ETV Bharat / state

ਫਰੀਦਕੋਟ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗੋਲਡੀ ਬਰਾੜ ਤੇ ਬੰਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਹੋਇਆ ਝਗੜਾ, ਮਾਮਲਾ ਦਰਜ - Faridkot court clashed

ਫਰੀਦਕੋਟ ਜ਼ਿਲ੍ਹਾ ਅਦਾਲਤ 'ਚ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਪੇਸ਼ੀ ਲਈ ਲਿਆਂਦੇ ਦੋ ਗੁੱਟ ਆਪਸ 'ਚ ਭਿੜ ਗਏ, ਜਿਸ 'ਚ ਇੱਕ ਹਵਾਲਾਤੀ ਨੂੰ ਕਈ ਸੱਟਾਂ ਵੀ ਆਈਆਂ ਹਨ। ਇਸ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਅਦਾਲਤ 'ਚ ਪੇਸ਼ੀ ਦੌਰਾਨ ਝਗੜਾ
ਅਦਾਲਤ 'ਚ ਪੇਸ਼ੀ ਦੌਰਾਨ ਝਗੜਾ (ETV BHARAT)
author img

By ETV Bharat Punjabi Team

Published : May 12, 2024, 7:05 AM IST

ਅਦਾਲਤ 'ਚ ਪੇਸ਼ੀ ਦੌਰਾਨ ਝਗੜਾ (ETV BHARAT)

ਫਰੀਦਕੋਟ: ਕੇਂਦਰੀ ਜੇਲ੍ਹ ਫਰੀਦਕੋਟ ਤੋਂ ਜ਼ਿਲ੍ਹਾ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਹਵਾਲਾਤੀ ਕੈਦੀ ਆਪਸ 'ਚ ਭਿੜ ਗਏ। ਜਿਸ ਵਿੱਚ ਮਲੇਰਕੋਟਲਾ ਵਾਸੀ ਅਤੇ ਡੇਰਾ ਪ੍ਰੇਮੀ ਪ੍ਰਦੀਪ ਕਤਲ ਕੇਸ ਦੇ ਮੁਲਜ਼ਮ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਤਿੰਨ ਹੋਰ ਹਵਾਲਾਤੀ ਕੈਦੀਆਂ ਨੇ ਉਸ ਨੂੰ ਬਖਸ਼ੀਖਾਨੇ ਦੇ ਬਾਥਰੂਮ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਹ ਹਵਾਲਾਤੀ ਕੈਦੀ ਗੋਲਡੀ ਬਰਾੜ ਅਤੇ ਬੰਬੀਹਾ ਗੈਂਗ ਨਾਲ ਸਬੰਧਤ ਹਨ ਅਤੇ ਇਹ ਘਟਨਾ ਆਪਸੀ ਰੰਜਿਸ਼ ਕਾਰਨ ਵਾਪਰੀ ਹੈ।

ਪੇਸ਼ੀ ਦੌਰਾਨ ਹਵਾਲਾਤੀ ਦੀ ਕੁੱਟਮਾਰ: ਉਥੇ ਹੀ ਹਸਪਤਾਲ ਵਿੱਚ ਦਾਖਲ ਹਵਾਲਾਤੀ ਮਨਪ੍ਰੀਤ ਨੇ ਦੱਸਿਆ ਹੈ ਕਿ ਉਹ ਮਲੇਰਕੋਟਲਾ ਜ਼ਿਲ੍ਹੇ ਦਾ ਵਸਨੀਕ ਹੈ। ਪਿਛਲੇ ਦਿਨੀਂ ਫਰੀਦਕੋਟ ਜੇਲ੍ਹ ਦੇ ਅੰਦਰ ਸੁਣਵਾਈ ਅਧੀਨ ਕੈਦੀ ਬਲਜੀਤ ਸਿੰਘ, ਫਰੀਦਕੋਟ ਵਾਸੀ ਅੰਡਰ ਟਰਾਇਲ ਸੁਰਿੰਦਰਪਾਲ, ਫਰੀਦਕੋਟ ਵਾਸੀ ਸੁਰਿੰਦਰਪਾਲ ਨਾਲ ਉਸ ਦਾ ਝਗੜਾ ਹੋਇਆ ਸੀ। ਜਖਮੀਂ ਵਿਚਾਰ ਅਧੀਨ ਕੈਦੀ ਨੇ ਆਪਣੇ ਬਿਆਨ ਵਿਚ ਪੁਲਿਸ ਨੂੰ ਦਸਿਆ ਕਿ ਜਦੋਂ ਪਿਛਲੇ ਦਿਨੀ ਉਹਨਾਂ ਨੂੰ ਤਰੀਕ 'ਤੇ ਪੇਸ਼ੀ ਲਈ ਫਰੀਦਕੋਟ ਅਦਾਲਤ ਲਿਆਂਦਾ ਗਿਆ ਅਤੇ ਬਖਸ਼ੀਖਾਨੇ ਵਿਚ ਰੱਖਿਆ ਗਿਆ ਤਾਂ ਉਕਤ ਤਿੰਨਾਂ ਵਿਚਾਰ ਅਧੀਨ ਕੈਦੀਆਂ ਨੇ ਉਸ ਨੂੰ ਬਖਸ਼ੀਖਾਨੇ ਦੇ ਬਾਥਰੂਮ ਵਿਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ।

ਪੁਲਿਸ ਨੇ ਦੱਸਿਆ ਆਪਸੀ ਰੰਜਿਸ਼ ਦਾ ਮਾਮਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਲੜਾਈ ਕਰਨ ਵਾਲੇ ਵਿਚਾਰ ਅਧੀਨ ਕੈਦੀਆਂ ਦੇ ਗੋਲਡੀ ਬਰਾੜ ਅਤੇ ਬੰਬੀਹਾ ਗਿਰੋਹ ਨਾਲ ਸਬੰਧ ਹਨ ਪਰ ਇਹ ਲੜਾਈ ਆਪਸੀ ਰੰਜਿਸ਼ ਦਾ ਨਤੀਜਾ ਹੈ। ਜਿਸ ਦੇ ਚੱਲਦੇ ਪੁਲਿਸ ਵਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.