰ MSP ਦੇਵੇਗੀ ਕਾਂਗਰਸ: ਮੋਹਿਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਕਾਂਗਰਸ ਦਾ ਸਮਰਥਕ ਕਿਸਾਨਾਂ ਨਾਲ ਹੈ ਅਤੇ ਜੇਕਰ ਸੈਂਟਰ ਦੇ ਵਿੱਚ ਸਰਕਾਰ ਆਉਂਦੀ ਹੈ, ਤਾਂ ਉਹ ਕਿਸਾਨਾਂ ਨੂੰ MSP ਦਿੱਤੀ ਜਾਵੇਗੀ , ਇਸ ਮੌਕੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਵਿਧਾਨ ਸਭਾ ਵਿੱਚ ਸੀਐਮ ਮਾਨ ਦੇ ਕਿ ਮੈਂ ਦੇਖਦੇ ਹੋ, ਤਾਂ ਉਨ੍ਹਾਂ ਕਿਹਾ ਕਿ ਇਹ ਉਸ ਦੀ ਨਿਖੇਧੀ ਕਰਦੇ ਹਨ। ਸੀਐਮ ਮਾਨ ਦੀ ਭੂਮਿਕਾ ਬਿਲਕੁਲ ਸਹੀ ਨਹੀਂ ਸੀ। ਉਨ੍ਹਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਅਜਿਹਾ ਕੁਝ ਕਰਨਾ ਚਾਹੀਦਾ ਸੀ।