ETV Bharat / state

ਕੌਣ ਹੈ SGPC ਦੇ ਚੌਥੀ ਵਾਰ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ?, ਜਾਣੋ ਸਿਆਸਤ ਤੋਂ ਲੈ ਕੇ ਵਿਵਾਦਾਂ ਤੱਕ ਅਹਿਮ ਗੱਲਾਂ

ਅੱਜ ਐਸਜੀਪੀਸੀ ਚੋਣਾਂ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਵੱਡੀ ਮਾਤ ਦਿੰਦੇ ਹੋਏ ਚੌਥੀ ਵਾਰ ਪ੍ਰਧਾਨਗੀ ਹਾਸਿਲ ਕੀਤੀ।

who is Harjinder Singh Dhami who became the president of SGPC for the fourth time
ਕੌਣ ਹੈ SGPC ਹਰਜਿੰਦਰ ਸਿੰਘ ਧਾਮੀ ((ਈਟੀਵੀ ਭਾਰਤ))
author img

By ETV Bharat Punjabi Team

Published : 3 hours ago

ਚੰਡੀਗੜ੍ਹ: ਪੰਜਾਬ ਦੀ ਪੰਥਕ ਪਾਰਟੀ ਦੇ ਮੈਂਬਰ ਅਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਵੱਡੀ ਲੀਡ ਨਾਲ ਚੌਥੀ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਚੁਣੇ ਗਏ। ਇਸ ਦੌਰਾਨ ਉਹਨਾਂ ਨੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਰਹੀਂ ਬੀਬੀ ਜਗੀਰ ਕੌਰ ਨੂੰ 107 ਵੋਟਾਂ ਤੋਂ ਮਾਤ ਦਿੱਤੀ। ਧਾਮੀ ਅਕਸਰ ਹੀ ਸਿੱਖ ਪੰਥ ਨਾਲ ਜੁੜੇ ਗੰਭੀਰ ਮਸਲਿਆਂ 'ਤੇ ਬੋਲਦੇ ਰਹੇ ਹਨ। ਅੱਜ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜਿੱਥੇ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਥੇ ਹੀ ਉਹਨਾਂ ਨੇ ਪਾਰਟੀ 'ਚ ਪਾੜ ਪਾਉਣ ਵਾਲਿਆਂ ਨੂੰ ਵੀ ਖਰੀਆਂ ਸੁਣਾਈਆਂ। ਇਸ ਖਬਰ 'ਚ ਤੁਹਾਨੂੰ ਦੱਸਦੇ ਹਾਂ ਉਹਨਾਂ ਬਾਰੇ ਕੁਝ ਖ਼ਾਸ ਗੱਲਾਂ...

ਹਰਜਿੰਦਰ ਸਿੰਘ ਧਾਮੀ ਦਾ ਨਿੱਜੀ ਜੀਵਨ

ਬੇਹੱਦ ਸਾਦਾ ਜੀਵਨ ਜਿਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ,ਐਡਵੋਕੇਟ ਹਰਜਿੰਦਰ ਸਿੰਘ ਧਾਮੀ 28 ਅਗਸਤ 1956 'ਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿੱਪਲਾਂ ਵਾਲਾ, ਦੋਆਬਾ ਖੇਤਰ ਨਾਲ ਸਬੰਧ ਰੱਖਦੇ ਹਨ। ਉਹ ਬੀਏ, ਐਲਐਲਬੀ ਪਾਸ ਕਰਨ ਤੋਂ ਬਾਅਦ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਉਹ 1996 ਵਿੱਚ ਸ਼ਾਮਚੁਰਾਸੀ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ।

ਇਸ ਦੇ ਨਾਲ ਹੀ ਧਾਮੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਜਿਸ ਮਗਰੋਂ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ ’ਤੇ ਸੇਵਾ ਨਿਭਾਈ। ਉਸ ਮਗਰੋਂ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ ਅਤੇ ਇਕ ਦਿਆਨਤਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ ਹਨ। ਐਡਵੋਕੇਟ ਧਾਮੀ ਦੇ ਮੁੱਖ ਸਕੱਤਰ ਅਤੇ ਪ੍ਰਧਾਨ ਹੁੰਦਿਆਂ ਕਈ ਸ਼ਤਾਬਦੀਆਂ ਵੀ ਮਨਾਈਆਂ ਗਈਆਂ ਹਨ।

ਅਹਿਮ ਮੁੱਦਿਆਂ ਨੂੰ ਰੱਖਿਆ ਮੁੱਖ

ਹਰਜਿੰਦਰ ਸਿੰਘ ਧਾਮੀ ਅਕਸਰ ਹੀ ਸਿੱਖ ਪੰਥ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਅਧਾਰ 'ਤੇ ਚੁੱਕਦੇ ਆਏ ਹਨ। ਉਹਨਾਂ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਿੱਕਤਾਂ ਤੋਂ ਲੈ ਕੇ, ਹਰ ਉਸ ਮਸਲੇ ਨੂੰ ਪਹਿਲ ਦੇ ਅਧਾਰ 'ਤੇ ਮੁੱਖ ਰੱਖ ਕੇ ਬੋਲਿਆ ਜਾਂਦਾ ਹੈ ਜੋ ਸਿੱਖ ਕੌਮ ਦੇ ਅਧੀਨ ਹੋਣ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਨਾਲ ਜੁੜਿਆ ਕੋਈ ਵੀ ਮਸਲਾ ਹੋਵੇ ਉਹ ਗੱਲ ਜ਼ਰੂਰ ਕਰਦੇ ਰਹੇ ਹਨ।

ਇਹ ਨੇ ਪ੍ਰਾਪਤੀਆਂ

ਇਸ ਤੋਂ ਪਹਿਲਾਂ ਉਹ 2019 ਵਿੱਚ ਐਸਜੀਪੀਸੀ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ ਅਤੇ 2020 ਵਿੱਚ ਆਨਰੇਰੀ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਚੁੱਕੇ ਹਨ।

ਉਨ੍ਹਾਂ ਨੇ 2021-2022 ਦੀਆਂ ਚੋਣਾਂ ਦੌਰਾਨ ਬੀਬੀ ਜਗੀਰ ਕੌਰ (ਉਸ ਸਮੇਂ ਅਕਾਲੀ ਉਮੀਦਵਾਰ) ਦੀ ਥਾਂ ਲਈ ਸੀ ਅਤੇ ਸਿੱਖ ਸੰਸਥਾ ਦੇ 44ਵੇਂ ਪ੍ਰਧਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਗੈਰ-ਵਿਵਾਦ ਰਹਿਤ ਰਿਹਾ।

  • -ਗੁਰਦੁਆਰਾ ਪ੍ਰਬੰਧ: ਇਤਿਹਾਸਕ ਗੁਰਦੁਆਰਿਆਂ ਦੇ ਨਵੀਨੀਕਰਨ, ਰੱਖ-ਰਖਾਅ ਅਤੇ ਵਿਸਥਾਰ ਦੀ ਨਿਗਰਾਨੀ ਕਰਨਾ।
  • - ਸਿੱਖ ਸਿੱਖਿਆ: ਸਿੱਖ ਵਿਦਿਅਕ ਸੰਸਥਾਵਾਂ ਅਤੇ ਵਜ਼ੀਫ਼ਿਆਂ ਨੂੰ ਉਤਸ਼ਾਹਿਤ ਕੀਤਾ।
  • - ਭਾਈਚਾਰਕ ਸੇਵਾ: ਸਹਿਯੋਗੀ ਲੰਗਰ (ਕਮਿਊਨਿਟੀ ਰਸੋਈ) ਸੇਵਾਵਾਂ ਅਤੇ ਆਫ਼ਤ ਰਾਹਤ ਯਤਨ।
  • - ਅੰਤਰ-ਧਰਮ ਸੰਵਾਦ: ਅੰਤਰ-ਧਰਮ ਵਿਚਾਰ-ਵਟਾਂਦਰੇ ਦੁਆਰਾ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ।

ਵਿਵਾਦਾਂ ਨਾਲ ਹੋਇਆ ਕਈ ਵਾਰ ਸਾਹਮਣਾ

ਅਕਾਲੀਆਂ ਦੀ ਬੋਲੀ ਬੋਲਣ ਦਾ ਵਿਵਾਦ: ਪੰਜਾਬ ਅਤੇ ਸਿੱਖੀ ਨਾਲ ਜੁੜੇ ਮਸਲਿਆਂ 'ਤੇ ਬੋਲਣ ਵਾਲੇ ਐਡਵੋਕੇਟ ਧਾਮੀ ਕਈ ਵਾਰ ਵਿਵਾਦਾਂ ਦਾ ਵੀ ਸਾਹਮਣਾ ਕਰ ਚੁੱਕੇ ਹਨ। ਇਹਨਾਂ ਵਿੱਚ ਅਕਸਰ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਾਂ ਲਈ ਆਲੋਚਨਾ ਸਹਿਣੀ ਪਈ ਹੈ। ਅਕਸਰ ਹੀ ਕਿਹਾ ਗਿਆ ਹੈ ਕਿ ਧਾਮੀ ਅਕਾਲੀਆਂ ਦੀ ਬੋਲੀ ਬੋਲਦੇ ਹਨ।

ਗੁਰਦੁਆਰਾ ਰਾਜਨੀਤੀ: ਸ਼੍ਰੋਮਣੀ ਕਮੇਟੀ ਦੇ ਅੰਦਰ ਵਿਰੋਧੀ ਧੜਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਪ੍ਰਬੰਧਨ ਆਲੋਚਨਾਵਾਂ: ਧਾਮੀ ਉਤੇ ਕਈ ਵਾਰ ਵਿਰੋਧੀਆਂ ਵੱਲੋਂ ਗੁਰਦੁਆਰਾ ਪ੍ਰਬੰਧ ਦੀ ਪਾਰਦਰਸ਼ਤਾ ਬਾਰੇ ਸਵਾਲ ਵੀ ਸਵਾਲ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਧਾਮੀ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਸਕੇ।

ਮੁੱਖ ਮੰਤਰੀ ਮਾਨ ਨਾਲ ਰਿਹਾ ਵਿਵਾਦ: ਜ਼ਿਕਰਯੋਗ ਹੈ ਕਿ ਬੀਤੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਗੁਰੁਦੁਆਰਾ ਐਕਟ ਵਿੱਚ ਇੱਕ ਧਾਰਾ ਜੋੜ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੋਣ ਵਾਲਾ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਕਰਨ ਦੀ ਗੱਲ ਆਖੀ ਸੀ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ ਹੁਣ ਮੁੱਖ ਮੰਤਰੀ ਭੰਗਵੰਤ ਮਾਨ ਨੇ ਉਨ੍ਹਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ। ਇਹ ਵਿਵਾਦ ਕਈ ਦਿਨ ਤੱਕ ਚਲਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਧਾਮੀ ਨੂੰ ਬਾਦਲਾਂ ਦਾ ਤੋਤਾ ਤੱਕ ਕਹਿ ਦਿੱਤਾ। ਜਿਸ ਨੂੰ ਲੈ ਕੇ ਸਖਤੀ ਨਾਲ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ਨੂੰ ਸਿਆਸੀ ਰੂਪ ਨਹੀਂ ਦੇਣਾ ਚਾਹੀਦਾ ਅਤੇ ਮਰਿਆਦਾ ਵਿੱਚ ਰਹਿ ਕੇ ਹੀ ਬੋਲਿਆ ਜਾਵੇ।

ਚੌਥੀ ਵਾਰ ਮਿਲੀ ਜਿੱਤ ਦੇ ਅੰਕੜੇ

ਜ਼ਿਕਰਯੋਗ ਹੈ ਕਿ ਸਾਲ 2022 ਦੇ ਇਜਲਾਸ ਵਿਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਵਿਰੋਧ ਵਿੱਚ ਖੜੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2023 ਵਿੱਚ ਧਾਮੀ ਨੂੰ 102 ਵੋਟਾਂ ਮਿਲੀਆਂ ਸਨ, ਉਥੇ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ ਮਹਿਜ 15 ਵੋਟਾਂ ਹੀ ਪ੍ਰਾਪਤ ਹੋਈਆਂ। ਇਸ ਵਾਰ ਇਹ ਵੋਟਾਂ ਦੀ ਸੰਖਿਆ ਵੱਧ ਕੇ 107 ਹੋ ਗਈ ਹੈ ਅਤੇ ਵਿਰੋਧ ਵਿੱਚ ਖੜ੍ਹੀ ਬੀਬੀ ਜਗੀਰ ਕੌਰ ਦੀਆਂ ਵੋਟਾਂ 'ਚ ਹੋਰ ਗਿਰਾਵਟ ਆ ਗਈ ਅਤੇ ਉਹਨਾਂ ਨੁੰ ਮਹਿਜ਼ 33 ਵੋਟਾਂ ਹੀ ਹਾਸਿਲ ਹੋਈਆਂ।

ਸਿੱਖ ਗੁਰਦੁਆਰਾ ਐਕਟ, 1925 ਦੇ ਅਨੁਸਾਰ, ਸ਼੍ਰੋਮਣੀ ਕਮੇਟੀ ਦੀ ਸੰਸਥਾ ਨੂੰ ਹਰ ਸਾਲ ਇਸ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਕਾਰਜਕਾਰਨੀ ਦੀ ਚੋਣ ਕਰਕੇ ਨਵਾਂ ਰੂਪ ਦਿੱਤਾ ਜਾਣਾ ਚਾਹੀਦਾ ਹੈ। ਸੰਸਥਾ ਦੀ ਚੋਣ ਜਨਰਲ ਹਾਊਸ ਦੌਰਾਨ ਜਾਂ ਜੇਕਰ ਲੋੜ ਹੋਵੇ ਤਾਂ ਵੋਟਿੰਗ ਰਾਹੀਂ ਕੀਤੀ ਜਾਂਦੀ ਹੈ।

SGPC ਦੇ ਸਲਾਨਾ ਜਨਰਲ ਹਾਊਸ ਇਜਲਾਸ ਦੇ ਨਤੀਜੇ

ਐਡਵੋਕੇਟ ਹਰਜਿੰਦਰ ਸਿੰਘ ਧਾਮੀਪ੍ਰਧਾਨ
ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ
ਬਲਦੇਵ ਸਿੰਘ ਕਲਿਆਣ

ਜੂਨੀਅਰ ਮੀਤ ਪ੍ਰਧਾਨ

ਸ਼ੇਰ ਸਿੰਘ ਮੰਡਜਨਰਲ ਸਕੱਤਰ

ਅੰਤ੍ਰਿੰਗ ਕਮੇਟੀ ਮੈਂਬਰ

  1. ਬੀਬੀ ਹਰਜਿੰਦਰ ਕੌਰ
  2. ਅਮਰੀਕ ਸਿੰਘ ਵਿਛੋਆ
  3. ਸੁਰਜੀਤ ਸਿੰਘ ਤੁਗਲਵਾਲਾ
  4. ਪਰਮਜੀਤ ਸਿੰਘ ਖ਼ਾਲਸਾ
  5. ਸੁਰਜੀਤ ਸਿੰਘ ਗੜ੍ਹੀ
  6. ਬਲਦੇਵ ਸਿੰਘ ਕਾਇਮਪੁਰ
  7. ਦਲਜੀਤ ਸਿੰਘ ਭਿੰਡਰ
  8. ਸੁਖਹਰਪ੍ਰੀਤ ਸਿੰਘ ਰੋਡੇ
  9. ਰਵਿੰਦਰ ਸਿੰਘ ਖ਼ਾਲਸਾ
  10. ਜਸਵੰਤ ਸਿੰਘ ਪੁੜੈਣ
  11. ਪਰਮਜੀਤ ਸਿੰਘ ਰਾਏਪੁਰ

ਆਨਰੇਰੀ ਮੁੱਖ ਸਕੱਤਰ - ਕੁਲਵੰਤ ਸਿੰਘ ਮੰਨਣ

ETV Bharat Logo

Copyright © 2024 Ushodaya Enterprises Pvt. Ltd., All Rights Reserved.