ਲੁਧਿਆਣਾ/ਦਿੱਲੀ: ਪੰਜਾਬ ਭਰ ਵਿੱਚ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ ਅਤੇ ਇੱਕ ਪਾਸੇ ਜਿੱਥੇ ਟੈਂਪਰੇਚਰ ਘੱਟ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਾਰਿਸ਼ ਦੇ ਕਰਕੇ ਉਸ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਕਿਤੇ ਕਿਤੇ ਹਲਕੀ ਬਾਰਿਸ਼ ਤੇ ਕਿਤੇ ਕਿਤੇ ਭਾਰੀ ਬਾਰਿਸ਼ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਕਿਸਾਨਾਂ ਲਈ ਲਾਹੇਵੰਦ ਇਹ ਮੀਂਹ: ਉੱਥੇ ਹੀ, ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਕਿਸਾਨਾਂ ਲਈ ਇਹ ਮੀਂਹ ਕਾਫੀ ਲਾਹੇਵੰਦ ਹੈ, ਕਿਉਂਕਿ ਕਿਸਾਨ ਝੋਨੇ ਦੀ ਕਾਸ਼ਤ ਕਰ ਰਹੇ ਹਨ। ਹੁਣ ਤੱਕ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਹੀ 79 ਐਮਐਮ ਤੱਕ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ, ਜਦਕਿ ਜੁਲਾਈ ਮਹੀਨੇ ਦੇ ਵਿੱਚ ਆਮ ਤੌਰ ਉੱਤੇ 220 ਐਮਐਮ ਬਾਰਿਸ਼ ਹੁੰਦੀ ਹੈ।
ਪੀਏਯੂ ਦੀ ਮਾਹਿਰ ਡਾਕਟਰ ਨੇ ਕਿਹਾ ਹੈ ਕਿ ਇਸ ਵਾਰ ਮੌਸਮ ਵਿਭਾਗ ਨੇ ਪਹਿਲਾਂ ਹੀ ਮੌਨਸੂਨ ਦੇ 106% ਹੋਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਉਸੇ ਮੁਤਾਬਕ ਬਾਰਿਸ਼ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਮੀਦ ਹੈ ਕਿ ਆਮ ਨਾਲੋਂ ਵੀ ਵੱਧ ਬਾਰਿਸ਼ ਦਰਜ ਹੋ ਸਕਦੀ ਹੈ।
ਤਾਪਮਾਨ ਵਿੱਚ ਗਿਰਾਵਟ ਦਰਜ : ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਟੈਂਪਰੇਚਰ ਦੇ ਵਿੱਚ ਵੀ ਕਾਫੀ ਕਮੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤ ਦੇ ਵਿੱਚ ਟੈਂਪਰੇਚਰ ਕੱਲ ਵੱਧ ਤੋਂ ਵੱਧ 34 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਦਰਜ ਹੋਇਆ ਹੈ। ਇਸੇ ਤਰ੍ਹਾਂ ਰਾਤ ਦਾ ਘੱਟੋ ਘੱਟ ਟੈਂਪਰੇਚਰ ਵੀ 30 ਡਿਗਰੀ ਤੋਂ ਹੇਠਾਂ ਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ।
ਮੌਸਮ ਵਿਭਾਗ ਨੇ ਆਮ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਪਾਣੀ ਦਾ ਧਿਆਨ ਜਰੂਰ ਰੱਖਣ ਕਿਸਾਨਾਂ ਲਈ ਝੋਨੇ ਦੀ ਫਸਲ ਲਈ ਪਾਣੀ ਲਾਹੇਵੰਦ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਹਨ। ਉਹ ਜਰੂਰ ਪਾਣੀ ਭਰਨ ਦਾ ਧਿਆਨ ਰੱਖਣ ਉਨ੍ਹਾਂ ਕਿਹਾ ਕਿ ਬਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੀ ਉਹ ਆਪਣੇ ਅੱਗੇ ਦੇ ਕੰਮ ਪਲਾਨ ਕਰ ਸਕਦੇ ਹਨ।
ਦੇਸ਼ ਦੇ ਮੌਸਮ ਦਾ ਹਾਲ: ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ-ਐੱਨਸੀਆਰ ਦੇ ਭਿਵਾਨੀ, ਝੱਜਰ, ਫਾਰੂਖਨਗਰ, ਕੋਸਲੀ, ਸੋਹਨਾ, ਪਲਵਲ ਅਤੇ ਹਰਿਆਣਾ ਦੇ ਮੋਦੀਨਗਰ, ਕਿਠੌਰ, ਗੜ੍ਹਮੁਕਤੇਸ਼ਵਰ, ਪਿਲਖੁਆ, ਹਾਪੁੜ, ਗੁਲੋਟੀ, ਸਿਆਨਾ, ਸੰਭਲ, ਸਿਕੰਦਰਾਬਾਦ, ਬੁਲੰਦਸ਼ਹਿਰ, ਜਹਾਂਗੀਰਾਬਾਦ, ਅਨੁਪਸ਼ਹਿਰ ਪ੍ਰਦੇਸ਼ ਦੇ , ਸ਼ਿਕਾਰਪੁਰ, ਪਹਾਸੂ, ਡਿਬਈ, ਨਰੋਰਾ, ਅਲੀਗੜ੍ਹ, ਹਾਥਰਸ ਬਰੌਤ, ਬਾਗਪਤ, ਖੇਕੜਾ, ਮੇਰਠ ਵਿੱਚ ਕਈ ਥਾਵਾਂ 'ਤੇ ਗਰਜ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ) ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।