ETV Bharat / state

ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਨਹਿਰ 'ਚ ਨਹਾਉਣ ਗਏ ਦੋ ਨੌਜਵਾਨ ਡੁੱਬੇ - Two youths drowned in Bathinda - TWO YOUTHS DROWNED IN BATHINDA

ਇੱਕ ਪਾਸੇ ਗਰਮੀ ਦਾ ਕਹਿਰ ਤਾਂ ਦੂਜੇ ਪਾਸੇ ਆਏ ਦਿਨ ਨਹਿਰ 'ਚ ਨੌਜਵਾਨਾਂ ਜਾਂ ਬੱਚਿਆਂ ਦੇ ਡੁੱਬਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਠਿੰਡਾ 'ਚ ਵੀ ਦੋ ਨੌਜਵਾਨਾਂ ਦੇ ਨਹਿਰ 'ਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਨਹਿਰ 'ਚ ਡੁੱਬੇ ਦੋ ਨੌਜਵਾਨ
ਨਹਿਰ 'ਚ ਡੁੱਬੇ ਦੋ ਨੌਜਵਾਨ (ETV BHARAT)
author img

By ETV Bharat Punjabi Team

Published : Jun 25, 2024, 9:05 PM IST

ਨਹਿਰ 'ਚ ਡੁੱਬੇ ਦੋ ਨੌਜਵਾਨ (ETV BHARAT)

ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕਾਂ ਵੱਲੋਂ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਪਰ ਅੱਜ ਬਠਿੰਡਾ ਦੀ ਸਰਹਿੰਦ ਕਨਾਲ ਨਹਿਰ 'ਤੇ ਗਰਮੀ ਤੋਂ ਬਚਣ ਲਈ ਨਹਾਉਣ ਆਏ ਦੋ ਨੌਜਵਾਨ ਡੁੱਬ ਗਏ। ਜਿਨਾਂ ਦੀ ਤਲਾਸ਼ ਵਿੱਚ ਸਮਾਜ ਸੇਵੀ ਸੰਸਥਾ ਤੇ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਪ੍ਰਤੱਖਦਰਸ਼ੀਆਂ ਨੇ ਦੱਸੀ ਸਾਰੀ ਘਟਨਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਦੋ ਨੌਜਵਾਨ ਸਰਹਿੰਦ ਕਨਾਲ ਨਹਿਰ ਵਿੱਚ ਪੈਂਦੀ ਝਾਲ ਵਿੱਚ ਨਹਾਉਣ ਲੱਗੇ ਤੇ ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਜਿਸ ਦੀ ਸੂਚਨਾ ਉਹਨਾਂ ਵੱਲੋਂ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਨੂੰ ਦਿੱਤੀ ਗਈ। ਜਿਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਹਾਉਣ ਤੋਂ ਰੋਕਿਆ ਸੀ ਪਰ ਉਹ ਸ਼ਾਇਦ ਨਸ਼ੇ 'ਚ ਸੀ ਤੇ ਗੱਲ ਨਹੀਂ ਮੰਨੀ। ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਉਕਤ ਨੌਜਵਾਨ ਉਨ੍ਹਾਂ ਨੂੰ ਚੰਗਾ ਮੰਦਾ ਬੋਲਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਕੁਝ ਨਹੀਂ ਕਿਹਾ ਤੇ ਫਿਰ ਇਹ ਭਾਣਾ ਵਾਪਰ ਗਿਆ।

ਬਚਾਅ ਕਾਰਜ 'ਚ ਜੁਟੀ ਪੁਲਿਸ: ਉਧਰ ਦੂਸਰੇ ਪਾਸੇ ਐਸਐਚਓ ਥਰਮਲ ਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਡੁੱਬੇ ਹੋਏ ਦੋਵੇਂ ਨੌਜਵਾਨਾਂ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਐਨਡੀਆਰਐਫ ਨੂੰ ਸੂਚਨਾ ਦੇ ਦਿੱਤੀ ਗਈ ਹੈ, ਤਾਂ ਜੋ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆ ਕੇ ਨੌਜਵਾਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.