ਲੁਧਿਆਣਾ : ਦੇਸ਼ ਭਰ ਦੇ ਵਿੱਚ ਇਸ ਸਾਲ ਗਰਮੀ ਨੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਅਸੀਂ ਆਪਣੇ ਵਾਤਾਵਰਣ ਦਾ ਉਜਾੜਾ ਇੰਨਾ ਜ਼ਿਆਦਾ ਕਰ ਲਿਆ ਹੈ ਕਿ ਟੈਂਪਰੇਚਰ ਲਗਾਤਾਰ ਵੱਧਦਾ ਜਾ ਰਿਹਾ ਹਨ, ਗਲੇਸ਼ੀਅਰ ਪਿਘਲ ਰਹੇ ਹਨ ਅਤੇ ਬਾਰਿਸ਼ ਲਗਾਤਾਰ ਘੱਟਦੀ ਜਾ ਰਹੀ ਹੈ, ਜਿਸ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਦਰੱਖਤਾਂ ਦੀ ਅੰਨੇ ਵਾਹ ਕਟਾਈ ਹੈ। ਕੰਕਰੀਟ ਦੇ ਜੰਗਲ ਬਣ ਰਹੇ ਹਨ ਅਤੇ ਅਸਲ ਜੰਗਲ ਦਾ ਵਿਨਾਸ਼ ਹੋ ਰਿਹਾ ਹੈ, ਪਰ ਲੁਧਿਆਣਾ ਦੇ ਵਿੱਚ ਸਮਾਜ ਸੇਵੀ ਸੰਸਥਾ ਸਿਟੀ ਨੀਡਸ ਅਤੇ ਪੰਜਾਬ ਜੰਗਲਾਤ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਪਿਛਲੇ ਦੋ ਸਾਲਾਂ ਤੋਂ ਮੁਫ਼ਤ ਟਰੀ ਏਟੀਐਮ ਸੁਵਿਧਾ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਹੁਣ ਤੱਕ 20 ਹਜ਼ਾਰ ਤੋਂ ਵੱਧ ਪੰਜਾਬ ਦੇ ਰਿਵਾਇਤੀ ਦਰਖ਼ਤ ਲਗਾਏ ਜਾ ਚੁੱਕੇ ਹਨ ਅਤੇ ਇਸ ਸਾਲ 35000 ਦਾ ਟੀਚਾ ਮਿਥਿਆ ਗਿਆ ਹੈ।
ਕੀ ਹੈ ਟਰੀ ਏਟੀਐਮ : ਦਰਅਸਲ ਸਿਟੀ ਨੀਟਸ ਦੇ ਮੁਖੀ ਮਨੀਤ ਦੀਵਾਨ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ, ਇਸ ਸਕੀਮ ਦੇ ਤਹਿਤ ਜੇਕਰ ਕਿਸੇ ਕੋਲ ਵਾਧੂ ਥਾਂ ਹੈ, ਜਿੱਥੇ ਦਰੱਖ਼ਤ ਲਗਾਏ ਜਾ ਸਕਦੇ ਹਨ, ਉਹ 7877778803 'ਤੇ ਕਾਲ ਕਰਕੇ ਮੁਫ਼ਤ ਵਿੱਚ ਦਰਖ਼ਤ ਆਰਡਰ ਕਰ ਸਕਦਾ ਹੈ। ਵੱਡੀ ਗਿਣਤੀ ਦੇ ਵਿੱਚ ਦਰਖ਼ਤ ਲੈ ਕੇ ਤੁਹਾਡੇ ਕੋਲ ਮਾਰਸ਼ਲ ਦੀ ਟੀਮ ਪਹੁੰਚੇਗੀ ਜੋ ਪਹਿਲਾਂ ਥਾਂ ਦਾ ਮੁਆਇਨਾ ਕਰੇਗੀ ਅਤੇ ਫਿਰ ਉਸ ਥਾਂ 'ਤੇ ਕਿੰਨੇ ਵੱਧ ਤੋਂ ਵੱਧ ਦਰਖ਼ਤ ਲੱਗਦੇ ਹਨ, ਉਹਨਾਂ ਦੇ ਬੂਟੇ ਲਗਾਏ ਜਾਣਗੇ। ਜਿਆਦਾਤਰ ਪੰਜਾਬ ਦੇ ਰਿਵਾਇਤੀ ਦਰਖ਼ਤ ਜਿਵੇਂ ਕਿੱਕਰ, ਨਿਮ, ਅੰਬ, ਜਾਮਨ, ਅਮਰੂਦ, ਸੀਸ਼ਮ ਹੋਰ ਅਜਿਹੇ ਦਰਖ਼ਤ ਜੋ ਜ਼ਿਆਦਾ ਪਾਣੀ ਨਹੀਂ ਖਿੱਚਦੇ ਉਹਨਾਂ ਨੂੰ ਲਗਾਇਆ ਜਾਂਦਾ ਹੈ। ਮਰਸ਼ਲ ਦੀ ਟੀਮ ਖੁਦ ਮਸ਼ੀਨਾਂ ਦੇ ਨਾਲ ਆ ਕੇ ਉਸ ਥਾਂ ਤੇ ਟੋਏ ਪੁੱਟਦੀ ਹੈ ਅਤੇ ਫਿਰ ਬੂਟੇ ਲਾਉਂਦੀ ਹੈ। ਇਸ ਸਕੀਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਪੈਸੇ ਨਹੀਂ ਲਏ ਜਾਂਦੇ। ਜੰਗਲਾਦ ਮਹਿਕਮੇ ਅਤੇ ਨਗਰ ਨਿਗਮ ਦੇ ਨਾਲ ਕੁਝ ਸਪੋਂਸਰ ਤੋਂ ਇਹ ਬੂਟੇ ਲਏ ਜਾਂਦੇ ਹਨ, ਜੋ ਕਿ ਅੱਗੇ ਵੰਡੇ ਜਾਂਦੇ ਹਨ।
ਕਿੰਨੀ ਕਾਮਯਾਬ ਸਕੀਮ : ਮਨੀਤ ਦੀਵਾਨ ਨੇ ਦੱਸਿਆ ਕਿ ਇਹ ਸਕੀਮ ਇੰਨੀ ਜ਼ਿਆਦਾ ਪ੍ਰਫੁੱਲਿਤ ਹੋਈ ਹੈ ਕਿ ਜਦੋਂ ਅਸੀਂ ਇਸ ਦੀ ਦੋ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਉਸ ਵੇਲੇ ਪਹਿਲੇ ਸਾਲ ਅਸੀਂ 10 ਹਜ਼ਾਰ ਦੇ ਕਰੀਬ ਦਰਖ਼ਤ ਲਗਾਏ ਸਨ, ਅਗਲੇ ਸਾਲ ਅਸੀਂ 13 ਹਜ਼ਾਰ ਦੇ ਕਰੀਬ ਦਰਖ਼ਤ ਲਗਾਏ। ਉਹਨਾਂ ਕਿਹਾ ਕਿ ਹੁਣ ਸਾਡੇ ਕੋਲ ਐਡਵਾਂਸ ਦੇ ਵਿੱਚ ਹੀ ਫ਼ੋਨ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਸਕੀਮ ਸਿਰਫ਼ ਜੁਲਾਈ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ, ਖਾਸ ਕਰਕੇ ਜਦੋਂ ਮੌਨਸੂਨ ਸੀਜ਼ਨ ਸ਼ੁਰੂ ਹੁੰਦਾ ਹੈ, ਉਸ ਵੇਲੇ ਰਿਵਾਇਤੀ ਦਰਖ਼ਤ ਬੂਟੇ ਆਦਿ ਲਾਉਣ ਦਾ ਸਹੀ ਸਮਾਂ ਹੁੰਦਾ ਹੈ।
ਉਹਨਾਂ ਕਿਹਾ ਕਿ ਇਸ ਵਾਰ ਸਾਡਾ ਫੋਕਸ ਮੁੱਖ ਇੰਡਸਟਰੀ 'ਤੇ ਹੈ, ਜਿਸ ਇੰਡਸਟਰੀ ਦੇ ਵਿੱਚ ਵਾਧੂ ਥਾਂ ਹੁੰਦੀ ਹੈ, ਉਹ ਸਾਨੂੰ ਫ਼ੋਨ ਕਰਕੇ ਦਰਖ਼ਤ ਮੰਗਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ। ਜਿਸ ਤਰ੍ਹਾਂ ਗਰਮੀ ਲਗਾਤਾਰ ਵੱਧ ਰਹੀ ਹੈ, ਸਾਡਾ ਪਾਣੀ ਖ਼ਤਮ ਹੋ ਰਿਹਾ ਹੈ, ਅਜਿਹੇ ਦੇ ਵਿੱਚ ਆਪਣੇ ਦਰਖ਼ਤਾਂ ਨੂੰ ਵੱਧ ਤੋਂ ਵੱਧ ਲਾਉਣਾ ਜਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਕੋਈ ਪੈਸੇ ਨਹੀਂ ਚਾਰਜ ਕਰਦੇ, ਇਸ ਵਿੱਚ ਸਿਰਫ਼ ਤੁਹਾਡੇ ਕੋਲ ਪਾਣੀ ਦੀ ਉਪਲਬਧਤਾ ਦੇ ਨਾਲ ਦਰਖਤਾਂ ਦੀ ਦੇਖਭਾਲ ਕਰਨ ਦੀ ਸੋਚ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸ ਵਾਰ ਐਡਵਾਂਸ ਦੇ ਵਿੱਚ ਹੀ ਸਾਨੂੰ 150 ਤੋਂ ਵੱਧ ਕਾਲ ਆ ਚੁੱਕੀ ਹੈ ਅਤੇ ਇਸ ਵਾਰ ਅਸੀਂ ਜੰਗਲਾਤ ਮਹਿਕਮੇ ਤੋਂ 35000 ਦੇ ਕਰੀਬ ਰਵਾਇਤੀ ਦਰਖਤਾਂ ਦੇ ਬੂਟਿਆਂ ਦੀ ਮੰਗ ਕੀਤੀ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਇਸ ਤੋਂ ਕਿਤੇ ਜਿਆਦਾ ਡਿਮਾਂਡ ਵਧੇਗੀ ਜਿਸ ਨਾਲ ਉਹਨਾਂ ਦਾ ਟੀਚਾ 50,000 ਤੋਂ ਪਾਰ ਹੋ ਜਾਵੇਗਾ।
ਲੋਕਾਂ ਨੂੰ ਸੁਨੇਹਾ : ਇਸ ਮੌਕੇ ਮਨੀਤ ਦੀਵਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਬੂਟੇ ਲਾਉਣ। ਉਹਨਾਂ ਕਿਹਾ ਕਿ ਸਾਡੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਲਈ ਚੌਗਿਰਦੇ ਨੂੰ ਹਰਾ ਭਰਾ ਬਣਾਉਣ ਲਈ ਵੱਧ ਤੋਂ ਵੱਧ ਦਰਖ਼ਤ ਲਾਉਣੇ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇੱਕ ਛੋਟੇ ਜਿਹੇ ਕਦਮ ਦੇ ਨਾਲ ਹਜ਼ਾਰਾਂ ਬੂਟੇ ਹੁਣ ਤੱਕ ਲਗਾ ਚੁੱਕੇ ਹਨ ਤਾਂ ਸਰਕਾਰ ਦਾ ਤਾਂ ਬਹੁਤ ਵੱਡਾ ਰੋਲ ਹੁੰਦਾ ਹੈ, ਜੇਕਰ 150 ਕਰੋੜ ਲੋਕਾਂ ਤੋਂ ਉਹ ਵੋਟ ਪਵਾ ਸਕਦੇ ਹਨ ਤਾਂ ਉਹ ਲੋਕਾਂ ਤੋਂ ਦਰਖ਼ਤ ਵੀ ਲਗਵਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਚਾਵੇ ਤਾਂ ਇਸ ਵਿੱਚ ਖੁਦ ਅੱਗੇ ਹੋ ਕੇ ਅਜਿਹੇ ਪ੍ਰੋਜੈਕਟਾਂ ਦੇ ਕੰਮ ਕਰਕੇ ਇਸ ਨੂੰ ਕਾਮਯਾਬ ਬਣਾ ਸਕਦੀ ਹੈ।
- ਪੁਲਿਸ ਨੂੰ ਮਿਲੀ ਸਫ਼ਲਤਾ, ਲਾਪਤਾ ਹੋਈਆਂ 2 ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਕੀਤਾ ਬਰਾਮਦ - Two girls are missing
- ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ, ਦਰਬਾਰ ਸਾਹਿਬ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ - Sri Akal Takht Sahib Foundation Day
- ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ, ਬਾਗੀ ਲੀਡਰਾਂ ਨੇ ਕੀਤੀ ਮੀਟਿੰਗ ਤੇ ਇਹ ਮਤੇ ਕੀਤੇ ਪਾਸ - rebellion in shiromani akali dal
5 ਜੁਲਾਈ ਪੜਾਅ ਦੀ ਸ਼ੁਰੂਆਤ : ਨੂੰ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੀ ਲੋੜ ਵਾਤਾਵਰਨ ਨੂੰ ਬਚਾਉਣਾ ਹੈ, ਜਿਸ ਦੀ ਸ਼ੁਰੂਆਤ ਜੇਕਰ ਅੱਜ ਤੋਂ ਕੀਤੀ ਜਾਵੇਗੀ ਤਾਂ ਹੀ ਕੱਲ ਸਾਡੇ ਬੱਚੇ ਇਸ ਤੋਂ ਸਿੱਖ ਕੇ ਅੱਗੇ ਇਸ ਨੂੰ ਸਾਂਭ ਸਕਣਗੇ। ਉਹਨਾਂ ਕਿਹਾ ਕਿ ਪਿਛਲੇ ਸਾਲ ਡਿਪਟੀ ਕਮਿਸ਼ਨਰ ਵੱਲੋਂ ਇਸ 3 ਏਟੀਐਮ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਉਸ ਵੇਲੇ ਇੱਕ ਗੱਡੀ ਸੀ ਪਰ ਇਸ ਵਾਰ ਸਾਨੂੰ ਦੋ ਗੱਡੀਆਂ ਚਲਾਉਣੀਆਂ ਪੈਣਗੀਆਂ। ਉਹਨਾਂ ਕਿਹਾ ਕਿ 5 ਜੁਲਾਈ ਨੂੰ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਕਰਵਾ ਕੇ ਇਸ ਸਕੀਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ।