ਲੁਧਿਆਣਾ : ਲੁਧਿਆਣਾ ਦੇ ਦਿੱਲੀ ਨੈਸ਼ਨਲ ਹਾਈਵੇ ਉੱਪਰ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਇੱਕ ਦੂਜੇ ਵਿੱਚ ਟਕਰਾਈਆਂ, ਜਿੰਨਾਂ ਵਿੱਚੋਂ ਇੱਕ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਦ ਕਿ ਦੂਸਰੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਤੀਸਰੇ ਨੇ ਐਕਸੀਡੈਂਟ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਲਿਆ ਕੇ ਗੱਡੀ ਪਿੱਛੋਂ ਠੋਕ ਦਿੱਤੀ। ਕਿਹਾ ਜਾ ਰਿਹਾ ਹੈ ਕਿ ਡਰਾਈਵਰ ਗਾਜ਼ੀਆਬਾਦ ਤੋਂ ਲੋਹਾ ਸਟੀਲ ਲੈ ਕੇ ਲੁਧਿਆਣਾ ਆ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਰੋਡ ਜਾਮ ਠੀਕ ਕਰਵਾਉਣ ਵਾਸਤੇ ਕਰੇਨ ਮੰਗਵਾਈ ਗਈ ਹੈ। ਹਾਈਵੇ 'ਤੇ ਇਹ ਹਾਦਸਾ ਹੋਣ ਕਰਕੇ ਕਾਫ਼ੀ ਜਾਮ ਵੀ ਲੱਗ ਗਿਆ ਅਤੇ ਕਰੀਬ ਇਕ ਘੰਟੇ ਤੱਕ ਹਾਈਵੇਅ 'ਤੇ ਜਾਮ ਲੱਗਾ ਰਿਹਾ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਮ ਖੁਲਵਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਕਿਸੇ ਦੀ ਗਲਤੀ ਹੋਵੇਗੀ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
- ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜਾ ਵੜਿੰਗ ਦੀ ਜਿੱਤ ਦੀ ਖੁਸ਼ੀ 'ਚ ਪਿੰਡ ਵਾਸੀਆਂ ਨੇ ਵੰਡੀ ਮਿਠਾਈ - VICTORY OF RAJA WARRING
- ਸਾਈਬਰ ਠੱਗਾਂ ਇੰਝ ਮਾਰ ਰਹੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨਾਲ ਠੱਗੀ, ਰਹੋ ਅਲਰਟ - Cyber thugs in amritsar
- ਪਟਿਆਲਾ 'ਚ ਸੀਨੀਅਰ ਪੱਤਰਕਾਰ ਅਵਿਨਾਸ਼ ਕੰਬੋਜ਼ 'ਤੇ ਡਿੱਗਿਆ ਖੰਭਾ, ਹੋਈ ਦਰਦਨਾਕ ਮੌਤ - Death of journalist Avinash Kamboj
ਲੁਧਿਆਣੇ ਦੇ ਵਿੱਚ ਬੀਤੇ ਦਿਨ ਵੀ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਚੋਲਾ ਨਾਲ ਭਰਿਆ ਹੋਇਆ ਵੱਡਾ ਟਰੱਕ ਡਿਵਾਈਡਰ ਦੇ ਵਿੱਚ ਜਾ ਕੇ ਪਲਟ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਰੇਨ ਮੰਗਾ ਕੇ ਟਰੈਫਿਕ ਜਾਮ ਖੁਲਵਾਇਆ ਗਿਆ ਸੀ।