ਲੁਧਿਆਣਾ: ਬੀਤੇ ਦਿਨ ਸੋਸ਼ਲ ਮੀਡੀਆ ਇਨਫਲੁੲੈਂਸਰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਵੇਂ ਹੀ ਇਲਾਜ ਅਧੀਨ ਹਨ। ਮੁਲਜ਼ਮ ਰਿਸ਼ਬ ਬੈਨੀਪਾਲ ਅਤੇ ਸੁਸ਼ੀਲ ਜੱਟ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਦੋਵੇਂ ਹੀ ਇਲਾਜ ਕਰਵਾਉਣ ਦੇ ਲਈ ਸਿਵਿਲ ਹਸਪਤਾਲ ਪਹੁੰਚੇ ਸਨ। ਦਰਅਸਲ ਗੋਲੀਬਾਰੀ ਦੇ ਦੌਰਾਨ ਇਹਨਾਂ ਦੋਵਾਂ ਨੂੰ ਵੀ ਗੋਲੀਆਂ ਲੱਗੀਆਂ ਸਨ। ਪੁਲਿਸ ਦੇ ਰਾਦ ਤੱਕ ਇਹਨਾਂ ਦਾ ਪਿੱਛਾ ਕਰਦੀ ਰਹੀ ਪਰ ਬਾਅਦ ਵਿੱਚ ਦੋਵੇਂ ਖੁਦ ਹੀ ਇਲਾਜ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਇਸ ਹਮਲੇ ਦੇ ਵਿੱਚ ਪ੍ਰਿੰਕਲ ਦੇ ਚਾਰ ਗੋਲੀਆਂ ਲੱਗੀਆਂ ਸਨ। ਜਿਸ ਨੂੰ ਫੋਰਟੀਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਰੀਸ਼ਬ ਅਤੇ ਸੁਸ਼ੀਲ ਨੂੰ ਗੋਲੀਬਾਰੀ ਦੇ ਦੌਰਾਨ ਗੋਲੀਆਂ ਲੱਗੀਆਂ ਸਨ, ਕਿਉਂਕਿ ਪ੍ਰਿੰਕਲ ਵੱਲੋਂ ਵੀ ਇਹਨਾਂ ਮੁਲਜ਼ਮਾਂ 'ਤੇ ਫਾਇਰ ਕੀਤੇ ਗਏ ਸਨ। ਫਿਲਹਾਲ ਉਹਨਾਂ ਦੋਵਾਂ ਦੀ ਹਾਲਤ ਵੀ ਨਾਜ਼ੁਕ ਹੈ ਅਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਡੀਐਮਸੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਜਲਦ ਹੀ ਪੁਲਿਸ ਕਰੇਗੀ ਵੱਡੇ ਖੁਲਾਸੇ
ਇਸ ਸਬੰਧੀ ਲੁਧਿਆਣਾ ਸੀਆਈਏ ਦੇ ਏਡੀਸੀਪੀ ਅਮਨਦੀਪ ਸਿੰਘ ਬਰਾੜ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਪ੍ਰੈਸ ਕਾਨਫਰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨਗੇ। ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਵੱਲੋਂ ਰਿਸ਼ਭ ਬੈਨੀਪਾਲ, ਹਨੀ ਸੇਠੀ, ਹਰਪ੍ਰੀਤ ਸਿੰਘ, ਐਡਵੋਕੇਟ ਗਗਨਪ੍ਰੀਤ ਸਿੰਘ ਰਜਿੰਦਰ ਸਿੰਘ, ਸੁਸ਼ੀਲ ਜੱਟ ਅਤੇ ਸੁਖਵਿੰਦਰ ਪਾਲ ਦੇ ਸਣੇ ਕੁਝ ਹੋਰ 'ਤੇ ਮਾਮਲਾ ਦਰਜ ਕੀਤਾ ਹੈ।
ਰਿੰਪਲ ਦੀ ਮਹਿਲਾ ਮਿੱਤਰ 'ਤੇ ਵੀ ਕੀਤਾ ਹਮਲਾ
ਇਥੇ ਹੀ ਜ਼ਿਕਰਯੋਗ ਹੈ ਕਿ ਪ੍ਰਿੰਕਲ ਦੀ ਮਹਿਲਾ ਦੋਸਤ ਨਵਜੀਤ ਦੇ ਵੀ ਦੋ ਗੋਲੀਆਂ ਲੱਗੀਆਂ ਹਨ। ਜਿਸ ਨੇ ਬੀਤੇ ਦਿਨੀ ਹਨੀ ਸੇਠੀ 'ਤੇ ਉਸ ਦੇ ਉੱਤੇ ਸਾਰੀਰਿਕ ਟਿੱਪਣੀ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ 'ਚ ਪੁਲਿਸ ਨੇ ਹਨੀ ਸੇਠੀ ਨੂੰ ਗ੍ਰਿਫਤਾਰ ਵੀ ਕੀਤਾ ਸੀ। ਉਦੋਂ ਤੋਂ ਹੀ ਪ੍ਰਿੰਕਲ ਅਤੇ ਹਨੀ ਸੇਠੀ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ। ਇਸ ਫਾਇਰਿੰਗ ਤੋਂ ਬਾਅਦ ਲੁਧਿਆਣਾ ਸ਼ਹਿਰ 'ਚ ਮਾਹੌਲ ਕਾਫੀ ਤਨਾਪੂਰਨ ਬਣਿਆ ਹੋਇਆ ਹੈ।
ਅੰਮ੍ਰਿਤਸਰ 'ਚ ਵੱਧ ਰਹੀ ਗੰਦਗੀ ਤੋਂ ਅੱਕੇ ਸਾਂਸਦ ਗੁਰਜੀਤ ਔਜਲਾ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ, ਕਿਹਾ...
"ਛਿੰਝ ਮੇਲੇ" 'ਤੇ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਵਾਲੇ ਕਾਬੂ, ਜਾਣੋ ਮੇਲੇ 'ਚ ਕਿਵੇਂ ਫੈਲਾਈ ਸੀ ਦਹਿਸ਼ਤ?
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਕੱਲ ਲੁਧਿਆਣਾ ਸ਼ਹਿਰ ਵਿੱਚ ਹੀ ਸਨ, ਅੱਜ ਵੀ ਉਹਨਾਂ ਨੇ ਪੀਏਯੂ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ 'ਚ ਸ਼ਿਰਕਤ ਕਰਨ ਲਈ ਆਉਣਾ ਸੀ ਪਰ ਉਹ ਨਹੀਂ ਆਏ। ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਵੀ ਦੇਰ ਰਾਤ ਦੇ ਟੀਮਾਂ ਦਾ ਗਠਨ ਕਰਕੇ ਸ਼ਹਿਰ ਭਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀਆਂ ਵੀ ਕੀਤੀਆਂ ਗਈਆਂ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰੀਸ਼ਬ ਅਤੇ ਸੁਸ਼ੀਲ 'ਤੇ ਪਹਿਲਾਂ ਵੀ ਅਸੀਂ ਮਾਮਲੇ ਦਰਜ ਹਨ। ਜਲੰਧਰ ਦੇ ਵਿੱਚ ਵੀ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।