ਸ੍ਰੀ ਅਨੰਦਪੁਰ ਸਾਹਿਬ: ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਮਝੇੜ ਵਿਖੇ ਪੀਣ ਵਾਲੇ ਪਾਣੀ ਦੀ ਅੱਤ ਦੀ ਗਰਮੀ ਵਿੱਚ ਆ ਰਹੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ ਵਿੱਚ ਪਿੰਡ ਮਝੇੜ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹਰੀਜਨ ਮਹੱਲੇ ਦੇ ਘਰਾਂ ਅੰਦਰ ਆਉਣ ਵਾਲੇ ਪਾਣੀ ਦੀਆਂ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ, ਜਿਸ ਕਰਕੇ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ: ਉਹਨਾਂ ਕਿਹਾ ਕਿ ਅਜੇ ਗਰਮੀ ਦੀ ਸ਼ੁਰੂਆਤ ਹੋਈ ਹੈ ਤੇ ਹੁਣ ਤੋਂ ਹੀ ਪਾਣੀ ਦੀ ਕਿੱਲਤ ਦੇ ਕਾਰਨ ਉਹਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਉਹ ਇਸ ਸੰਬੰਧ ਵਿੱਚ ਪਾਣੀ ਦੀ ਕਮੇਟੀ ਦੇ ਬਣੇ ਪ੍ਰਧਾਨ ਦੇ ਕੋਲ ਸ਼ਿਕਾਇਤ ਲੈ ਕੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਪਿੰਡ ਦੇ ਸਰਪੰਚ ਕੋਲ ਭੇਜ ਦਿੱਤਾ ਜਾਂਦਾ ਹੈ ਕਿ ਇਹ ਕੰਮ ਸਰਪੰਚ ਦਾ ਹੈ ਪਰ ਪਿੰਡ ਦੀ ਪੰਚਾਇਤ ਤਾਂ ਭੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਹਨ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਕਈ ਦਿਨਾਂ ਤੋਂ ਹੋ ਰਹੇ ਖੱਜਲ ਖੁਆਰ: ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਅੱਤ ਦੀ ਗਰਮੀ ਹੈ ਅਤੇ ਦੂਜੇ ਪਾਸੇ ਪਾਣੀ ਨਾ ਆਉਣ ਕਾਰਨ ਉਹ ਖੱਜਲ ਖੁਆਰ ਹੋ ਰਹੇ ਹਨ ਅਤੇ ਉਨਾਂ ਨੂੰ ਆਪਣੇ ਪਸ਼ੂਆਂ ਅਤੇ ਆਪਣੇ ਲਈ ਪਾਣੀ ਖੱਡਾ ਜਾਂ ਪੁਰਾਣੇ ਖੂਹਾਂ ਤੋਂ ਲੈ ਕੇ ਆਉਣਾ ਪੈ ਰਿਹਾ। ਉਹਨਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।
ਚੰਗਰ ਦੇ ਇਲਾਕੇ 'ਚ ਹੈ ਪਾਣੀ ਦੀ ਸਮੱਸਿਆ: ਕਾਬਿਲੇਗੌਰ ਹੈ ਕਿ ਚੰਗਰ ਇਲਾਕੇ ਦੇ ਦਰਜਨਾਂ ਪਿੰਡ ਪਿਛਲੇ ਕਈ ਦਹਾਕਿਆਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਪੰਜਾਬ ਦੇ ਅਖੀਰਲੇ ਪਿੰਡ ਹਨ ਜੋ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹਨ ਅਤੇ ਉਨ੍ਹਾਂ ਹਿਮਾਚਲ ਦੇ ਪਿੰਡਾਂ ਵਿਚ ਇਨ੍ਹਾਂ ਪੰਜਾਬ ਦੇ ਪਿੰਡਾਂ ਨਾਲੋਂ ਵੱਧ ਸਹੂਲਤਾਂ ਮਿਲਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦਾ ਸਮਾਂ ਹੈ ਤੇ ਲੀਡਰ ਵੋਟਾਂ ਲਈ ਘੁੰਮ ਰਹੇ ਹਨ, ਕੀ ਇਹ ਲੀਡਰ ਲੋਕ ਇਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਦੂਰ ਕਰਦੇ ਹਨ ਜਾ ਫਿਰ ਲਾਰੇ ਹੀ ਰਹਿਣਗੇ।
- PM ਮੋਦੀ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕਰ ਰਹੇ ਕੋਸ਼ਿਸ਼ : ਜੈਰਾਮ ਰਮੇਸ਼ - Congress leader Jairam Ramesh
- ਕਪੂਰਥਲਾ 'ਚ ਦੇਰ ਰਾਤ ਲੱਗੀ ਅਚਾਨਕ ਅੱਗ, ਵੱਡੇ ਨੁਕਸਾਨ ਤੋਂ ਰਿਹਾ ਬਚਾਅ - Fire broke out in Kapurthala
- ਭਾਜਪਾ ਆਗੂਆਂ ਅਤੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ - Piyush Goyal reached Amritsar