ਚੰਡੌਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ ਦੌਰਾਨ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀਐਸਐਫ ਨੇ ਸਰਹੱਦੀ ਖੇਤਰ 'ਚੋਂ ਦੋ ਡਰੋਨ ਅਤੇ ਅੱਧਾ ਕਿੱਲੋ ਹੀਰੋਇਨ ਦਾ ਪੈਕਟ ਕੀਤਾ ਬਰਾਮਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਗੁਆਂਢੀ ਮੁਲਕ ਵੱਲੋਂ ਆਏ ਦਿਨ ਡਰੋਨ ਦੇ ਰਾਹੀਂ ਭਾਰਤ ਵਿੱਚ ਨਸ਼ੇ ਦੀ ਖੇਪ ਭੇਜੀ ਜਾ ਰਹੀ ਹੈ। ਜਿਸ ਨਾਲ ਦੇਸ਼ ਦੀ ਨੌਜਵਾਨੀ ਨਸ਼ੇ ਦੇ ਵਿੱਚ ਬਰਬਾਦ ਹੋ ਰਹੀ ਹੈ।
ਗਵਾਂਢੀ ਮੁਲਕ ਦੇ ਮਨਸੂਬੇ ਨਾਕਾਮ
ਉਥੇ ਹੀ ਭਾਰਤ ਦੀਆਂ ਖੁਫੀਆ ਏਜੰਸੀਆਂ ਤੇ ਸਰਹੱਦ 'ਤੇ ਬੈਠੀ ਬੀਐਸਐਫ ਨੇ ਇਹਨਾਂ ਤਸਕਰਾਂ ਦਾ ਪੂਰਾ ਮੁਕਾਬਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਗੁਆਂਡੀ ਮੁਲਕ ਦੇ ਵੀ ਮਨਸੂਬੇ ਨਾ ਕਾਮਯਾਬ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਿਸ ਵੱਲੋਂ ਅਜੇ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਪਾਕਿਸਤਾਨ ਵੱਲੋਂ ਇਹ ਨਸ਼ਾ ਕਿਸ ਨੂੰ ਹੈਂਡ ਓਵਰ ਕੀਤਾ ਜਾਣਾ ਸੀ। ਇਸ ਪਿਛੇ ਪੰਜਾਬ ਦੇ ਕਿਨਾਂ ਲੋਕਾਂ ਦਾ ਹੱਥ ਹੋ ਸਕਦਾ ਹੈ?
ਨਸ਼ੇ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਵਿਦੇਸ਼ੀ ਪਿਸਤੌਲਾਂ ਸਣੇ 2 ਨਾਮੀ ਤਸਕਰ ਅਰਬਾਂ ਦੀ ਹੈਰੋਇਨ ਨਾਲ ਕੀਤੇ ਕਾਬੂ
ਦੂਜੇ ਦਿਨ 'ਚ ਦਾਖ਼ਲ ਹੋਇਆ ਕਿਸਾਨਾਂ ਦਾ ਪੱਕਾ ਮੋਰਚਾ, ਸਰਵਣ ਪੰਧੇਰ ਨੇ ਦੱਸੀ ਅਗਲੀ ਰਣਨੀਤੀ
ਮੁੱਖ ਮੰਤਰੀ ਵੱਲੋਂ ਜੇਪੀ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀਏਪੀ ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ
ਲਗਾਤਾਰ ਬਰਾਮਦ ਹੋ ਰਿਹਾ ਨਸ਼ਾ
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਅਜਿਹੇ ਮਾਮਲੇ ਪੁਲਿਸ ਵੱਲੋਂ ਸੁਲਝਾਏ ਗਏ ਹਨ, ਜਿਥੇ ਸਰਹੱਦੀ ਖੇਤਰ 'ਚ ਨਸ਼ੇ ਦੀ ਸਪਲਾਈ ਕਰਨ ਲਈ ਤਸਕਰਾਂ ਵੱਲੋਂ ਵੱਖ-ਵੱਖ ਹੱਥਕੰਡੇ ਅਪਣਾਏ ਜਾਂਦੇ ਹਨ। ਇਨਾਂ ਹੀ ਨਹੀਂ ਪੁਲਿਸ ਵੱਲੋਂ ਵੱਖ-ਵੱਖ ਥਾਂਵਾਂ ਉਤੇ ਛਾਪੇਮਾਰੀ ਕਰਕੇ ਵੱਡੇ ਗਿਰੋਹ ਵੀ ਕਾਬੂ ਕੀਤੇ ਜਾ ਰਹੇ ਹਨ। ਜਿਨਾਂ ਕੋਲੋਂ ਨਜਾਇਜ਼ ਤਰੀਕੇ ਨਾਲ ਇਸਤਮਾਲ ਵਿੱਚ ਲਿਆਂਦੇ ਜਾਂਦੇ ਹਥਿਆਰ ਅਤੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਵੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਹੈ ਕਿ ਪੁਲਿਸ ਨੇ ਨਾਮੀ ਤਸਰਕਾਂ ਨੂੰ ਵਿਦੇਸ਼ੀ ਹਥਿਆਰਾਂ ਅਤੇ 105 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਮਾਰਕਿਟ 'ਚ ਕੀਮਤ ਅਰਬਾਂ ਰੁਪਏ ਦੀ ਦੱਸੀ ਜਾ ਰਹੀ ਹੈ।