ਬਠਿੰਡਾ: ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਕਾਊਂਟਰ-ਇੰਟੈਲੀਜੈਂਸ ਬਠਿੰਡਾ ਅਤੇ ਜ਼ਿਲ੍ਹਾ ਪੁਲਿਸ ਨੇ ਤਿੰਨ ਸਿਖ ਫਾਰ ਜਸਟਿਸ ਕਾਰਕੁਨਾਂ ਨੂੰ ਪੰਜਾਬ ਅਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਲਈ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦਾ ਸਮਰਥਨ ਨਿਊਯਾਰਕ-ਅਧਾਰਤ ਮਾਸਟਰਮਾਈਂਡ ਗੁਰਪਤਵੰਤ ਪੰਨੂ ਨੇ ਕੀਤਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ, ਬਠਿੰਡਾ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਇਸ ਤੋਂ ਇਲਾਵਾ 9.05.24 ਨੂੰ ਝੰਡੇਵਾਲ ਮੈਟਰੋ ਸਟੇਸ਼ਨ ਅਤੇ ਕਰੋਲ ਬਾਗ ਮੈਟਰੋ ਸਟੇਸ਼ਨ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ।
ਪਹਿਲਾਂ ਵੀ ਕਾਬੂ ਕੀਤੇ ਗਏ ਮੁਲਜ਼ਮ: ਦੱਸ ਦਈਏ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬੀਤੇ ਵਰੇ ਮੋਗਾ ਪੁਲਿਸ ਨੂੰ ਹਾਸਿਲ ਹੋਈ ਸੀ। ਮੋਗਾ ਬੱਸ ਸਟੈਂਡ ਦੇ ਟਿਕਟ ਕਾਊਂਟਰ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ ਅਤੇ ਫਿਰ ਮੋਗਾ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿੰਨਾ ਨੇ ਕੁਝ ਪੈਸਿਆਂ ਦੀ ਖਾਤਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨੇ ਦੱਸਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਪਿਛਲੇ ਦਿਨੀ ਦਰਮਿਆਨੀ ਰਾਤ ਨੂੰ ਕੁਝ ਨਾਮਲੂਮ ਵਿਅਕਤੀਆ ਵੱਲੋਂ ਬਸ ਸਟੈਂਡ ਮੋਗਾ ਦੇ ਬਾਥਰੂਮ ਵਾਲੀ ਕੰਧ ਅਤੇ ਟਿਕਟ ਕਾਊਂਟਰ ਉੱਤੇ ਜੋ ਸਲੋਗਨ ਲਿਖੇ ਸਨ ਉਸ ਮੁਕੱਦਮਾ 'ਚ ਦਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਚੱਕ ਅਤੇ ਪ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਘੋਲੀਆਂ ਖੁਰਦ ਜ਼ਿਲ੍ਹਾ ਮੋਗਾ ਦੀ ਪਹਿਚਾਣ ਕਰਕੇ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਸੀ।
- ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਠਿੰਡਾ 'ਚ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ, ਪੁਲਿਸ ਹਮਲਾਵਰਾਂ ਦੀ ਕਰ ਰਹੀ ਭਾਲ - person shot dead in Bathinda
- CBSE 12ਵੀਂ ਦੇ ਨਤੀਜਿਆਂ 'ਚ ਵਿਦਿਆਰਥੀ ਏਕਮਦੀਪ ਸਿੰਘ ਨੇ ਕੀਤਾ ਟਾਪ, ਵਿਦਿਆਰਥਣ ਆਈ ਦੂਜੇ ਨੰਬਰ 'ਤੇ - CBSE 12th results at Amritsar
- ਹਰਸਿਮਰਤ ਬਾਦਲ ਦਾ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਭ੍ਰਿਸ਼ਟਾਚਾਰੀ ਮੰਤਰੀ ਕਰ ਰਹੇ ਚੋਣ ਪ੍ਰਚਾਰ - Harsimrat Badal Targets AAP
ਇਸ ਤੋਂ ਪਹਿਲਾਂ, ਸੰਗਰੂਰ ਵਿੱਚ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਸੀ। ਪੁਲਿਸ ਨੇ ਵੱਖ ਵੱਖ ਥਾਵਾਂ ਦੇ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਸੀ। ਦੱਸ ਦਈਏ ਕਿ ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਦੋਸ਼ੀਆਂ ਵੱਲੋਂ ਸੰਗਰੂਰ ਵਿਖੇ 19 ਅਤੇ 20 ਜੂਨ ਨੂੰ ਕਾਲੀ ਮਾਤਾ ਮੰਦਿਰ ਦੀ ਬਾਹਰੀ ਕੰਧਾਂ, ਦਰਵਾਜਿਆਂ ਅਤੇ 26 ਅਤੇ 27 ਜੂਨ ਨੂੰ ਸਰਕਾਰੀ ਦਫਤਰਾਂ ਦੀ ਕੰਧਾਂ ’ਤੇ ਖਾਲਿਸਤਾਨ ਜਿੰਦਾਬਾਦ ਅਤੇ ਐਸਐਫਜੇ ਦੇ ਨਾਅਰੇ ਲਿਖ ਦਿੱਤੇ ਗਏ ਸੀ, ਜਿੱਥੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਜਾਂਚ ਕਰਦੇ ਹੋਏ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ।