ਲੁਧਿਆਣਾ : ਸੂਬੇ 'ਚ ਅਪਰਾਧਿਕ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਨਿਤ ਦਿਨ ਕੋਈ ਨਾ ਕੋਈ ਲੁੱਟ ਅਤੇ ਚੋਰੀ ਦੀ ਘਟਨਾ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਅੰਸਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ। ਜਿਥੇ ਅੰਸਲ ਪਲਾਜ਼ਾ ਨੇੜੇ ਇਕ ਵਿਵਾਦ ਨੂੰ ਲੈਕੇ ਸੀਲ ਕੀਤੀ ਗਈ ਕੋਠੀ 'ਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਇਸ ਦੀ ਖਬਰ ਲੋਕਾਂ ਨੂੰ ਲੱਗੀ ਤਾਂ ਮੌਕੇ 'ਤੇ ਕਾਫੀ ਹੰਗਾਮਾ ਹੋਇਆ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮੌਕੇ 'ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਸੀਲ ਕੋਠੀ ਹੋਣ ਕਰਕੇ ਪੁਲਿਸ। ਕੋਠੀ ਦੇ ਅਦੰਰ ਜਾਣ ਤੋਂ ਕਤਰਾਉਂਦੀ ਰਹੀ। ਪਰ ਇਲਾਕੇ ਦੇ ਲੋਕਾਂ ਨੇ ਹੀ ਕੋਠੀ ਦਾ ਸ਼ੀਸ਼ਾ ਭੰਨ ਕੇ ਉਸ ਚ ਦਾਖਿਲ ਹੋਕੇ ਪੁਲਿਸ ਦੀ ਮੌਜੂਦਗੀ ਚ ਛਾਣਬੀਣ ਕੀਤੀ ਪਰ ਅੰਦਰੋਂ ਕੁਝ ਨਹੀਂ ਨਿਕਲਿਆ।
ਸਥਾਨਕ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ : ਉਥੇ ਹੀ ਘਟਨਾ ਤੋਂ ਬਾਅਦ ਹੋਏ ਹੰਗਾਮੇ ਦੌਰਾਨ ਇਲਾਕੇ ਦੇ ਲੋਕਾਂ ਨੇ ਦੱਸਿਆ ਕੇ ਕੋਠੀ ਬੰਦ ਹੋਣ ਕਰਕੇ ਚੋਰ ਇਸ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਨੇ ਅਤੇ ਕੋਠੀ ਦਾ ਸਮਾਨ ਚੋਰੀ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਇਕ ਵਿਅਕਤੀ ਕੋਠੀ ਦੇ ਬਾਹਰ ਸੀ। ਉਸ ਤੋਂ ਬਾਅਦ ਉਹ ਲੋਕਾਂ ਨੂੰ ਵੇਖ ਕੇ ਭੱਜ ਗਿਆ। ਜਿਸ ਕਰਕੇ ਉਨ੍ਹਾ ਨੂੰ ਸ਼ੱਕ ਹੋਇਆ ਕੇ ਕੋਠੀ ਚ ਹੋਰ ਵੀ ਚੋਰ ਹੋ ਸਕਦੇ ਨੇ। ਜਿਸ ਕਰਕੇ ਪੁਲਿਸ ਨੂੰ ਸੂਚਿਤ ਕੀਤਾ।ਲੋਕਾਂ ਨੇ ਕਿਹਾ ਕਿ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਤੋਂ ਸਾਨੂੰ ਵੀ ਖਤਰਾ ਹੈ ਸਾਡੇ ਵੀ ਘਰ ਨੇੜੇ ਹੀ ਹਨ। ਇਹ ਚੋਰ ਕੱਲ ਨੂੰ ਸਾਡੇ ਘਰਾਂ ਚੋਂ ਵੀ ਚੋਰੀ ਕਰ ਸਕਦੇ ਹਨ।
- ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂ PM ਹਾਊਸ ਦਾ ਕਰਨਗੇ ਘਿਰਾਓ, ਦਿੱਲੀ ਪੁਲਿਸ ਦਾ ਬਿਆਨ 'ਦੇਖਦੇ ਹੀ ਕੀਤੇ ਜਾਣਗੇ ਡਿਟੇਨ' - AAP Protest
- "ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਭਗਵੰਤ ਮਾਨ ਆਪਣੇ ਆਕਾ ਨੂੰ ਖੁਸ਼ ਕਰਨ 'ਚ ਲੱਗੇ" - Harsimrat Badal
- ਪਟਿਆਲਾ ਵਿੱਚ ਮਹਿਲਾਵਾਂ ਦੇ ਖਾਸ ਹੋਲੀ ਤੇ ਪੁਲਿਸ ਦੇ ਸਪੈਸ਼ਲ ਨਾਕੇ ! ਨੌਜਵਾਨਾਂ ਦੇ ਕੱਟੇ ਚਲਾਨ - Holi In Patiala
ਪੁਲਿਸ ਸੀਲ ਬੰਦ ਕੋਠੀ 'ਚ ਨਹੀਂ ਕਰ ਸਕਦੀ ਸੀ ਐਂਟਰੀ : ਉਥੇ ਹੀ ਸ਼ਿਕਾਇਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਏ ਐਸ ਆਈ ਨੇ ਕਿਹਾ ਕਿ ਪ੍ਰਾਈਵੇਟ ਲੋਕ ਹੀ ਸੀਲ ਪਈ ਕੋਠੀ 'ਚ ਦਾਖਲ ਹੋਏ ਨੇ। ਕਿਉਂਕਿ ਬਿਨ੍ਹਾ ਅਦਾਲਤ ਦੀ ਆਗਿਆ ਤੋਂ ਅਸੀਂ ਦਾਖਲ ਨਹੀਂ ਹੋ ਸਕਦੇ, ਉਹਨ੍ਹਾ ਕਿਹਾ ਕੇ ਸਾਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ, ਪਰ ਮੌਕੇ ਤੋਂ ਕੋਈ ਗ੍ਰਿਫਤਾਰੀ ਜਾਂ ਬਰਾਮਦਗੀ ਨਹੀਂ ਹੋਈ। ਏ ਐਸ ਆਈ ਮੋਹਨ ਲਾਲਾ ਨੇ ਕਿਹਾ ਕਿ ਅਸੀਂ ਫਿਰ ਵੀ ਮਾਮਲੇ ਦੀ ਤਫਤੀਸ਼ ਇਲਾਕੇ ਦੇ ਲੋਕਾਂ ਦੇ ਕਹਿਣ 'ਤੇ ਕਰ ਰਹੇ ਹਨ। ਪੁਲਿਸ ਨੇ ਸਾਫ ਕਿਹਾ ਕੇ ਅਸੀਂ ਲੋਕਾਂ ਦੇ ਸੱਦਣ ਤੋਂ ਬਾਅਦ ਹੀ ਮੌਕੇ 'ਤੇ ਆਏ ਸਨ ਅਤੇ ਅਸੀਂ ਅੰਦਰ ਦਾਖਿਲ ਨਹੀਂ ਹੋਈ ਪ੍ਰਾਈਵੇਟ ਲੋਕ ਹੀ ਕੋਠੀ 'ਚ ਗਏ ਸਨ। ਇਲਾਕੇ ਦੇ ਲੋਕਾਂ ਨੇ ਕਿਹਾ ਏਰੀਆ ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ। ਇਹਨਾਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਸਖਤੀ ਵਧਾਈ ਜਾਵੇਗੀ।