ਮੋਗਾ: ਪੰਜਾਬ ਵਿੱਚ 2024 ਲੋਕ ਸਭਾ ਵੋਟਾਂ ਦਾ ਆਗਾਜ਼ ਹੋ ਚੁੱਕਾ ਹੈ ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ। ਉਸੇ ਲੜੀ ਦੇ ਤਹਿਤ ਕੱਲ੍ਹ 27 ਤਰੀਕ ਦਿਨ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਬਾਘਾ ਪੁਰਾਣਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ। ਜਿਥੇ ਉਹ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ। ਇਸ ਮੌਕੇ ਉਹਨਾਂ ਨੇ ਵਰਕਰਾਂ ਦੇ ਆਗੂਆਂ ਨੇ ਪਾਰਟੀ ਦੇ ਸਮਰਥਕਾਂ ਨੂੰ ਇੱਕਠੇੇ ਹੋਣ ਲਈ ਸੱਦਾ ਦਿੱਤਾ ਹੈ।
ਵਿਧਾਇਕਾਂ ਨੇ ਕੀਤੀ ਅਪੀਲ : ਮੁੱਖ ਮੰਤਰੀ ਮਾਨ ਨੇ ਰੈਲੀ ਵਿੱਛ ਸ਼ਾਮਲ ਹੋਣ ਲਈ ਵਿਧਾਇਕਾਂ ਨੇ ਖਾਸ ਅਪੀਲ ਕੀਤੀ ਹੈ। ਇਹਨਾਂ ਵਿਧਾਇਕਾਂ 'ਚ ਡਾ.ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ, ਸੁੱਖਾ ਨੰਦ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਕੱਲ੍ਹ ਬਾਘਾ ਪੁਰਾਣਾ ਵਿੱਚ ਹੁੰਮ ਹੁਮਾ ਕੇ ਪਹੁੰਚਣ। ਦੱਸ ਦਈਏ ਕਿ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ।
- ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜਨ ਲਈ ਅੰਮ੍ਰਿਤਸਰ 'ਚ ਸ਼ੁਰੂ ਕੀਤਾ ਗਿਆ ਖਾਸ ਲੇਜ਼ਰ ਸ਼ੋਅ - Laser show in Amritsar
- ਕਾਰੋਬਾਰੀ ਨੇ ਲੱਖਾਂ ਰੁਪਏ ਖ਼ਰਚ ਕੇ ਬਣਵਾਇਆ ਪੰਛੀਆਂ ਲਈ ਟਾਵਰ; ਰਾਜਸਥਾਨ ਤੋਂ ਮੰਗਵਾਇਆ ਕਾਰੀਗਰ, ਧੀਆਂ ਨੂੰ ਸਮਰਪਿਤ - Tower For Birds Nests
- ਡੀਸੀ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਦੇ ਨਿਰਦੇਸ਼, ਨਿੱਜੀ ਸਕੂਲਾਂ 'ਚ ਕਰਵਾਈ ਜਾ ਰਹੀ ਚੈਕਿੰਗ - Safe School Vehicle Policy
ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਹਨੀ ਦਿਨੀਂ ਦਲ ਬਦਲੀਆਂ ਦਾ ਦੌਰ ਜਾਰੀ ਹੈ। ਉਥੇ ਹੀ ਨਵੇਂ ਆਗੂਆਂ ਨੂੰ ਵੀ ਚੋਣਾਂ ਵਿੱਚ ਲੜਨ ਦਾ ਮੌਕਾ ਦਿੱਤਾ ਗਿਆ ਹੈ। ਇਹਨਾਂ ਵਿੱਚ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਦਾ ਨਾਮ ਸ਼ਾਮਿਲ ਹੈ ਜਿੰਨਾ ਨੇ ਦਹਾਕਿਆਂ ਤੱਕ ਮੁੱਖ ਮੰਤਰੀ ਮਾਨ ਨਾਲ ਕਲਾ ਜਗਤ ਵਿੱਚ ਸਾਥ ਨਿਭਾਇਆ ਹੈ ਅਤੇ ਹੁਣ ਉਹ ਸਿਆਸਤ ਵਿੱਚ ਵੀ ਇਕੱਠੇ ਹੋ ਗਏਹਨ ਜਿੰਨਾ ਲਈ ਉਹ ਕੱਲ੍ਹ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ।