ਲੁਧਿਆਣਾ: ਅੱਜ ਵਿਸ਼ਵ ਭਰ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਜਾ ਰਿਹਾ ਹੈ। ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਵਿੱਚ ਪਿਛਲੇ 10 ਸਾਲਾਂ ਤੋਂ ਇਹ ਸਮਾਗਮ ਸਲਾਨਾ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ੇਸ਼ ਤੌਰ 'ਤੇ ਮਿੱਟੀ ਦੀ ਗੁਣਵੱਤਾ ਵਧਾਉਣ 'ਤੇ ਜ਼ੋਰ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਭੂਮੀ ਵਿਗਿਆਨ ਨਾਲ ਸੰਬੰਧਿਤ ਵਿਗਿਆਨੀਆਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਭੂਮੀ ਵਿਗਿਆਨ ਦੇ ਵਿਦਿਆਰਥੀਆਂ ਨੇ ਪੇਂਟਿੰਗਸ ਕਰਕੇ ਧਰਤੀ ਦੇ ਹਾਲਾਤਾਂ ਅਤੇ ਮਿੱਟੀ ਦੇ ਹਾਲਾਤਾਂ ਬਾਰੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਨੂੰ ਬਾਅਦ ਵਿੱਚ ਸਨਮਾਨਿਤ ਵੀ ਕੀਤਾ ਗਿਆ।
ਭੂਮੀ ਵਿਗਿਆਨ 'ਤੇ ਡਾਕਟਰ ਮੱਖਣ ਭੁੱਲਰ ਨੇ ਕਿਹਾ ਕਿ ਅਸੀਂ ਹਰ ਸਾਲ ਵਿਦੇਸ਼ ਤੋਂ ਭੂਮੀ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕਿਸੇ ਨਾ ਕਿਸੇ ਵਿਸ਼ੇਸ਼ ਵਿਗਿਆਨੀ ਨੂੰ ਆਪਣੇ ਵਿਦਿਆਰਥੀਆਂ ਨਾਲ ਇੰਟਰੈਕਟ ਕਰਨ ਲਈ ਬੁਲਾਉਂਦੇ ਹਾਂ। ਇਸ ਸਾਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਮਐਸਸੀ ਕਰ ਚੁੱਕੇ ਡਾਕਟਰ ਨੂੰ ਬੁਲਾਇਆ ਗਿਆ, ਜੋ ਹੁਣ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ।
![WORLD SOIL DAY](https://etvbharatimages.akamaized.net/etvbharat/prod-images/05-12-2024/pb-ldh-01-world-soil-day-pkg-7205443_05122024125759_0512f_1733383679_100.jpg)
ਇਸ ਦੌਰਾਨ ਭੂਮੀ ਵਿਗਿਆਨੀਆਂ ਨੇ ਕਿਹਾ ਕਿ ਸਾਡੇ ਪੰਜਾਬ ਦੀ ਮਿੱਟੀ 'ਤੇ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਚ ਅਸੀਂ ਮਿੱਟੀ ਦੀ ਗੁਣਵੱਤਾ ਵੱਲ ਧਿਆਨ ਘੱਟ ਦਿੱਤਾ ਹੈ। ਇਸ ਲਈ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੈ। ਗੱਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਵੀ ਕਿਸਮ ਦੀ ਫਸਲ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਣੀ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਮਿੱਟੀ ਰਹਿਤ ਖੇਤੀ ਦਾ ਚੱਲਣ ਦੁਨੀਆ ਭਰ ਵਿੱਚ ਚੱਲ ਰਿਹਾ ਹੈ, ਕਿਉਂਕਿ ਸਾਡੇ ਕੋਲ ਜ਼ਮੀਨਾਂ ਸੀਮਤ ਹਨ। ਅਜਿਹੇ ਵਿੱਚ ਪੱਤੇਦਾਰ ਸਬਜ਼ੀਆਂ ਬਿਨ੍ਹਾਂ ਮਿੱਟੀ ਤੋਂ ਉਗਾਉਣ ਸੰਬੰਧੀ ਸਫਲ ਤਜਰਬੇ ਹੋਏ ਹਨ। ਇਸ ਤੋਂ ਇਲਾਵਾ ਵਿਸ਼ਵ ਮਿੱਟੀ ਦਿਵਸ ਸਬੰਧੀ ਵੀ ਡਾਕਟਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ:-