ETV Bharat / state

ਖੰਨਾ 'ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰਕੇ ਬਚਾਈ ਜਾਨ

truck caught fire in Khanna: ਸਮਰਾਲਾ ਰੋਡ 'ਤੇ ਸ਼ੁੱਕਰਵਾਰ ਅੱਧੀ ਰਾਤ ਨੂੰ ਲੋਹੇ ਦੀਆਂ ਪੱਤੀਆਂ ਨਾਲ ਭਰੇ ਇੱਕ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਪੈਟਰੋਲ ਪੰਪ ਦੇ ਨੇੜੇ ਹੋਇਆ।

truck caught fire in Khanna
ਖੰਨਾ 'ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰਕੇ ਬਚਾਈ ਜਾਨ
author img

By ETV Bharat Punjabi Team

Published : Feb 3, 2024, 2:10 PM IST

ਖੰਨਾ 'ਚ ਚੱਲਦੇ ਟਰੱਕ ਨੂੰ ਲੱਗੀ ਅੱਗ

ਖੰਨਾ: ਖੰਨਾ ਦੇ ਸਮਰਾਲਾ ਰੋਡ 'ਤੇ ਸ਼ੁੱਕਰਵਾਰ ਅੱਧੀ ਰਾਤ ਨੂੰ ਲੋਹੇ ਦੀਆਂ ਪੱਤੀਆਂ ਨਾਲ ਭਰੇ ਇੱਕ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਿੱਥੇ ਟਰੱਕ ਨੂੰ ਅੱਗ ਲੱਗੀ ਉਹ ਥਾਂ ਬਿਲਕੁਲ ਹੀ ਪੈਟ੍ਰੋਲ ਪੰਪ ਦੇ ਬਾਹਰ ਹੈ। ਮੁਸ਼ਕਿਲ ਨਾਲ ਵੀ 20 ਕਦਮਾਂ ਉਪਰ ਪੈਟ੍ਰੋਲ ਅਤੇ ਡੀਜ਼ਲ ਦੇ ਟੈਂਕ ਬਣੇ ਹੋਏ ਸੀ।

ਸ਼ਾਰਟ ਸਰਕਟ ਕਾਰਨ ਲੱਗੀ ਅੱਗ: ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ। ਨਵਾਂਸ਼ਹਿਰ ਰਸਤੇ ਰਾਹੀਂ ਜਲੰਧਰ ਜਾਣਾ ਸੀ। ਸਮਰਾਲਾ ਰੋਡ 'ਤੇ ਪੈਟਰੋਲ ਪੰਪ ਦੇ ਬਾਹਰ ਟਰੱਕ ਰੁਕ ਗਿਆ। ਜਦੋਂ ਡਰਾਈਵਰ ਨੇ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੂੰ ਅੱਗ ਲੱਗ ਗਈ। ਕੈਬਿਨ 'ਚੋਂ ਅੱਗ ਨਿਕਲਦੀ ਦੇਖ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ।

ਪੈਟਰੋਲ ਪੰਪ ਦੇ ਕਰਮਚਾਰੀਆਂ 'ਚ ਮਚੀ ਹਫੜਾ-ਦਫੜੀ: ਪੈਟਰੋਲ ਪੰਪ ਦੇ ਬਾਹਰ ਹੀ ਟਰੱਕ ਸੜ ਰਿਹਾ ਸੀ। ਇਸ ਨੂੰ ਦੇਖ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ 'ਚ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀ ਟੀਮ ਨੂੰ ਖੰਨਾ ਫਾਇਰ ਸਟੇਸ਼ਨ ਤੋਂ ਬੁਲਾਇਆ ਗਿਆ। ਅੱਗ 'ਤੇ ਕਾਬੂ ਪਾਉਣ 'ਚ ਕਰੀਬ 45 ਮਿੰਟ ਲੱਗੇ।

ਵੱਡਾ ਹਾਦਸਾ ਟਲਿਆ: ਫਾਇਰ ਕਰਮੀਆਂ ਨੇ ਦੱਸਿਆ ਕਿ ਸੇਵਾਮੁਕਤ ਫਾਇਰ ਅਫਸਰ ਯਸ਼ਪਾਲ ਗੋਮੀ ਨੇ ਫੋਨ ਕਰਕੇ ਸੂਚਨਾ ਦਿੱਤੀ ਫਿਰ ਟੀਮ ਉਥੇ ਗਈ। ਸਭ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਸੁਰੱਖਿਅਤ ਕੀਤਾ ਗਿਆ। ਜੇਕਰ ਅੱਗ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਉਹਨਾਂ ਨੇ ਦੱਸਿਆ ਕਿ ਅੱਗ ਨੂੰ ਕੰਟਰੋਲ ਕਰਨ ਲਈ ਇੱਕ ਗੱਡੀ ਪਾਣੀ ਲੱਗਿਆ। ਇਸ ਵਿੱਚ ਜਰਾ ਜਿੰਨੀ ਵੀ ਲਾਹਪ੍ਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਉਹਨਾਂ ਦੀ ਟੀਮ ਨੇ ਬੜੀ ਸੂਝਬੂਝ ਦੇ ਨਾਲ ਕੰਮ ਕੀਤਾ ਅਤੇ ਵੱਡਾ ਹਾਦਸਾ ਬਚਾ ਲਿਆ। ਫਾਇਰ ਕਰਮੀਆਂ ਨੇ ਦੱਸਿਆ ਕਿ ਸੇਵਾਮੁਕਤ ਫਾਇਰ ਅਫਸਰ ਯਸ਼ਪਾਲ ਗੋਮੀ ਨੇ ਫੋਨ ਕਰਕੇ ਸੂਚਨਾ ਦਿੱਤੀ । ਸਭ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਸੁਰੱਖਿਅਤ ਕੀਤਾ ਗਿਆ। ਜੇਕਰ ਅੱਗ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਉਹਨਾਂ ਨੇ ਦੱਸਿਆ ਕਿ ਅੱਗ ਨੂੰ ਕੰਟਰੋਲ ਕਰਨ ਲਈ ਇੱਕ ਗੱਡੀ ਪਾਣੀ ਲੱਗਿਆ। ਇਸ ਵਿੱਚ ਜਰਾ ਜਿੰਨੀ ਵੀ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਉਹਨਾਂ ਦੀ ਟੀਮ ਨੇ ਬੜੀ ਸੂਝਬੂਝ ਦੇ ਨਾਲ ਕੰਮ ਕੀਤਾ ਅਤੇ ਵੱਡਾ ਹਾਦਸਾ ਬਚਾ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.