ਬਠਿੰਡਾ : ਪੰਜਾਬ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਹਾਲਾਤਾਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ ਗੈਂਗਸਟਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਫੋਨ ਕਰ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਫਿਰੌਤੀਆਂ ਮੰਗ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਇਸ ਤੋਂ ਸਰਕਾਰ ਦਾ ਫੇਲੀਅਰ ਨਜ਼ਰ ਆਉਂਦਾ ਹੈ। ਨਾਲ ਹੀ ਉਹਨਾਂ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ, ਮੇਰੇ ਸਾਹਮਣੇ ਕੋਈ ਗੈਂਗਸਟਰ ਆਵੇ ਤਾਂ ਸਹੀ ਮੈਂ ਫਿਰ ਦੱਸਾਂਗਾ ਕਿ ਗੈਂਗਸਟਰ ਕਿਵੇਂ ਰਹਿੰਦੇ ਨੇ। ਉਹਨਾਂ ਕਿਹਾ ਕਿ ਗੈਂਗਸਟਰ ਮੇਰੇ ਮੂਹਰੇ ਖੰਘ ਵੀ ਜਾਣ ਇੰਨੀ ਕਿਸੇ ਦੀ ਮਜਾਲ ਨਹੀਂ।

ਸੁੱਤੀ ਪਈ ਪੰਜਾਬ ਸਰਕਾਰ
ਜ਼ਿਕਰਯੋਗ ਹੈ ਕਿ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਨੂੰ ਲੈ ਕੇ ਬਿੱਟੂ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਨਾਲ ਨਾਮਜ਼ਦਗੀ ਦਾਖਲ ਕਰਾਉਣ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਸਨ। ਜਿਥੇ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਸ਼ਰੇਆਮ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਸੁੱਤੀ ਪਈ ਹੈ।
ਰਿਸ਼ਵਤਖ਼ੋਰੀ 'ਚ ਫਸੀ ਮੋਗਾ ਦੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ, 5 ਲੱਖ ਲੈਕੇ ਛੱਡੇ ਨਸ਼ਾ ਤਸਕਰ
ਪੁਲਿਸ ਦੇ ਹੱਥ ਚੜ੍ਹਿਆ ਭੋਗਪੁਰ ਕਤਲ ਕਾਂਡ ਦਾ ਮੁਲਜ਼ਮ, ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
ਡਬਲ ਇੰਜਣ ਦੀ ਸਰਕਾਰ ਕਰੇਗੀ ਪੰਜਾਬ ਦਾ ਵਿਕਾਸ
ਇਸ ਮੌਕੇ ਜਿਮਨੀ ਚੋਣਾਂ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ। ਹਰਿਆਣੇ ਦੇ ਲੋਕਾਂ ਵੱਲੋਂ ਡਬਲ ਇੰਜਣ ਸਰਕਾਰ ਨੂੰ ਬਹੁਮਤ ਦਿੰਦੇ ਹੋਏ ਫਿਰ ਚੁਣਿਆ ਹੈ ਅਤੇ ਅੱਜ ਹਰਿਆਣਾ ਵਿਕਾਸ ਦੇ ਰਾਹ 'ਤੇ ਹੈ। ਜਿਵੇਂ ਦੇਸ਼ ਅਤੇ ਹਰਿਆਣਾ ਨੇ ਤੀਸਰੀ ਵਾਰ ਭਾਜਪਾ ਸਰਕਾਰ ਚੁਣੀ ਹੈ। ਉਸੇ ਤਰਜ 'ਤੇ ਪੰਜਾਬੀਆਂ ਨੂੰ ਵੀ ਭਾਜਪਾ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਇਆ ਜਾ ਸਕੇ।
ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਇਸ ਮੌਕੇ ਜ਼ਿਮਨੀ ਚੋਣਾਂ 'ਚ ਗਿੱਦੜਬਾਹਾ ਤੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਨੂੰ ਟਿਕਟ ਦਿੱਤੇ ਜਾਣ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਹ ਲੋਕ ਪਤਨੀਆਂ ਨੂੰ ਹੀ ਟਿਕਟਾਂ ਦੇ ਸਕਦੇ ਹਨ ਆਮ ਲੋਕਾਂ ਨੂੰ ਨਹੀਂ।