ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟਰੇਨ ਨਾਲ ਟਕਰਾਉਣ ਕਾਰਨ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ। ਇਸ ਕਾਰਨ ਕਾਫੀ ਦੇਰ ਤੱਕ ਟਰੇਨ ਮੌਕੇ 'ਤੇ ਹੀ ਖੜ੍ਹੀ ਰਹੀ। ਜਾਣਕਾਰੀ ਅਨੁਸਾਰ ਰੇਲਗੱਡੀ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਕਿ ਰਸਤੇ 'ਚ ਕਠਾਰ-ਆਦਮਪੁਰ 'ਤੇ ਰੇਲ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ-ਟਰਾਲੀ ਸੜ ਕੇ ਸੁਆਹ ਹੋ ਗਈ।
ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ: ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ। ਟਰੇਨ 'ਚ ਸਫਰ ਕਰ ਰਹੇ ਯਾਤਰੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਵਾਇਆ ਗਿਆ। ਟਰੈਕਟਰ-ਟਰਾਲੀ ਨੂੰ ਰੇਲਗੱਡੀ ਨੇ ਕਿਸ ਤਰ੍ਹਾਂ ਟੱਕਰ ਮਾਰੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟਰੇਨ ਨੂੰ ਘਟਨਾ ਵਾਲੀ ਥਾਂ 'ਤੇ ਰੋਕ ਦਿੱਤਾ ਗਿਆ ਹੈ। ਟਰਾਲੀ ਦੇ ਰੇਲਗੱਡੀ ਨਾਲ ਟਕਰਾਉਣ ਕਾਰਨ ਜਿੱਥੇ ਇੰਜਣ ਨਾਲ ਲੱਗਾ ਕੋਚ ਨੁਕਸਾਨਿਆ ਗਿਆ, ਉੱਥੇ ਹੀ ਦੂਜੀ ਟਰਾਲੀ ਵੀ ਨੁਕਸਾਨੀ ਗਈ। ਫਿਲਹਾਲ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਥਾਣਾ ਜੀਆਰਪੀ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਕੋਈ ਵੀ ਸ਼ੱਕੀ ਚੀਜ਼ ਸਾਹਮਣੇ ਨਹੀਂ ਆਈ ਹੈ। ਪੂਰੇ ਮਾਮਲੇ ਦੀ ਜਾਂਚ ਰੇਲਵੇ ਪੁਲਿਸ ਬਲ (ਆਰਪੀਐਫ) ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੀ ਜਾਂਚ ਤੋਂ ਬਾਅਦ ਰੇਲਵੇ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
- ਰੱਬ ਨੂੰ ਮਿਲ ਕੇ ਆਈ ਇਹ ਔਰਤ, 93 ਸਾਲ ਦੀ ਬੇਬੇ ਮਰ ਕੇ ਹੋਈ ਜਿਊਂਦੀ - woman came alive after death
- ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 1 ਤੋਂ ਡੇਢ ਲੱਖ ਵਿਦਿਆਰਥੀਆਂ ਆਉਣਗੇ ਵਾਪਸ ! ਇਸ ਰਿਪੋਰਟ 'ਚ ਦੇਖੋ ਕੌਣ ਹੋਵੇਗਾ ਪ੍ਰਭਾਵਿਤ... - students studying abroad
- ਭਾਜਪਾ ਵੱਲੋਂ ਈਟੀਵੀ ਭਾਰਤ ਦੀ ਖਬਰ ਨੂੰ ਆਧਾਰ ਬਣਾ ਕੇ ਕੀਤੀ ਗਈ ਪ੍ਰੈਸ ਕਾਨਫਰੰਸ, ਕਿਹਾ ਪੰਜਾਬ ਸਰਕਾਰ ਆਂਗਣਵਾੜੀ ਦੇ ਬੱਚਿਆਂ ਨੂੰ ਭੇਜ ਰਹੀ ਖਰਾਬ ਭੋਜਨ - Anganwadi children get bad food