ETV Bharat / state

ਕੌਣ ਹੈ ਐੱਚ.ਐੱਸ ਫੂਲਕਾ?, ਜਿੰਨ੍ਹਾਂ ਨੇ 84 ਸਿੱਖ ਕਤਲੇਆਮ ਪੀੜਤਾਂ ਦੇ ਮੁਫ਼ਤ ਕੇਸ ਲੜੇ - WHO IS HS PHOOLKA

ਐਚ.ਐਸ. ਫੂਲਕਾ ਉਹ ਵਕੀਲ ਜਿੰਨੇ ਨੇ 1984 ਸਿੱਖ ਕਤਲੇਆਮ ਪੀੜਤਾਂ ਦੇ ਕੇਸ ਮੁਫ਼ਤ ਵਿੱਚ ਲੜੇ। ਆਉ ਉਨ੍ਹਾਂ ਬਾਰੇ ਜਾਣਦੇ ਹਾਂ...

WHO IS HS PHOOLKA
ਕੌਣ ਹੈ ਐੱਚ.ਐੱਸ ਫੂਲਕਾ (ETV Bharat (ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 8, 2024, 5:43 PM IST

Updated : Dec 8, 2024, 10:40 PM IST

ਹੈਦਰਾਬਾਦ ਡੈਸਕ: ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਦੇ ਨਾਮੀ ਵਕੀਲ, ਸਿਆਸਤਦਾਨ, ਲੇਖਕ ਅਤੇ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਹਰਵਿੰਦਰ ਸਿੰਘ ਫੂਲਕਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ। ਬੀਤੇ ਦਿਨੀਂ ਉਨ੍ਹਾਂ ਵੱਲੋਂ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਉਹ ਖ਼ੁਦ ਚਾਹੁੰਦੇ ਹਨ ਕਿ ਸਿੱਖਾਂ ਦੇ ਹੱਕਾਂ ਦੀ ਗੱਲ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਅਤੇ ਉਹ ਬਿਨ੍ਹਾਂ ਕਿਸੇ ਨਿੱਜੀ ਲਾਲਚ ਦੇ ਸਿੱਖਾਂ ਦੀ 100 ਸਾਲ ਪੁਰਾਣੀ ਪਾਰਟੀ ਦਾ ਹਿੱਸਾ ਬਣਨਗੇ। ਆਖਿਰ ਐਚ. ਐਸ. ਫੂਲਕਾ ਦੇ ਇਸ ਬਿਆਨ ਦੇ ਕੀ ਮਾਇਨੇ ਹਨ। ਇਸ ਬਾਰੇ ਸਿਆਸਤ ਦੀ ਗੂੜ੍ਹ ਸਮਝ ਰੱਖਣ ਵਾਲੇ ਲੋਕ ਵੱਖੋ-ਵੱਖਰੇ ਤਰੀਕੇ ਨਾਲ ਤਰਕ ਦੇ ਰਹੇ ਹਨ। ਪਰ ਐਚ ਐਸ ਫੂਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਨਾਤਾ ਹੈ, ਦੋਵੇਂ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸਾਂਝੇ ਤੌਰ 'ਤੇ ਲੜਾਈ ਲੜਦੇ ਆ ਰਹੀ ਹਨ। 69 ਸਾਲਾਂ ਐਚ ਐਸ ਫੂਲਕਾ ਦੀ ਪਛਾਣ ਕੋਈ ਲੁਕੀ ਹੋਈ ਨਹੀਂ ਹੈ, ਉਹ ਸਿੱਖ ਫਲਸਫ਼ਿਆਂ ਵਿੱਚ ਸਨਮਾਨਿਤ ਵਿਅਕਤੀ ਹਨ।

ਆਓ, ਫੂਲਕਾ ਦੀ ਨਿੱਜੀ, ਪੇਸ਼ੇਵਰ ਅਤੇ ਸਿਆਸਤ ਨਾਲ ਜੁੜੀਆਂ ਕੁਝ ਗੱਲਾਂ ਉੱਤੇ ਝਾਤ ਮਾਰੀਏ।

WHO IS HS PHOOLKA
ਕੌਣ ਹੈ ਐੱਚ.ਐੱਸ ਫੂਲਕਾ (FACEBOOK)

ਭਦੌੜ ਕਸਬੇ ਦੇ ਜੰਮਪਲ ਹਰਵਿੰਦਰ ਸਿੰਘ ਫੂਲਕਾ

1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਾਲੇ ਹਰਵਿੰਦਰ ਸਿੰਘ ਫੂਲਕਾ, ਬਰਲਾਨਾ ਦੇ ਕਸਬਾ ਭਦੌੜ ਦੇ ਜੰਮਪਲ ਹਨ। 24 ਅਗਸਤ 1955 ਨੂੰ ਉਨ੍ਹਾਂ ਦਾ ਜਨਮ ਸਿੱਧੂ ਜੱਟ ਪਰਿਵਾਰ ਵਿੱਚ ਹੋਇਆ ਸੀ। ਦਿੱਲੀ ਹਾਈ ਕੋਰਟ ਦੇ ਨਾਮੀ ਵਕੀਲ ਐਚ ਐਸ ਫੂਲਕਾ ਸੰਸਾਰ ਦੇ ਸਭ ਤੋਂ ਮਹੱਤਵਪੂਰਣ ਉਨ੍ਹਾਂ 100 ਸਿੱਖਾਂ ਵਿੱਚ ਸ਼ੁਮਾਰ ਹਨ ਜਿੰਨ੍ਹਾਂ ਦਾ ਸਾਰੀ ਦੁਨੀਆਂ ਵਿੱਚ ਨਾਮ ਹੈ। ਕਿਸੇ ਨੂੰ ਨਹੀਂ ਪਤਾ ਸੀ ਕਿ ਨਿੱਕੇ ਜਿਹੇ ਕਸਬੇ ਭਦੌੜ ਦੇ ਜੰਮੇ ਹਰਵਿੰਦਰ ਸਿੰਘ ਫੂਲਕਾ ਆਪਣੇ ਛੋਟੇ ਨਾਮ ਐਚ. ਐਸ ਫੂਲਕਾ ਦੇ ਨਾਮ ਨਾਲ ਮਸ਼ਹੂਰ ਹੋ ਜਾਣਗੇ। ਫੂਲਕਾ ਦਾ ਨਾਮ ਉਸ ਵੇਲੇ ਸੁਰਖੀਆਂ 'ਚ ਆਇਆ ਜਦੋਂ ਉਨ੍ਹਾਂ ਨੇ 1984 'ਚ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਮੁਫ਼ਤ ਲੜਨ ਦਾ ਐਲਾਨ ਕੀਤਾ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ, ਮਨੁੱਖੀ ਅਧਿਕਾਰ ਕਾਰਕੁਨ, ਲੇਖਕ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਐਚ ਐਸ ਫੂਲਕਾ ਨੂੰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਨਿਆਂ ਪ੍ਰਾਪਤ ਕਰਨ ਲਈ ਅਤੇ ਕਾਂਗਰਸ ਦੇ ਨੇਤਾਵਾਂ ਐਚ. ਕੇ. ਐਲ ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ 'ਤੇ ਵਿਅਕਤੀਗਤ ਕੇਸ ਲੜਨ ਲਈ ਸਭ ਤੋਂ ਲੰਬੇ ਅਤੇ ਸਭ ਤੋਂ ਕਠੋਰ ਕਾਨੂੰਨੀ "ਧਰਮ ਯੁੱਧ" ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ।

WHO IS HS PHOOLKA
ਕੌਣ ਹੈ ਐੱਚ.ਐੱਸ ਫੂਲਕਾ (FACEBOOK)

ਫੂਲਕਾ ਦੀ ਪਰਿਵਾਰਿਕ ਦੁਨੀਆਂ

ਐਚ ਐਸ ਫੂਲਕਾ ਦਾ 1983 ਵਿੱਚ ਸਰਦਾਰਨੀ ਮਨਿੰਦਰ ਕੌਰ ਨਾਲ ਵਿਆਹ ਹੋਇਆ। ਅਮਰੀਕਾ ਦੇ ਕੰਸਸ ਵਿੱਚ ਅਮੈਰੀਕਨ ਇੰਸਟੀਚਿਊਟ ਆਫ ਬੇਕਿੰਗ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਮਨਿੰਦਰ ਕੌਰ ਨੇ ਅਮਰੀਕਾ ਵਿੱਚ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ ਅਤੇ ਉਹ ਵਾਪਿਸ ਭਾਰਤ ਆ ਗਏ ਅਤੇ ਆਪਣੇ ਪਤੀ ਵੱਲੋਂ ਲੜੀ ਜਾ ਰਹੀ ਇਨਸਾਫ਼ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦਿੱਤਾ।

ਸਿੱਖਿਆ ਅਤੇ ਵਕਾਲਤ ਦੀ ਦੁਨੀਆਂ

ਹਰਵਿੰਦਰ ਸਿੰਘ ਫੂਲਕਾ ਨੇ ਗ੍ਰੈਜੂਏਸ਼ਨ ਦੀ ਡਿਗਰੀ ਲੁਧਿਆਣਾ ਤੋਂ ਅਤੇ ਵਕਾਲਤ ਦੀ ਡਿਗਰੀ ਚੰਡੀਗੜ੍ਹ ਤੋਂ ਹਾਸਿਲ ਕੀਤੀ ਹੈ। ਫੂਲਕਾ ਨੇ ਆਪਣੀ ਸਿੱਖਿਆ ਪ੍ਰਾਪ‍ਤ ਕਰਨ ਦੇ ਬਾਅਦ ਦਿੱਲੀ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਵਿੱਚ ਕਾਨੂੰਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਫੂਲਕਾ ਦਿੱਲੀ ਵਿਚ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਉਤਰੇ। ਉਨ੍ਹਾਂ ਨੇ ਕਤਲੇਆਮ ਦੀ ਜਾਂਚ ਲਈ 1993 ਵਿੱਚ ਬਣਾਈ ਗਈ। ਜਸਟਿਸ ਨਰੂਲਾ ਕਮੇਟੀ ਦੇ ਮੈਂਬਰ-ਸਕੱਤਰ ਵਜੋਂ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਜਨਵਰੀ 2001 ਵਿੱਚ ਕੇਂਦਰ ਸਰਕਾਰ ਦਾ ਵਕੀਲ ਨਿਯੁਕਤ ਕੀਤਾ ਗਿਆ। ਉਹ ਪਿਛਲੇ 30 ਸਾਲਾਂ ਤੋਂ 1984 ਸਿੱਖ ਕਤਲੇਆਮ ਦੇ ਮੁਲਜ਼ਮਾਂ ਖਿਲਾਫ ਮੁਕੱਦਮੇ ਲੜ ਰਹੇ ਹਨ।

WHO IS HS PHOOLKA
ਕੌਣ ਹੈ ਐੱਚ.ਐੱਸ ਫੂਲਕਾ (FACEBOOK)

1984 ਦਾ ਸਿੱਖ ਕਤਲੇਆਮ ਤੇ ਫੂਲਕਾ ਦਾ ਸੰਘਰਸ਼

ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਤੋਂ ਬਾਅਦ ਫੂਲਕਾ ਨੇ ਸਿੱਖ ਕਤਲੇਆਮ ਲਈ ਇਨਸਾਫ਼ ਲੈਣ ਲਈ ਲੰਬਾ ਸੰਘਰਸ਼ ਕੀਤਾ ਹੈ। ਸਿੱਖ ਨਸਲਕੁਸ਼ੀ ਵਿੱਚ 2 ਦਿਨ੍ਹਾਂ ਦੇ ਅੰਦਰ 2,733 ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ ਜਦੋਂ ਕਿ 50,000 ਸਿੱਖਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ। ਉਦੋਂ ਉਹ ਸਿਰਫ਼ 28 ਸਾਲਾਂ ਦੇ ਸਨ ਅਤੇ ਵਕਾਲਤ ਕਰਨ ਲਈ ਰਾਜਧਾਨੀ ਵਿੱਚ ਸਨ। ਉਸ ਵੇਲੇ ਦਿੱਲੀ ਸ਼ਹਿਰ ਉਨ੍ਹਾਂ ਲਈ ਬਿਲਕੁਲ ਨਵਾਂ ਸੀ, ਸਿੱਖ ਕਤਲੇਆਮ ਦੇ ਪੀੜਤਾਂ ਦੇ ਇਨਸਾਫ਼ ਨੂੰ ਉਨ੍ਹਾਂ ਨੇ ਹਮੇਸ਼ਾ ਆਪਣੇ ਪਰਿਵਾਰਕ ਜੀਵਨ ਤੋਂ ਉੱਪਰ ਰੱਖਿਆ। ਫੂਲਕਾ ਵੱਲੋਂ ਲੜੀ ਗਈ ਲੰਬੀ ਲੜਾਈ ਕਾਰਨ ਹੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਜਦੋਂ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਤਾਂ ਪੀੜਤਾਂ ਨੇ ਇਨਸਾਫ਼ ਦੀ ਆਸ ਛੱਡ ਦਿੱਤੀ ਸੀ ਪਰ ਐਚਐਸ ਫੂਲਕਾ ਨੇ ਉਸ ਵੇਲੇ ਹਾਰ ਨਹੀਂ ਮੰਨੀ ਸੀ।

ਸਿੱਖ ਕਤਲੇਆਮ ਦੌਰਾਨ ਕਿਵੇਂ ਬਚੀ ਜਾਨ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਦਿੱਲੀ ਵਿੱਚ ਸਿੱਖ ਕਤਲੇਆਮ ਹੋਇਆ ਤਾਂ ਐਚ ਐਸ ਫੂਲਕਾ ਆਪਣੀ ਪਤਨੀ ਨੂੰ ਡਾਕਟਰ ਕੋਲ ਲੈਣ ਗਏ ਸਨ। ਵਾਪਸ ਪਰਤਦੇ ਸਮੇਂ ਉਨ੍ਹਾਂ ਨੂੰ ਦੰਗਾਕਾਰੀਆਂ ਨੇ ਘੇਰ ਲਿਆ। ਐਚ ਐਸ ਫੂਲਕਾ ਆਪਣੀ ਪਤਨੀ ਨਾਲ ਜਾਨ ਬਚਾਉਣ ਲਈ ਕੋਟਲਾ ਮੁਬਾਰਕਪੁਰ ਦੀਆਂ ਝੁੱਗੀਆਂ ਵਿੱਚ ਵੜ ਗਏ ਅਤੇ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਵਾਪਸ ਆਏ ਅਤੇ ਦਿੱਲੀ ਛੱਡ ਕੇ ਚੰਡੀਗੜ੍ਹ ਚਲੇ ਗਏ।

ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਐਚ. ਐਸ. ਫੂਲਕਾ ਨੂੰ ਖੁਦ ਸਿੱਖ ਨਸਲਕੁਸ਼ੀ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਉਹ ਬੇਗੁਨਾਹ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜ ਹੋ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਕਤਲੇਆਮ ਤੋਂ ਇੱਕ ਸਾਲ ਬਾਅਦ ਇੱਕ ਸੰਸਥਾ ਬਣਾਈ ਗਈ, ਜਿਸ ਦਾ ਨਾਂ "ਸਿਟੀਜਨ ਜਸਟਿਸ ਕਮੇਟੀ" ਰੱਖਿਆ ਗਿਆ।

ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਐਚ. ਐਸ. ਫੂਲਕਾ ਦੀ ਲੜਾਈ ਵਿੱਚ ਨਾਮੀ ਲੇਖਕ ਖੁਸ਼ਵੰਤ ਸਿੰਘ, ਜਸਟਿਸ ਰਣਜੀਤ ਸਿੰਘ ਨਰੂਲਾ, ਸੋਲੀ ਸੋਰਾਬਜੀ, ਜਨਰਲ ਜਗਜੀਤ ਸਿੰਘ ਅਰੋੜਾ, ਜਸਟਿਸ ਵੀ ਐਮ ਤਰਕੁੰਡੇ ਵਰਗੇ ਲੋਕ ਵੀ ਸ਼ਾਮਿਲ ਹੋ ਗਏ। ਐਚ ਐਸ ਫੂਲਕਾ ਕਤਲੇਆਮ ਦੀ ਜਾਂਚ ਲਈ ਬਣਾਈ ਗਈ ਮਿਸ਼ਰਾ ਕਮੇਟੀ ਅੱਗੇ ਪੀੜਤਾਂ ਦੇ ਵਕੀਲ ਵਜੋਂ ਪੇਸ਼ ਹੋਏ ਅਤੇ ਕਮੇਟੀ ਅੱਗੇ ਸਾਰੇ ਤੱਥ ਪੇਸ਼ ਕੀਤੇ। ਤਕਰੀਬਨ ਡੇਢ ਦਹਾਕੇ ਬਾਅਦ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਨਸਾਫ਼ ਦੀ ਲੜਾਈ ਦੀ ਰਫ਼ਤਾਰ ਮੱਠੀ ਹੋ ਰਹੀ ਹੈ ਤਾਂ ਉਨ੍ਹਾਂ ਨੇ ਕਾਰਨੇਜ 1984 ਦੇ ਨਾਂ ਨਾਲ ਇੱਕ ਵੈੱਬਸਾਈਟ ਸ਼ੁਰੂ ਕੀਤੀ। ਕੁਝ ਹੀ ਸਮੇਂ ਵਿੱਚ ਲੱਖਾਂ ਲੋਕ ਇਸ ਵੈੱਬਸਾਈਟ ਨਾਲ ਜੁੜ ਗਏ।

WHO IS HS PHOOLKA
ਕੌਣ ਹੈ ਐੱਚ.ਐੱਸ ਫੂਲਕਾ (FACEBOOK)

2013 ਵਿੱਚ ਜਦੋਂ ਹੇਠਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਤਾਂ ਸਿੱਖ ਪਰਿਵਾਰਾਂ ਨੂੰ ਨਿਰਾਸ਼ਾ ਹੋਈ ਪਰ ਐਚ ਐਸ ਫੂਲਕਾ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਇਸ ਲੜਾਈ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।

ਸਿਆਸਤ 'ਚ ਐਂਟਰੀ ਅਤੇ ਅਸਤੀਫ਼ਾ

ਜਨਵਰੀ 2014 ਵਿੱਚ ਸ. ਫੂਲਕਾ ਨੇ ਆਮ ਆਦਮੀ ਪਾਰਟੀ ਜੁਆਇੰਨ ਕੀਤੀ। ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਲੁਧਿਆਣਾ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਪਰ ਉਹ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਕੋਲੋਂ 19709 ਵੋਟਾਂ ਦੇ ਫਰਕ ਨਾਲ ਹਾਰ ਗਏ। ਸਾਲ 2017 ਵਿੱਚ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਤੇ ਦਾਖਾ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਗਏ। ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਥਾਪੇ ਗਏ ਪਰ ਬੇਅਦਬੀਆਂ ਦੇ ਮੁੱਦੇ 'ਤੇ ਇਨਸਾਫ਼ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਪਾਰਟੀ ਵਿੱਚ ਵਧੇ ਮਤਭੇਦ ਤੋਂ ਬਾਅਦ 2019 ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ।

ਸਿੱਖ ਕਤਲੇਆਮ ਦੇ ਕੇਸ ਲੜਨ 'ਤੇ ਰੋਕ

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਦਿੱਲੀ ਬਾਰ ਕੌਂਸਲ ਨੇ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਪੀੜਤਾਂ ਦਾ ਕੇਸ ਲੜਨ ਤੋਂ ਰੋਕ ਦਿੱਤਾ ਗਿਆ। ਕਾਰਨ ਇਹ ਦੱਸਿਆ ਗਿਆ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਇਸ ਲਈ ਦੋਹਰੇ ਲਾਭ ਦਾ ਅਹੁਦਾ ਰੱਖਦੇ ਹਨ, ਇਸ ਲਈ ਉਨ੍ਹਾਂ ਨੇ ਆਪਣੇ ਕੈਬਨਿਟ ਰੈਂਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਵਾਪਸ ਦਿੱਲੀ ਪਰਤ ਆਏ ਤਾਂ ਜੋ ਉਹ ਦੰਗਾ ਪੀੜਤਾਂ ਦੇ ਕੇਸ ਲੜ ਸਕਣ।

WHO IS HS PHOOLKA
ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ (FACEBOOK)

ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਐਚ ਐਸ ਫੂਲਕਾ ਨੂੰ 16 ਮਾਰਚ 2019 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਪਦਮ ਸ਼੍ਰੀ ਪੁਰਸਕਾਰ ਲੈਣ ਦਾ ਸਨਮਾਨ ਹਾਸਿਲ ਹੋਇਆ।

Last Updated : Dec 8, 2024, 10:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.