ਅੰਮ੍ਰਿਤਸਰ: ਅੱਜ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕਠੇ ਹੋ ਕੇ ਟੀਵੀ ਚੈਨਲ 'ਤੇ ਸੀਰੀਅਲ 'ਮੇਘਾ ਬਰਸੇ' ਖਿਲਾਫ ਅੰਮ੍ਰਿਤਸਰ ਦੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਜਿਸ ਵਿੱਚ ਇਸ ਚੈਨਲ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਹੈ। ਇਸ ਮੌਕੇ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਚੁੱਕੀਆਂ ਸੀ। ਉਸ ਦੇ ਮਦੇ ਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦੇ ਵੱਲੋ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਕਿਸੇ ਵੀ ਫਿਲਮ ਦੇ ਵਿੱਚ ਨਾਂ ਦੇ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਲਾਇਆ ਜਾਏਗਾ ਅਤੇ ਨਾ ਹੀ ਨਕਲੀ ਅਨੰਦ ਕਾਰਜ ਕੀਤੇ ਜਾਣਗੇ।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸਨ ਹੁਕਮ: ਆਗੂਆਂ ਨੇ ਕਿਹਾ ਕਿ ਟੀਵੀ ਅਤੇ ਫਿਲਮਾਂ 'ਚ ਅਜਿਹਾ ਦਿਖਾਉਣ ਕਾਰਨ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ ਮੈਸੇਜ ਜਾਂਦਾ ਹੈ। ਦਸੱਣਯੋਗ ਹੈ ਕਿ ਹਾਲ ਹੀ 'ਚ ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਦਿਖਾਏ ਜਾਂਦੇ ਸਿੱਖ ਵਿਆਹਾਂ ਦੇ ਦ੍ਰਿਸ਼ ਨੂੰ ਲੈ ਕੇ ਕਾਫੀ ਹੁੰਗਾਮਾ ਹੋਇਆ। ਜਿਸ ਨੂੰ ਲੈ ਕੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ। ਜਿਸ ਤਹਿਤ ਹੁਣ ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਆਨੰਦ ਕਾਰਜ (ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਵਿਆਹ) ਦੇ ਦ੍ਰਿਸ਼ ਨਹੀਂ ਨਜ਼ਰ ਆਉਣਗੇ। ਹਾਲ ਦੇ ਵਿੱਚ ਇੱਕ ਦ੍ਰਿਸ਼ ਦੇ ਲਈ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕਰਨ ਦੀ ਘਟਨਾ ਸਾਹਮਣੇ ਆਈ ਸੀ। ਮੋਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਸਿੱਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ SGPC ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ।
- 13 ਸਾਲਾ ਬੱਚੀ ਦਾ ਸਰਜਰੀ ਦੇ ਤੁਰੰਤ ਬਾਅਦ ਰੰਗ ਨੀਲੇ ਤੋਂ ਹੋਇਆ ਗੁਲਾਬੀ, ਪੜ੍ਹੋ ਕੀ ਹੈ ਸਾਰਾ ਮਾਮਲਾ - successfully treated heart disease
- ਕੇਂਦਰ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਤੋਂ MSMI ਨੂੰ ਵਿਸ਼ੇਸ਼ ਉਮੀਦਾਂ, ਕਾਰੋਬਾਰੀਆਂ ਨੇ ਕੀਤੀ ਸਰਕਾਰ ਤੋਂ ਇਹ ਮੰਗ - MSMI expectations from budget
- ਸਰਕਾਰ ਨੇ ਨਹੀਂ ਕੀਤੇ ਕੋਈ ਪ੍ਰਬੰਧ ! ਸਿਖਰ 'ਤੇ ਬਿਆਸ ਦਰਿਆ ਦਾ ਪਾਣੀ, ਗੋਤਾਖੋਰਾਂ ਨੇ ਦੱਸੇ ਪਾਣੀ ਦੇ ਮੌਜੂਦਾ ਹਾਲਾਤ - Water level in Beas river
ਧਰਮਾਂ ਦੀ ਬੇਅਦਬੀ ਕਰ ਰਹੇ ਟੀਵੀ ਚੈਨਲ : ਉਥੇ ਹੀ ਸ਼ਹਿਰ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਧਰਮ ਦਾ ਰਿਾਦਰ ਕਰਨਾ ਬੇਹੱਦ ਗਲਤ ਹੈ। ਧਰਮ ਗ੍ਰੰਥ ਤੇ ਸਮੁੱਚੀ ਮਾਨਵਤਾ ਦੇ ਵਾਸਤੇ ਹੁੰਦਾ ਹੈ। ਪਰ ਟੀਵੀ ਅਤੇ ਫਿਲਮਾਂ ਵਾਲੇ ਇਹਨਾਂ ਨੂੰ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਰੂਪ ਵਿੱਚ ਦਿਖਾਉਂਦੇ ਹਨ ਹਿ ਗਲਤ ਹੈ।ਅਜਿਹਾ ਕਰਨਾ ਵੀ ਬੇਅਦਬੀ ਤੋਂ ਘੱਟ ਨਹੀਂ ਹੈ। ਇਸ ਲਈ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।